ਆਦਮਪੁਰ ਏਅਰਪੋਰਟ ਬਾਈਪਾਸ ਰੋਡ ਲਈ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਲੈਣ ਅਤੇ ਬਾਕੀ ਜ਼ਮੀਨ ਦਾ ਕਬਜ਼ਾ ਦੇਣ ਦੀ
ਐਸ. ਡੀ. ਐਮ. ਆਦਮਪੁਰ ਦੀ ਅਪੀਲ
ਆਦਮਪੁਰ, 29 ਅਕਤੂਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਐਸ. ਡੀ.
ਐ
ਐਸ.ਡੀ.ਐਮ ਆਦਮਪੁਰ ਲਾਲ ਵਿਸ਼ਵਾਸ ਬੈਂਸ
30-10-2026
ਆਦਮਪੁਰ, 29 ਅਕਤੂਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਐਸ.ਡੀ.ਐਮ ਆਦਮਪੁਰ ਲਾਲ ਵਿਸ਼ਵਾਸ ਬੈਂਸ ਵਲੋਂ ਤਹਿਸੀਲ ਆਦਮਪੁਰ ਦੇ ਪਿੰਡ ਦਮੁੰਡਾ ਅਤੇ ਕੰਡੋਲਾ ਦੇ ਉਨ੍ਹਾਂ ਸਮੂਹ ਜ਼ਮੀਨ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ, ਜਿਨ੍ਹਾਂ ਦੀ ਜ਼ਮੀਨ ਪੰਜਾਬ ਲੋਕ ਨਿਰਮਾਣ ਵਿਭਾਗ (ਬੀ. ਐਂਡ. ਆਰ.) ਵਲੋਂ ਬਣਾਈ ਜਾਣ ਵਾਲੀ ਏਅਰਪੋਰਟ ਬਾਈਪਾਸ ਰੋਡ ਲਈ ਐਕਵਾਇਰ ਕੀਤੀ ਗਈ ਹੈ। ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਜ਼ਮੀਨ ਦਾ ਬਣਦਾ ਮੁਆਵਜ਼ਾ ਦਫ਼ਤਰ ਕਲੈਕਟਰ ਲੈਂਡ ਐਕੁਜ਼ੀਸ਼ਨ ਕਮ-ਐਸ.ਡੀ.ਐਮ. ਆਦਮਪੁਰ ਤੋਂ ਜਲਦ ਤੋਂ ਜਲਦ ਪ੍ਰਾਪਤ ਕਰਨ। ਐਸ.ਡੀ.ਐਮ. ਵਲੋਂ ਕਿਹਾ ਗਿਆ ਹੈ ਕਿ ਕਿਉਂਕਿ ਫ਼ਸਲਾਂ ਦੀ ਕਟਾਈ ਦਾ ਸੀਜ਼ਨ ਖ਼ਤਮ ਹੋ ਚੁੱਕਾ ਹੈ, ਇਸ ਲਈ ਕਿਸਾਨ ਸੂਬੇ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਐਕਵਾਇਰ ਕੀਤੀ ਗਈ ਜ਼ਮੀਨ ਦਾ ਕਬਜ਼ਾ ਦੇਣ ’ਚ ਸਹਿਯੋਗ ਕਰਨ । ਉਨ੍ਹਾਂ ਦੱਸਿਆ ਕਿ ਏਅਰਪੋਰਟ ਬਾਈਪਾਸ ਰੋਡ ਦੇ ਕੁੱਲ 1250 ਮੀਟਰ ਲੰਬੇ ਹਿੱਸੇ ’ਚੋਂ ਲਗਭਗ 700 ਮੀਟਰ ਜ਼ਮੀਨ ਦਾ ਕਬਜ਼ਾ ਲੋਕ ਨਿਰਮਾਣ ਵਿਭਾਗ ਵਲੋਂ ਪਹਿਲਾਂ ਹੀ ਪ੍ਰਾਪਤ ਕੀਤਾ ਜਾ ਚੁੱਕਾ ਹੈ। ਬਾਕੀ ਰਹਿੰਦੇ ਹਿੱਸੇ ਦੇ ਜ਼ਮੀਨ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਮੁਆਵਜ਼ੇ ਸਬੰਧੀ ਦਸਤਾਵੇਜ਼ ਅਤੇ ਫਾਈਲਾਂ ਐਸ.ਡੀ.ਐਮ. ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਅਤੇ ਬਣਦਾ ਮੁਆਵਜ਼ਾ ਜਲਦ ਪ੍ਰਾਪਤ ਕਰਨ, ਤਾਂ ਜੋ ਸੜਕ ਦੇ ਬਾਕੀ ਰਹਿੰਦੇ ਕੰਮ ਨੂੰ ਅੱਗੇ ਵਧਾਇਆ ਜਾ ਸਕੇ। ਜੇਕਰ 15 ਦਿਨਾਂ ਵਿੱਚ ਸਬੰਧਤ ਮਕਾਨ ਮਾਲਕ ਆਪਣੇ ਪੇਮੈਂਟ ਨਹੀਂ ਲੈਂਦੇ ਤਾਂ ਸੰਬੰਧਿਤ ਵਿਭਾਗ ਵਲੋਂ ਜ਼ਮੀਨ ਪ੍ਰਾਪਤੀ ਐਕਟ ਅਧੀਨ ਕਬਜ਼ਾ ਲੈ ਲਿਆ ਜਾਏਗਾ।