31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸ੍ਰੀ ਦੇਵੀ ਤਾਲਾਬ ਮੰਦਰ ਦੇ ਸਰੋਵਰ 'ਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਕੀਤਾ ਇਸ਼ਨਾਨ <br/>

Ad Position 21
No active advertisement
ਅਜੀਤ ਡੈਸਕ 16-04-2026
ਜਲੰਧਰ, 15 ਅਪ੍ਰੈਲ (ਸ਼ੈਲੀ)- ਵਿਸਾਖੀ ਦੇ ਸ਼ੁਭ ਮੌਕੇ 'ਤੇ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਚ ਵਿਸਾਖੀ ਮੇਲਾ ਲਗਾਇਆ ਗਿਆ | ਇਹ ਮੇਲਾ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ | ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰ 'ਚ ਪਹੁੰਚੇ ਅਤੇ ਮੱਥਾ ਟੇਕਣ ਲਈ ਲੰਬੀਆਂ ਕਤਾਰਾਂ 'ਚ ਖੜ੍ਹੇ ਰਹੇ | ਵਿਸਾਖੀ ਮੇਲੇ ਦੌਰਾਨ, ਸ਼ਰਧਾਲੂ ਸਵੇਰ ਤੋਂ ਹੀ ਮੰਦਰ ਕੰਪਲੈਕਸ ਦੇ ਅੰਦਰ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਪਹੁੰਚਣੇ ਸ਼ੁਰੂ ਹੋ ਗਏ | ਇਸ ਦੌਰਾਨ ਵੱਡੀ ਗਿਣਤੀ ਵਿਚ ਵੱਡਿਆਂ ਅਤੇ ਬੱਚਿਆਂ ਨੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ | ਮੰਦਰ ਪ੍ਰਬੰਧਕ ਕਮੇਟੀ ਨੇ ਅÏਰਤਾਂ ਲਈ ਇਸ਼ਨਾਨ ਲਈ ਵੱਖਰੇ ਪ੍ਰਬੰਧ ਕੀਤੇ | ਸਵੇਰ ਤੋਂ ਰਾਤ ਤੱਕ ਵੱਖ-ਵੱਖ ਭਜਨ ਗਾਇਕਾਂ ਜਿਨ੍ਹਾਂ 'ਚ ਮਹੰਤ ਅਸ਼ਵਨੀ ਸ਼ਰਮਾ, ਰਾਘਵ ਸ਼ਰਮਾ ਅਤੇ ਪਾਰਟੀ ਜਲੰਧਰ ਵਾਲੇ, ਗਾਇਕ ਅਸ਼ੋਕ ਨਿਮਾਣਾ ਅਤੇ ਪਾਰਟੀ, ਮਾਸਟਰ ਆਰੀਅਨ ਅਤੇ ਪਾਰਟੀ, ਰਿੱਕੀ ਅਰੋੜਾ ਅਤੇ ਪਾਰਟੀ ਸ਼ਾਮਿਲ ਸਨ, ਨੇ ਵਿਸਾਖੀ ਮੇਲੇ ਦੌਰਾਨ ਮਹਾਮਾਈ ਦਾ ਗੁਣਗਾਨ ਕੀਤਾ | ਇਸ ਦੌਰਾਨ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵਿੱਜ ਅਤੇ ਹੋਰ ਮੈਂਬਰਾਂ ਨੇ ਵੀ ਮੰਦਰ 'ਚ ਮੱਥਾ ਟੇਕਿਆ | ਮੰਦਰ ਪ੍ਰਬੰਧਕ ਕੇਟੀ ਦੇ ਪ੍ਰਧਾਨ ਸ਼ੀਤਲ ਵਿੱਜ ਨੇ ਮੰਦਰ 'ਚ ਲਗਾਏ ਗਏ ਵੱਖ--ਵੱਖ ਲੱਗਰਾਂ ਦਾ ਉਦਘਾਟਨ ਕੀਤਾ | ਇਸ ਮੌਕੇ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ, ਸੀਨੀਅਰ ਉਪ-ਪ੍ਰਧਾਨ ਲਲਿਤ ਗੁਪਤਾ, ਕੈਸ਼ੀਅਰ ਪਵਿੰਦਰ ਬਹਿਲ ਅਤੇ ਹੋਰ ਮੈਂਬਰਾਂ ਨੇ ਵੀ ਆਪਣੇ ਪਰਿਵਾਰਾਂ ਸਮੇਤ ਮੰਦਰ 'ਚ ਮੱਥਾ ਟੇਕਿਆ |

Ad Position 22
No active advertisement
ਪਿਛਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਮੌਕੇ ਗੁਰੂ ਘਰਾਂ 'ਚ ਗੁਰਮਤਿ ਸਮਾਗਮ <br/>
Ad Position 24