ਜਲੰਧਰ, 15 ਅਪ੍ਰੈਲ (ਜਸਪਾਲ ਸਿੰਘ)-ਡੀ. ਏ. ਵੀ. ਕਾਲਜ ਵਿਖੇ ਕਰਵਾਏ ਗਏ 90ਵੇਂ ਇਨਾਮ ਵੰਡ ਸਮਾਗਮ 'ਚ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ¢ ਇਸ ਮੌਕੇ ਉਨ੍ਹਾਂ ਕਾਲਜ ਦੇ 160 ਦੇ ਕਰੀਬ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਅਵਿਨਾਸ਼ ਰਾਏ ਖੰਨਾ ਸਾਬਕਾ ਸੰਸਦ ਮੈਂਬਰ ਰਾਜ ਸਭਾ ਅਤੇ ਕਾਲਜ ਦੇ ਮਾਣਮੱਤੇ ਸਾਬਕਾ ਵਿਦਿਆਰਥੀਆਂ ਤੋਂ ਇਲਾਵਾ ਸ੍ਰੀ ਸੁਸ਼ੀਲ ਰਿੰਕੂ ਸਾਬਕਾ ਸੰਸਦ ਮੈਂਬਰ, ਸ੍ਰੀ ਕੇ.ਡੀ. ਭੰਡਾਰੀ ਸਾਬਕਾ ਵਿਧਾਇਕ, ਸਾਬਕ ਮੰਤਰੀ ਸ੍ਰੀ ਮਨੋਰੰਜਨ ਕਾਲੀਆ, ਸ੍ਰੀ ਸ਼ੀਤਲ ਅੰਗੁਰਾਲ, ਸ੍ਰੀ ਇੰਦਰਜੀਤ ਤਲਵਾੜ, ਮੈਂਬਰ ਐਲ.ਐਮ.ਸੀ, ਡਾ. ਵਿਜੇ ਮਹਾਜਨ, ਐਮ.ਡੀ. ਟੈਗੋਰ ਹਸਪਤਾਲ, ਸ੍ਰੀ ਵਾਈ. ਕੇ. ਸੂਦ, ਡਾ. ਸੁਸ਼ਮਾ ਸ਼ਰਮਾ ਅਤੇ ਸ੍ਰੀ ਵਿਮਲ ਜੈਨ, ਡਾ. ਰਵਿੰਦਰ ਵਰਮਾ ਅਤੇ ਸ੍ਰੀ ਨਵਨੀਤ ਜੈਨ ਆਦਿ ਵੀ ਮੌਜੂਦ ਸਨ | ਸਮਾਗਮ ਦੀ ਸ਼ੁਰੂਆਤ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਹੋਰ ਪਤਵੰਤਿਆਂ ਨੇ ਡਾ. ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਵਸ ਦੇ ਮÏਕੇ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਕੀਤੀ | ਪਿ੍ੰਸੀਪਲ ਡਾ. ਅਨੂਪ ਕੁਮਾਰ, ਵਾਈਸ-ਪਿ੍ੰਸੀਪਲ ਪ੍ਰੋ. ਕੁੰਵਰ ਰਾਜੀਵ ਅਤੇ ਪ੍ਰੋ. ਸੋਨਿਕਾ ਦਾਨੀਆ, ਰਜਿਸਟਰਾਰ ਪ੍ਰੋ. ਅਸ਼ੋਕ ਕਪੂਰ, ਅਤੇ ਡਿਪਟੀ ਰਜਿਸਟਰਾਰ ਪ੍ਰੋ. ਮਨੀਸ਼ ਖੰਨਾ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਾਲਜ ਚਿੰਨ੍ਹ ਨਾਲ਼ ਸਨਮਾਨਿਤ ਕੀਤਾ ¢ਪਿ੍ੰਸੀਪਲ ਡਾ. ਅਨੂਪ ਕੁਮਾਰ ਨੇ ਕਿਹਾ ਕਿ ਸਿੱਖਿਆ ਰਾਹੀਂ ਸਮਾਜ ਨੂੰ ਬਦਲਣ ਦੇ ਮਿਸ਼ਨ ਨਾਲ 1886 ਵਿੱਚ ਸਥਾਪਿਤ ਡੀ.ਏ.ਵੀ.ਸੀ.ਐਮ.ਸੀ, ਦੇਸ਼ ਦੇ ਸਭ ਤੋਂ ਵੱਡੇ ਸਿੱਖਿਆ ਨੈੱਟਵਰਕਾਂ ਵਿੱਚੋਂ ਇੱਕ ਬਣ ਗਿਆ ਹੈ ਤੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਸਿਆਸਤਦਾਨਾਂ, ਆਈ.ਏ.ਐੱਸ, ਅਧਿਕਾਰੀਆਂ, ਉੱਘੇ ਸਿੱਖਿਆ ਸ਼ਾਸਤਰੀਆਂ ਅਤੇ ਹਾਕੀ ਉਲੰਪੀਅਨਾਂ ਵਜੋਂ ਆਪਣੀ ਪਛਾਣ ਬਣਾਈ ਹੈ ¢ਉਨ੍ਹਾਂ ਕਾਲਜ ਦੀ ਸਾਲਾਨਾ ਰਿਪੋਰਟ ਵੀ ਪੜ੍ਹੀ¢ ਇਸ ਮੌਕੇ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਵੀ ਆਪਣੇ ਵਿਚਾਰ ਰੱਖੇ | ਸ੍ਰੀ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਆਰੀਆ ਸਮਾਜ ਦੇ ਸੰਸਥਾਪਕਾਂ ਅਤੇ ਡੀ.ਏ.ਵੀ. ਸੀ.ਐਮ.ਸੀ. ਦੀ ਕਦਰ-ਅਧਾਰਿਤ ਸਿੱਖਿਆ ਪ੍ਰਤੀ ਵਚਨਬੱਧਤਾ ਦੀ ਪ੍ਰਸੰਸਾ ਕੀਤੀ ¢ ਇਸ ਮੌਕੇ ਡਾ. ਵਿਜੇ ਮਹਾਜਨ, ਡਾ. ਸੁਸ਼ਮਾ ਚੋਪੜਾ, ਸ੍ਰੀ ਵਿਮਲ ਜੈਨ, ਡਾ. ਰਵਿੰਦਰ ਵਰਮਾ ਅਤੇ ਨਵਨੀਤ ਜੈਨ ਨੂੰ ਉਨ੍ਹਾਂ ਦੀ ਪਤਨੀ ਸਮੇਤ ਕਾਲਜ 'ਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ¢ ਪ੍ਰੋ. ਅਸ਼ੋਕ ਕਪੂਰ ਨੇ ਇਨਾਮ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ |