30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਖ਼ਾਲਸਾ ਸਾਜਨਾ ਅਤੇ ਵਿਸ਼ਵ ਦਸਤਾਰ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 16-04-2026
ਗੁਰਾਇਆ, 15 ਅਪ੍ਰੈਲ ( ਚਰਨਜੀਤ ਸਿੰਘ ਦੁਸਾਂਝ)-ਇਤਿਹਾਸਿਕ ਗੁਰਦੁਆਰਾ ਬਾਬਾ ਸੰਗ ਜੀ ਪਿੰਡ ਸੰਗ ਢੇਸੀਆਂ 'ਚ ਖਾਲਸਾ ਪੰਥ ਦਾ ਸਾਜਨਾ ਦਿਵਸ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸ਼ਰਧਾ ਅਤੇ ਧੂਮ ਧੂਮ ਧਾਮ ਨਾਲ ਮਨਾਇਆ ਗਿਆ | ਬਾਬਾ ਸੰਗ ਦਸਤਾਰ ਕਲੱਬ ਦੇ ਪ੍ਰਬੰਧਕ ਅਮਰਜੀਤ ਸਿੰਘ ਢੇਸੀਆਂ ਅਤੇ ਸੁਹਯੋਗੀਆਂ ਵਲੋਂ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ | ਮੁਕਾਬਲਿਆਂ ਉਪਰੰਤ 40 ਪ੍ਰਾਣੀਆਂ ਦੇ ਕਰੀਬ ਸਿੰਘਾਂ ਵਲੋਂ ਅੰਮਿ੍ਤ ਪਾਨ ਕੀਤਾ ਗਿਆ | ਇਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਵੱਖ-ਵੱਖ ਪੜਾਵਾਂ ਤੇ ਸੰਗਤਾਂ ਨੂੰ ਗੁਰਬਾਣੀ ਨਾਲ ਰਾਗੀ ਅਤੇ ਢਾਡੀਆਂ ਵਲੋਂ ਜੋੜਿਆ ਗਿਆ | ਇਹ ਨਗਰ ਕੀਰਤਨ ਲਗਭਗ ਸ਼ਾਮ 6 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਅੱਜ ਵਿਸਾਖੀ ਪੁਰਬ ਤੇ ਦਸਤਾਰ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਹੀ ਬੱਚਿਆਂ ਨੂੰ ਜਥੇਦਾਰ ਗੁਰਮੀਤ ਸਿੰਘ ਦਾਦੂਵਾਲ , ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਅਤੇ ਜਥੇਦਾਰ ਰਜਿੰਦਰ ਸਿੰਘ ਲਲੀਆ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੋਹਣ ਸਿੰਘ ਮੈਨੇਜਰ, ਅਮਰਜੀਤ ਸਿੰਘ ਕਟਾਣਾ, ਜਸਵਿੰਦਰ ਸਿੰਘ, ਬਲਿਹਾਰ ਸਿੰਘ , ਅਵਤਾਰ ਸਿੰਘ ਭੋਗਲ, ਕੁਲਵਿੰਦਰ ਸਿੰਘ ਸੰਧੂ , ਹਰਵਿੰਦਰ ਸਿੰਘ ਸ਼ਾਹਪੁਰ, ਜਸਵੀਰ ਸਿੰਘ ਰੁੜਕਾ, ਜਥੇਦਾਰ ਮਹਾ ਸਿੰਘ ਅਤੇ ਭਾਰੀ ਗਿਣਤੀ 'ਚ ਸੰਗਤ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਲਛਮਣ ਸੋਬਤੀ ਕਾਂਗਰਸ ਕਮੇਟੀ ਸ਼ਾਹਕੋਟ ਦੇ ਸ਼ਹਿਰੀ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਰਕਾਰਾਂ ਮਨਰੇਗਾਂ ਵਰਕਰਾਂ ਦੀਆਂ ਲੋੜਾਂ ਵੱਲ ਧਿਆਨ ਦੇਣ: ਕਾਮਰੇਡ ਥੰਮੂਵਾਲ
Ad Position 24