30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਐਸ.ਐਸ.ਪੀ. ਵਲੋਂ 'ਕਾਸੋ ਆਪ੍ਰੇਸ਼ਨ' ਤਹਿਤ ਸ਼ਾਹਕੋਟ ਇਲਾਕੇ 'ਚ ਜ਼ਬਰਦਸਤ ਛਾਪੇਮਾਰੀ

Ad Position 21
No active advertisement
ਅਜੀਤ ਡੈਸਕ 16-04-2026
ਸ਼ਾਹਕੋਟ, 15 ਅਪ੍ਰੈਲ (ਸੁਖਦੀਪ ਸਿੰਘ)- ਐਸ.ਐਸ.ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਵਲੋਂ ਅੱਜ ਕਾਸੋ ਆਪ੍ਰੇਸ਼ਨ ਤਹਿਤ ਡੀ.ਐਸ.ਪੀ. ਸ਼ਾਹਕੋਟ ਸੁਖਪਾਲ ਸਿੰਘ ਅਤੇ ਸਬ-ਡਵੀਜ਼ਨ ਦੇ ਵੱਖ-ਵੱਖ ਥਾਣਿਆਂ ਦੇ ਮੁੱਖੀ ਅਤੇ ਪੁਲਿਸ ਪਾਰਟੀਆਂ ਸਮੇਤ ਨਸ਼ਾ ਤਸਕਰਾਂ ਵਿਰੁੱਧ ਸ਼ਾਹਕੋਟ ਇਲਾਕੇ 'ਚ ਜ਼ਬਰਦਸਤ ਛਾਪੇਮਾਰੀ ਕੀਤੀ ਗਈ | ਉਨ੍ਹਾਂ ਪਿੰਡ ਥੰਮੂਵਾਲ, ਸ਼ਾਹਕੋਟ ਦੇ ਮੁਹੱਲਾ ਧੋੜਿਆਂ, ਮੁਹੱਲਾ ਬਾਗਵਾਲਾ ਵਿਖੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਜਾਂਚ ਕੀਤੀ | ਇਸ ਮੌਕੇ ਐਸ.ਐਸ.ਪੀ. ਵਿਰਕ ਨੇ ਕਿਹਾ ਕਿ ਕਾਸੋ ਆਪ੍ਰੇਸ਼ਨ ਤਹਿਤ ਜ਼ਿਲ੍ਹਾ ਜਲੰਧਰ 'ਚ ਅੱਜ ਡਿਊਟੀਆਂ ਲਗਾ ਕੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਖੁੱਦ ਸ਼ਾਹਕੋਟ ਪਹੁੰਚ ਕੇ ਕਾਸੋ ਆਪ੍ਰੇਸ਼ਨ ਦੀ ਨਿਗਰਾਨੀ ਕੀਤੀ ਗਈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਪ੍ਰਤੀ ਸਖ਼ਤੀ ਵਰਤੀ ਜਾ ਰਹੀ ਹੈ | ਛਾਪੇਮਾਰੀ ਦੌਰਾਨ ਜੇਕਰ ਕੋਈ ਵਿਅਕਤੀ ਨਸ਼ਿਆਂ ਦਾ ਧੰਦਾ ਕਰਦਾ ਪਾਇਆ ਗਿਆ ਤਾਂ ਉਸਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ | ਇਸਦੇ ਨਾਲ ਜੇ ਕੋਈ ਵਿਅਕਤੀ ਨਸ਼ੇ ਕਰਨ ਦਾ ਆਦੀ ਹੈ ਤਾਂ ਉਸਨੂੰ ਨਸ਼ਾ ਛੁਡਾਓ ਕੇਂਦਰ ਜਾਂ ਓਟ ਸੈਂਟਰ 'ਚ ਭੇਜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਨਸ਼ਿਆਂ ਨੂੰ ਖ਼ਤਮ ਕਰਨ ਲਈ ਪੁਲਿਸ ਪ੍ਰਸ਼ਾਸਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਜੋ ਵਿਅਕਤੀ ਗਲਤ ਰਸਤੇ ਪੈ ਗਿਆ ਹੈ, ਉਸਨੂੰ ਸਹੀ ਰਸਤੇ 'ਤੇ ਲਿਆ ਕੇ ਜੀਵਨ-ਪੱਧਰ ਸੁਧਾਰਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਸੰਤ ਸੀਚੇਵਾਲ ਨੇ ਵੱਖ-ਵੱਖ ਪਿੰਡਾਂ ਨੂੰ ਪਾਣੀ ਵਾਲੀਆਂ ਟੈਂਕੀਆਂ ਸੌਂਪੀਆਂ ਅਗਲੀ ਖ਼ਬਰ ਬਾਬਾ ਰਜਿੰਦਰ ਸਿੰਘ ਜÏਹਲ ਦਾ ਸਸਕਾਰ ਭਲਕੇ, ਅੰਤਿਮ ਅਰਦਾਸ 18 ਨੂੰ ਜੰਡਿਆਲਾ ਮੰਜਕੀ ਵਿਚ
Ad Position 24