ਸ਼ਾਹਕੋਟ, 15 ਅਪ੍ਰੈਲ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)- ਪੰਜਾਬ ਕਾਂਗਰਸ ਵਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੀ ਲੜੀ ਤਹਿਤ ਅੱਜ ਸ਼ਾਹਕੋਟ ਦੇ ਸੀਨੀਅਰ ਅਤੇ ਮਿਹਨਤੀ ਆਗੂ ਲਛਮਣ ਸੋਬਤੀ ਨੂੰ ਕਾਂਗਰਸ ਕਮੇਟੀ ਸ਼ਾਹਕੋਟ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਨਾਲ ਸ਼ਹਿਰੀ ਖੇਤਰ ਵਿਚ ਕਾਂਗਰਸੀ ਵਰਕਰਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਲਛਮਣ ਸੋਬਤੀ ਨੇ ਕਾਂਗਰਸ ਹਾਈਕਮਾਂਡ ਅਤੇ ਸ਼ਾਹਕੋਟ ਹਲਕੇ ਦੇ ਹਰਮਨ ਪਿਆਰੇ ਵਿਧਾਇਕ ਲਾਡੀ ਸ਼ੇਰੋਵਾਲੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਨੇ ਉਨ੍ਹਾਂ 'ਤੇ ਜੋ ਭਰੋਸਾ ਜਤਾਇਆ ਹੈ, ਉਹ ਉਸ 'ਤੇ ਪੂਰੀ ਤਰ੍ਹਾਂ ਖਰਾ ਉਤਰਨਗੇ ਤੇ ਸ਼ਾਹਕੋਟ ਸ਼ਹਿਰ ਦੇ ਹਰ ਵਾਰਡ ਵਿਚ ਕਾਂਗਰਸ ਦੀਆਂ ਨੀਤੀਆਂ ਨੂੰ ਪਹੁੰਚਾਉਣਗੇ | ਨਵੇਂ ਬਣੇ ਸ਼ਹਿਰੀ ਪ੍ਰਧਾਨ ਲਛਮਣ ਸੋਬਤੀ ਨੂੰ ਸੁਰਿੰਦਰਜੀਤ ਸਿੰਘ ਚੱਠਾ ਬਲਾਕ ਪ੍ਰਧਾਨ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ, ਸੋਨੂੰ ਕੰਗ ਪੀ.ਏ, ਜਗਤਾਰ ਸਿੰਘ ਤਾਰੀ ਪ੍ਰਧਾਨ, ਸੱਤੀ ਪਹਿਲਵਾਨ, ਅਮਰਜੀਤ ਕੌਰ ਸਚਦੇਵਾ ਸ਼ਹਿਰੀ ਪ੍ਰਧਾਨ, ਪਰਮਜੀਤ ਕੌਰ ਬਜਾਜ ਐੱਮ.ਸੀ, ਪਵਨ ਪੁਰੀ ਸਾਬਕਾ ਪ੍ਰਧਾਨ, ਫੁੰਮਣ ਗਿੱਲ ਐੱਮ.ਸੀ, ਪਵਨ ਅਗਰਵਾਲ ਸਾਬਕਾ ਐੱਮ.ਸੀ, ਰਾਜੇਸ਼ ਗੁਪਤਾ ਕਾਂਗਰਸੀ ਆਗੂ, ਗੁਰਪ੍ਰੀਤ ਸਿੰਘ ਬੱਬੂ ਸਮਾਜ ਸੇਵਕ, ਬੰਟੀ ਬੱਠਲਾ ਜ਼ਿਲ੍ਹਾ ਵਾਈਸ ਪ੍ਰਧਾਨ, ਟਿੰਪੀ ਕੁਮਰਾ ਸਮਾਜ ਸੇਵਕ, ਮਨਜੀਤ ਕੁਮਾਰ ਦੇਦ ਪ੍ਰਧਾਨ, ਰੋਮੀ ਗਿੱਲ ਸਾਬਕਾ ਐੱਮ.ਸੀ, ਤਰਲੋਕ ਸਿੰਘ ਰੂਪਰਾ ਪ੍ਰਧਾਨ, ਡਾ: ਅਰਵਿੰਦਰ ਸਿੰਘ ਰੂਪਰਾ, ਪਵਨ ਜੁਨੇਜਾ, ਗਗਨ ਜਿੰਦਲ, ਕੁਲਬੀਰ ਸਿੰਘ ਧੰਜੂ, ਸਤੀਸ਼ ਗੁਪਤਾ, ਕਪਿਲ ਗੁਪਤਾ, ਸੋਬੀ ਸੋਬਤੀ, ਰਾਜੀਵ ਪੁਰੀ, ਸੰਦੀਪ ਪੁਰੀ, ਨਵੀਨ ਅਰੋੜਾ, ਮੋਹਿਤ ਗਰਗ, ਅੰਕਿਤ ਗੁਪਤਾ, ਹਿਮਾਂਸ਼ੂ ਗੁਪਤਾ, ਖ਼ੁਸ਼ਦੀਪ ਸਿੰਘ ਧੰਜੂ, ਯੋਗੇਸ਼ ਸ਼ਰਮਾ, ਵਰੁਣ ਮਲਹੋਤਰਾ, ਰੋਹਿਤ ਮੈਸਨ, ਹਰਪਾਲ ਮੈਸਨ, ਅਸ਼ੋਕ ਕੁਮਾਰ, ਰਾਮ ਸੋਬਤੀ, ਰੋਹਿਨ ਸੋਬਤੀ, ਦੀਪੂ ਸੈਦਪੁਰੀ, ਡਾ: ਅਮਰਜੀਤ ਸਿੰਘ ਜੰਮੂ, ਪਵਨ ਜੁਨੇਜਾ, ਬੱਬੂ ਦੇਦ, ਸੋਨੀ ਬਜਾਜ, ਸਾਬਾ ਪੰਡਤ ਨੇ ਵਧਾਈਆਂ ਦਿੱਤੀਆਂ ਹਨ |