30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

'ਆਪ' ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ-ਪੰਡੋਰੀ

Ad Position 21
No active advertisement
ਅਜੀਤ ਡੈਸਕ 16-04-2026
ਸ਼ਾਹਕੋਟ, 15 ਅਪ੍ਰੈਲ (ਦਲਜੀਤ ਸਿੰਘ ਸਚਦੇਵਾ/ਸੁਖਦੀਪ ਸਿੰਘ, ਬਾਂਸਲ)-ਸ਼ਾਹਕੋਟ ਦਾਣਾ ਮੰਡੀ 'ਚ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਇਨ੍ਹਾਂ ਨਾਲ ਜ਼ਿਲ੍ਹਾ ਡਿਪਟੀ ਮੰਡੀ ਅਫ਼ਸਰ ਤਜਿੰਦਰ ਕੁਮਾਰ, ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਤੇ ਮੰਡੀ ਕਮੇਟੀ ਸ਼ਾਹਕੋਟ ਦੇ ਪ੍ਰਧਾਨ ਸੰਜੀਵ ਗੁਪਤਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਕਣਕ ਦੀ ਪਹਿਲੀ ਬੋਲੀ ਕਿਸਾਨ ਹਰਜਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਮਲਸੀਆਂ ਦੀ ਢੇਰੀ ਦੀ ਐੱਮ.ਆਰ ਟਰੇਡਰਜ਼ ਦੀ ਆੜ੍ਹਤ ਤੋਂ ਹੋਈ, ਜਿਸ ਦੀ ਖ਼ਰੀਦ ਪਨਸਪ ਏਜੰਸੀ ਵਲੋਂ ਕੀਤੀ ਗਈ | ਪਿੰਦਰ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵਲੋਂ ਦਾਣਾ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਕਿਸਾਨ ਨੂੰ ਆਪਣੀ ਫ਼ਸਲ ਵੇਚਣ ਵੇਲੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ | ਮੰਡੀਆਂ ਵਿਚ ਬਾਰਦਾਨੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਖ਼ਰੀਦ ਦੇ ਨਾਲ-ਨਾਲ ਲਿਫਟਿੰਗ ਦੇ ਪ੍ਰਬੰਧ ਵੀ ਸੁਚਾਰੂ ਢੰਗ ਨਾਲ ਕੀਤੇ ਗਏ ਹਨ | ਉਨ੍ਹਾਂ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਕਣਕ ਦੀ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਨਾਲੋਂ-ਨਾਲ ਹੀ ਕੱਢਿਆ ਜਾਵੇ | ਡਿਪਟੀ ਮੰਡੀ ਅਫ਼ਸਰ ਤਜਿੰਦਰ ਕੁਮਾਰ ਨੇ ਕਿਹਾ ਕਿ ਮੰਡੀਆਂ ਵਿਚ ਪੀਣ ਵਾਲੇ ਸਾਫ਼ ਪਾਣੀ, ਬਿਜਲੀ ਤੇ ਕਿਸਾਨਾਂ ਦੇ ਬੈਠਣ ਲਈ ਢੁਕਵੇਂ ਕੀਤੇ ਗਏ ਹਨ ਤੇ ਕਣਕ ਦੀ ਖ਼ਰੀਦ ਪ੍ਰੀਕਿਰਿਆ ਨਿਰਵਿਘਨ ਚਲਾਈ ਜਾਵੇਗੀ | ਇਸ ਮੌਕੇ ਮੰਡੀ ਕਮੇਟੀ ਦੇ ਪ੍ਰਧਾਨ ਸੰਜੀਵ ਗੁਪਤਾ ਵਲੋਂ ਹਲਕਾ ਇੰਚਾਰਜ ਪਿੰਦਰ ਪੰਡੋਰੀ ਤੇ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਅਮਨਦੀਪ ਸਿੰਘ ਲਾਡੀ ਮੰਡੀ ਸੁਪਰਵਾਈਜ਼ਰ, ਬਲਕਾਰ ਸਿੰਘ ਇੰਸਪੈਕਟਰ ਪਨਗਰੇਨ, ਜਗਦੀਸ ਸਿੰਘ ਇੰਸਪੈਕਟਰ ਮਾਰਕਫੈੱਡ, ਅਮਨਦੀਪ ਇੰਸਪੈਕਟਰ ਪਨਸਪ, ਯਸ਼ਪਾਲ ਗੁਪਤਾ, ਕਪਿਲ ਗੁਪਤਾ, ਹਰੀਸ਼ ਮਿੱਤਰ, ਸੰਜੇ ਗੁਪਤਾ, ਰਵੀਸ਼ ਗੋਇਲ ਰਾਮ, ਅਨਿਲ ਗੋਇਲ, ਪ੍ਰੇਮ ਚੰਦ, ਸੰਜੀਵ ਅਰੋੜਾ, ਵਿਕਾਸ ਗੋਇਲ, ਪਰਮਜੀਤ ਸਿੰਘ ਪੰਮਾ, ਇੰਦਰਜੀਤ ਮੰਡੀ, ਜੀਵਨ ਗੁਪਤਾ, ਮੰਗਤ ਰਾਮ, ਕਿ੍ਸ਼ਨ ਲਾਲ ਗਾਬਾ, ਗੁਰਨਾਮ ਸਿੰਘ ਚੱਠਾ, ਗਗਨ ਸੈਦਪੁਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਰਜਿੰਦਰ ਸਿੰਘ ਜÏਹਲ ਦਾ ਸਸਕਾਰ ਭਲਕੇ, ਅੰਤਿਮ ਅਰਦਾਸ 18 ਨੂੰ ਜੰਡਿਆਲਾ ਮੰਜਕੀ ਵਿਚ ਅਗਲੀ ਖ਼ਬਰ ਕਰਤਾਰਪੁਰ ਦੀ ਭਾਰਤ ਗੈਸ ਏਜੰਸੀ ਦੇ ਖਪਤਕਾਰਾਂ ਵਲੋਂ ਏਜੰਸੀ 'ਤੇ ਸਿਲੰਡਰਾਂ ਦੇ ਬਲੈਕ ਕਰਨ ਦੇ ਲਗਾਏ ਦੋਸ਼
Ad Position 24