ਸ਼ਾਹਕੋਟ, 15 ਅਪ੍ਰੈਲ (ਨਗਿੰਦਰ ਸਿੰਘ ਬਾਂਸਲ, ਸੁਖਦੀਪ ਸਿੰਘ)- ਨਿਰਮਲ ਕੁਟੀਆ ਸੀਚੇਵਾਲ ਵਿਖੇ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਵਲੋਂ 5 ਹਜ਼ਾਰ ਲੀਟਰ ਪਾਣੀ ਦੀ ਸਮਰੱਥਾ ਵਾਲੀਆਂ ਟੈਂਕੀਆਂ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਸੌਂਪੀਆਂ ਗਈਆਂ ¢ ਇਸੇ ਸਿਲਸਿਲੇ ਤਹਿਤ ਪਿੰਡ ਸੈਦਪੁਰ ਝਿੜੀ ਦੇ ਸਰਪੰਚ ਤਰਸੇਮ ਸਿੰਘ ਧੰਜੂ ਅਤੇ ਹੋਰ ਪਤਵੰਤਿਆਂ ਨੇ ਪਾਣੀ ਵਾਲੀ ਟੈਂਕੀ ਪ੍ਰਾਪਤ ਕੀਤੀ¢ ਇਸ ਮÏਕੇ ਸੰਤ ਸੀਚੇਵਾਲ ਨੇ ਕਿਹਾ ਕਿ ਪਾਣੀ ਹਰ ਮਨੁੱਖ ਦੀ ਮੁੱਢਲੀ ਲੋੜ ਹੈ ¢ ਇਸ ਲੋੜ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿੱਚੋਂ 225 ਟੈਂਕੀਆਂ ਵੱਖ-ਵੱਖ ਪਿੰਡਾਂ ਨੂੰ ਮੁਹੱਈਆ ਕਰਵਾਈਆਂ ਹਨ ¢ ਸੰਤ ਸੀਚੇਵਾਲ ਨੇ ਟੈਂਕੀਆਂ ਪ੍ਰਾਪਤ ਕਰਨ ਵਾਲੀਆਂ ਪੰਚਾਇਤਾਂ ਨੂੰ ਇਨ੍ਹਾਂ ਟੈਂਕੀਆਂ ਦੀ ਸਾਂਭ ਸੰਭਾਲ ਦਾ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ¢ ਉਹਨਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਨ ਜੋ ਉਨ੍ਹਾਂ ਨੂੰ ਰਾਜ ਸਭਾ ਵਿਚ ਲੈ ਕੇ ਗਏ ਤੇ ਅੱਜ ਰਾਜ ਸਭਾ ਦਾ ਮੈਂਬਰ ਹੋਣ ਦੀ ਹੈਸੀਅਤ 'ਚ ਉਹ ਆਪਣੇ ਖੇਤਰ ਦੇ ਲੋਕਾਂ ਦੀ ਸੇਵਾ ਕਰ ਸਕੇ ਹਨ ¢ ਇਸ ਮੌਕੇ ਸ਼ਰਾਇਨ ਬੋਰਡ ਭਗਵਾਨ ਵਾਲਮੀਕ ਤੀਰਥ ਅੰਮਿ੍ਤਸਰ ਦੇ ਚੇਅਰਮੈਨ ਬਾਲ ਯੋਗੀ ਬਾਬਾ ਪ੍ਰਗਟ ਨਾਥ, ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ ਦੇ ਵਿੱਤ ਸਕੱਤਰ ਬਾਬਾ ਸੁਰਜੀਤ ਸਿੰਘ ਸ਼ੈਂਟੀ ਅਤੇ ਪੀ.ਏ. ਪਾਲ ਸਿੰਘ ਨÏਲੀ ਵੀ ਹਾਜ਼ਰ ਸਨ¢ ਪਿੰਡ ਸੈਦਪੁਰ ਝਿੜੀ ਦੀ ਪੰਚਾਇਤ ਨੂੰ ਟੈਂਕੀ ਮੁਹੱਈਆ ਕਰਵਾਉਣ ਲਈ ਸਰਪੰਚ ਤਰਸੇਮ ਸਿੰਘ ਧੰਜੂ ਅਤੇ ਅਮਨਦੀਪ ਸਿੰਘ ਸੈਦਪੁਰੀ ਨੇ ਸੰਤ ਸੀਚੇਵਾਲ ਹੁਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਤ ਸੀਚੇਵਾਲ ਮਾਨਵਤਾ ਦੀ ਭਲਾਈ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਸਰਬਣ ਕੁਮਾਰ ਬਿੱਲਾ ਪੰਚ, ਵਿਜੇ ਕੁਮਾਰ ਪੰਚ, ਪ੍ਰੀਤਮ ਸਿੰਘ ਸਾਬਕਾ ਸਰਪੰਚ, ਸੰਦੀਪ ਕੁਮਾਰ, ਤਲਵਿੰਦਰ ਸਿੰਘ ਧੰਜੂ, ਸ਼ਾਮ ਲਾਲ ਸਾਬਕਾ ਪੰਚ, ਗਿਆਨ ਸੈਦਪੁਰੀ, ਅਮਰੀਕ ਸਿੰਘ ਜੰਮੂ ਸਾਬਕਾ ਪੰਚ, ਮਨੀ ਆਦਿ ਹਾਜ਼ਰ ਸਨ¢