ਭੋਗਪੁਰ, 15 ਅਪ੍ਰੈਲ (ਕਮਲਜੀਤ ਸਿੰਘ ਡੱਲੀ)- ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਸ੍ਰੀ ਗੁਰੁ ਰਵਿਦਾਸ ਗੁਰਦੁਆਰਾ ਨਵੀ ਆਬਾਦੀ ਭੋਗਪੁਰ ਵਿਖੇ ਵਿਸਾਖੀ ਦੇ ਸ਼ੁੱਭ ਦਿਹਾੜੇ ਅਤੇ ਪੱਥਰੀ ਤਾਰ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀ ਸੰਗਤ ਅਤੇ ਧਾਰਮਿਕ, ਮਿਸ਼ਨਰੀ, ਸਮਾਜਿਕ ਤੇ ਰਾਜਨੀਤਿਕ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਕੁਲਜੀਤ ਸਿੰਘ ਰਸੀਆ ਅਤੇ ਦਲਬੀਰ ਸਿੰਘ ਜੀ ਕੌਹਜੇ ਵਾਲਿਆਂ ਵਲੋਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ | ਇਸ ਉਪਰੰਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਯਾਦ ਕਰਦਿਆਂ ਮਾਸਟਰ ਰਾਮ ਲੁਭਾਇਆ ਨੰਗਲ ਸਲਾਲਾ, ਰਿਟਾ | ਪਿ੍ੰਸੀਪਲ ਗਿਰਧਾਰੀ ਲਾਲ. ਡਾ. ਬਲਵਿੰਦਰ ਸਿੰਘ ਭੂੰਦੀਆਂ, ਡਾ. ਚਰਨਜੀਤ ਸਿੰਘ ਬਿਨਪਾਲਕੇ, ਐਡਵੋਕੇਟ ਬਲਵਿੰਦਰ ਕੁਮਾਰ, ਓਮ ਪ੍ਰਕਾਸ਼ , ਵਿਜੈ ਕੁਮਾਰ ਤਹਿਸੀਲਦਾਰ ਆਦਿ ਨੇ ਸੰਬੋਧਨ ਕੀਤਾ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜੀਵਨ ਸ਼ੈਲੀ ਅਤੇ ਉਨ੍ਹਾਂ ਵਲੋਂ ਬਣਾਏ ਭਾਰਤ ਦੇ ਕਾਨੂੰਨ ਅਤੇ ਸੰਵਿਧਾਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰਧਾਨ ਲੈਕ. ਸੋਮ ਪਾਲ ਅਤੇ ਡਾ. ਬੀ.ਆਰ. ਅੰਬੇਡਕਰ ਪ੍ਰਬੰਧਕ ਕਮੇਟੀ ਵਲੋਂ ਆਏ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ | ਸਟੇਜ ਸਕੱਤਰ ਦੀ ਸੇਵਾ ਗੀਤਕਾਰ ਬਲਦੇਵ ਰਹੀ ਵਲੋਂ ਨਿਭਾਈ ਗਈ | ਇਸ ਮੌਕੇ ਰਾਜ ਕੁਮਾਰ ਰਾਜਾ ਪ੍ਰਧਾਨ ਨਗਰ ਕੌਂਸਲ ਭੋਗਪੁਰ, ਸਤਨਾਮ ਸਿੰਘ ਸਾਬੀ ਮੋਗਾ ਜ਼ਿਲਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ ਦਿਹਾਤੀ, ਰਾਕੇਸ਼ ਕੁਮਾਰ ਬੱਗਾ ਮੀਤ ਪ੍ਰਧਾਨ ਨਗਰ ਕੌਂਸਲ ਭੋਗਪੁਰ, ਆਤਮਾ ਰਾਮ, ਸ਼ਵੀਂਨਾ ਰਾਣੀ, ਤਾਰੀ ਲਾਲ ਮਹਿਮੀ, ਰਿੰਕੂ ਮੋਗਾ, ਰਾਜਿੰਦਰ ਰਿਖੀ ਸਗਰਾਂਵਾਲੀ, ਨਰਿੰਦਰ ਮਿੰਟੂ, ਹੈਪੀ ਡੱਲੀ, ਡਿਪਟੀ ਮੈਨੇਜਰ ਰਮੇਸ਼ ਕੁਮਾਰ, ਸੁਰਿੰਦਰ ਕੁਮਾਰ ਪ੍ਰਧਾਨ ਪੁਰਾਣੀ ਆਬਾਦੀ, ਨਰੇਸ਼ ਕੁਮਾਰ, ਸੂਬੇਦਾਰ ਸੁਖਦੇਵ ਸਿੰਘ, ਵਿਵੇਕ ਬੱਧਣ, ਅਮਰਜੀਤ ਬੂਟਾ, ਲਵਪ੍ਰੀਤ ਜੱਸੀ, ਗੁਰਪ੍ਰੀਤ ਸੋਨੂੰ ਤੇ ਹੋਰ ਹਾਜ਼ਰ ਸਨ |