30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸਰਕਾਰਾਂ ਮਨਰੇਗਾਂ ਵਰਕਰਾਂ ਦੀਆਂ ਲੋੜਾਂ ਵੱਲ ਧਿਆਨ ਦੇਣ: ਕਾਮਰੇਡ ਥੰਮੂਵਾਲ

Ad Position 21
No active advertisement
ਅਜੀਤ ਡੈਸਕ 16-04-2026
ਮਹਿਤਪੁਰ, 15 ਅਪ੍ਰੈਲ (ਲਖਵਿੰਦਰ ਸਿੰਘ)-ਮਨਰੇਗਾਂ ਯੂਨੀਅਨ ਪੰਜਾਬ ਦੇ ਆਗੂ ਸਾਬਕਾ ਬਲਾਕ ਸੰਮਤੀ ਮੈਂਬਰ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਨੇ ਕਿਹਾ ਕਿ ਮਨਰੇਗਾ ਯੂਨੀਅਨ ਵਾਲੇ ਪਿੰਡਾਂ ਦੇ ਵਿਹੜਿਆਂ 'ਚ ਮਨਰੇਗਾਂ ਵਰਕਰਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਥੰਮੂਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰ ਦੀ ਸਰਕਾਰ ਵਲੋਂ ਮਨਰੇਗਾਂ ਕਾਨੂੰਨ 'ਚ ਜੋ ਤਬਦੀਲੀ ਲਿਆਂਦੀ ਗਈ ਹੈ, ਉਹ ਨਿੰਦਨਯੋਗ ਹੈ | ਮਨਰੇਗਾ ਕਾਨੂੰਨ ਨੂੰ ਖ਼ਤਮ ਕੀਤਾ ਜਾ ਰਿਹਾ ਹੈ | ਜਿਸ ਨਾਲ ਮਨਰੇਗਾਂ ਵਰਕਰਾਂ ਦੇ ਵਿਹੜਿਆ 'ਚ ਬਹੁਤ ਬੇਚੈਨੀ ਫ਼ੈਲ ਰਹੀ ਹੈ | ਮਨਰੇਗਾਂ ਵਰਕਰਾਂ ਨੂੰ ਕੰਮ ਨਹੀ ਮਿਲ ਰਿਹਾ | ਵਰਕਰਾਂ ਦੇ ਚੁੱਲ੍ਹੇ ਬੁੱਝ ਰਹੇ ਹਨ | ਥੰਮੂਵਾਲ ਨੇ ਕਿਹਾ ਅਤਿ ਦੀ ਮਹਿੰਗਾਈ ਵਿੱਚ ਮਜਦੂਰ ਕੰਮ ਤੋਂ ਵਿਹਲੇ ਬੈਠੇ ਹਨ | ਬਹੁਤ ਸਾਰੇ ਮਜ਼ਦੂਰ ਇਲਾਜ ਵਿਹੂਣੇ ਵੀ ਮਰ ਰਹੇ ਹਨ | ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਪਰ ਪੰਜਾਬ 'ਚ ਹਰ ਰੋਜ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ | ਨਸ਼ਿਆਂ ਖ਼ਿਲਾਫ਼ ਵੀ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ | ਥੰਮੂਵਾਲ ਨੇ ਕਿਹਾ ਕਿ ਮਜਦੂਰਾਂ ਨੂੰ ਪਿੰਡਾਂ ਵਿੱਚ 10-10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਮਕਾਨ ਬਣਾਉਣ ਲਈ ਸਰਕਾਰ ਮਕਾਨ ਬਣਾਉਣ ਦੀ ਗ੍ਰਾਂਟ ਵੀ ਦੇਵੇ ਅਤੇ ਮਜ਼ਦੂਰਾਂ ਦੇ ਕਰਜੇ ਵੀ ਮੁਆਫ਼ ਕੀਤੇ ਜਾਣ | ਥੰਮੂਵਾਲ ਨੇ ਕਿਹਾ ਸਰਕਾਰ ਵਲੋ ਪਿੰਡਾਂ 'ਚ ਬਾਲੇ ਵਾਲੀਆਂ ਛੱਤਾਂ ਅਤੇ ਕੱਚੇ ਮਕਾਨਾਂ ਦੀਆਂ ਜੋ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਉਸ ਵਿੱਚ ਵੀ ਬਹੁਤ ਪੱਖਪਾਤ ਕੀਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਅਤੇ ਵਿਸ਼ਵ ਦਸਤਾਰ ਦਿਵਸ ਮਨਾਇਆ <br/> ਅਗਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਬਲਾਕ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ
Ad Position 24