ਜੰਡਿਆਲਾ ਮੰਜਕੀ, 15 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)-ਜੰਡਿਆਲਾ ਦੀ ਸਿਆਸਤ ਦੇ ਥੰਮ ਵਜੋਂ ਜਾਣੇ ਜਾਂਦੇ ਰਹੇ ਅਤੇ ਲੰਬਾ ਸਮਾਂ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕਾਂਗਰਸ ਜਲੰਧਰ ਦਿਹਾਤੀ ਦੇ ਪ੍ਰਧਾਨ, ਜਲੰਧਰ ਸੈਂਟਰਲ ਕੋ ਆਪਰੇਟਿਵ ਬੈਂਕ ਦੇ ਡਾਇਰੈਕਟਰ, ਮੈਨੇਜਿੰਗ ਡਾਇਰੈਕਟਰ ਅਤੇ ਹੋਰ ਵੱਖ-ਵੱਖ ਅਹੁਦਿਆਂ 'ਤੇ ਰਹੇ ਬਾਬਾ ਰਜਿੰਦਰ ਸਿੰਘ ਜÏਹਲ ਪਾਤਸ਼ਾਹ ਜੋ 13 ਅਪ੍ਰੈਲ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ ਦਾ ਸੰਸਕਾਰ 17 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਮਿਲਖਾ ਸਿੰਘ ਮਾਰਕੀਟ ਦੇ ਸਾਹਮਣੇ ਸ਼ਮਸ਼ਾਨਘਾਟ ਵਿੱਚ ਦੁਪਹਿਰ 12 ਵਜੇ ਕੀਤਾ ਜਾਵੇਗਾ ¢ ਉਨਾਂ ਦੀ ਅੰਤਿਮ ਅਰਦਾਸ ਅਖੰਡ ਪਾਠ ਦੇ ਭੋਗ ਉਪਰੰਤ 18 ਅਪ੍ਰੈਲ ਦਿਨ ਸਨਿਚਰਵਾਰ ਨੂੰ ਗੁਰਦੁਆਰਾ ਬਾਬਾ ਭੂਮੀਆ ਜੀ,ਥਾਬਲਕੇ ਰੋਡ ਜੰਡਿਆਲਾ ਮੰਜਕੀ ਵਿੱਚ ਦੁਪਹਿਰ 12 ਵਜੇ ਤੋਂ ਡੇਢ ਵਜੇ ਤੱਕ ਹੋਵੇਗੀ¢ ਆਜ਼ਾਦੀ ਘੁਲਾਟੀਏ ਬਾਬਾ ਲਛਮਣ ਸਿੰਘ ਜੌਹਲ ਦੇ ਸਪੁੱਤਰ ਬਾਬਾ ਰਜਿੰਦਰ ਸਿੰਘ ਜÏਹਲ ਦੇ ਰਾਜਨੀਤਕ ਮਤਭੇਦ ਹੋਣ ਦੇ ਬਾਵਜੂਦ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੇ ਸਨ¢ ਉਹ ਆਪਣੇ ਪਿੱਛੇ ਦੋ ਬੇਟੇ ਜਤਿੰਦਰ ਸਿੰਘ ਜÏਹਲ ਅਤੇ ਰਾਜਦੀਪ ਸਿੰਘ ਜÏਹਲ ਅਤੇ ਉਨ੍ਹਾਂ ਦਾ ਪਰਿਵਾਰ ਛੱਡ ਗਏ ਹਨ ¢ ਉਨ੍ਹਾਂ ਦੇ ਵੱਡੇ ਵੀਰ ਰਵਿੰਦਰ ਸਿੰਘ ਜÏਹਲ ਯੂਕੇ ਵਿੱਚ ਇੰਡੀਅਨ ਓਵਰਸੀਜ ਕਾਂਗਰਸ ਦੇ ਜਨਰਲ ਸਕੱਤਰ ਰਹੇ ਹਨ ¢ ਵੱਖ-ਵੱਖ ਸਰਕਾਰੀ ਗੈਰ ਸਰਕਾਰੀ ਅਹੁਦਿਆਂ ਤੇ ਰਹਿਣ ਦÏਰਾਨ ਉਨ੍ਹਾਂ ਵਲੋਂ ਕੀਤੇ ਗਏ ਨਿਰਸਵਾਰਥ ਕੰਮਾਂ ਬਹੁਤ ਸਾਰੇ ਲੋਕਾਂ ਨੂੰ ਦਿੱਤੇ ਰੁਜ਼ਗਾਰ ਕਰਨ ਉਹ ਲੋਕ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਨ¢ ਮਿੱਠ ਬੋਲੜੇ ਸੁਭਾਅ ਦੇ ਮਾਲਕ ਬਾਬਾ ਰਜਿੰਦਰ ਸਿੰਘ ਜÏਹਲ ਦੇ ਪਰਿਵਾਰ ਨਾਲ ਸ੍ਰੀਮਤੀ ਸੰਤੋਸ਼ ਚÏਧਰੀ ਸਾਬਕਾ ਕੇਂਦਰੀ ਮੰਤਰੀ, ਮਹਿੰਦਰ ਸਿੰਘ ਕੇਪੀ, ਅਮਰਜੀਤ ਸਿੰਘ ਸਮਰਾ,ਗੁਰਪ੍ਰਤਾਪ ਸਿੰਘ ਵਡਾਲਾ, ਸਰੂਪ ਸਿੰਘ ਢੇਸੀ, ਰਾਜਪਾਲ ਸਿੰਘ ਅਟਵਾਲ, ਸੁਖਵਿੰਦਰ ਸਿੰਘ ਟਿਵਾਣਾ, ਸੁਖਪ੍ਰੀਤ ਸਿੰਘ ਜÏਹਲ, ਮੱਖਣ ਪੱਲਣ ਚੇਅਰਮੈਨ, ਚÏਧਰੀ ਰਵਿੰਦਰ, ਵਿਧਾਇਕ ਪ੍ਰਗਟ ਸਿੰਘ, ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਆਦਿ ਨੇ ਘਰ ਪਹੁੰਚ ਕੇ ਅਤੇ ਫੋਨ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ¢ 18 ਅਪ੍ਰੈਲ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਮÏਕੇ ਵੱਖ-ਵੱਖ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ¢