30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸੰਗਤਾਂ ਨੇ ਵਿਸਾਖੀ ਮੌਕੇ ਕੀਤੇ ਆਦਿ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ <br/>

Ad Position 21
No active advertisement
ਅਜੀਤ ਡੈਸਕ 16-04-2026
ਕਰਤਾਰਪੁਰ, 15 ਅਪ੍ਰੈਲ (ਭਜਨ ਸਿੰਘ)- ਕਰਤਾਰਪੁਰ ਕਿਲ੍ਹਾ ਕੋਠੀ 'ਚ ਵਿਸਾਖੀ ਦਿਹਾੜੇ ਮੌਕੇ ਖੁੱਲੇ ਸੁੰਦਰ ਸਜਾਏ ਗਏ ਪੰਡਾਲ ਅੰਦਰ ਹੱਥ ਲਿਖਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਸੰਗਤਾਂ ਨੂੰ ਅੱਜ ਕਰਵਾਏ ਗਏ | ਪੁਰਾਤਨ ਪਾਲਕੀ ਸਾਹਿਬ 'ਚ ਸੁਸ਼ੋਭਿਤ ਕਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੁੱਲੇ੍ਹ ਸਜਾਏ ਗਏ ਦੀਵਾਨ ਅੰਦਰ ਲਿਆਂਦਾ ਗਿਆ, ਜਿੱਥੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਦੇਸ਼ ਵਿਦੇਸ਼ ਤੋਂ ਪੁੱਜੀਆਂ ਵੱਡੀ ਗਿਣਤੀ ਸੰਗਤਾਂ ਨੇ ਹੱਥ ਲਿਖਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ | ਇਸ ਮੌਕੇ ਵੱਖ-ਵੱਖ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ | ਇੱਥੇ ਦੱਸਣਯੋਗ ਹੈ ਕਿ ਇਹ ਹੱਥ ਲਿਖਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜਵੀ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ ਜੋ ਅੱਜ ਬਾਬਾ ਵਡਭਾਗ ਸਿੰਘ ਜੀ ਦੇ ਵੰਸ਼ਜ ਬਾਬਾ ਕਰਮਜੀਤ ਸਿੰਘ ਸੋਢੀ ਪਾਸ ਸੁੱਰਖਿਅਤ ਕਿਲ੍ਹਾ ਕੋਠੀ ਕਰਤਾਰਪੁਰ 'ਚ ਮੌਜੂਦ ਹਨ | ਗੁਰਦੁਆਰਾ ਬਾਬਾ ਵਡਭਾਗ ਸਿੰਘ ਦੇ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 975 ਅੰਗ (1950) ਜਿਸ ਦੀ ਸੇਵਾ ਸੰਭਾਲ ਸੋਢੀ ਪਰਿਵਾਰ ਵਲੋਂ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਵਿਸਾਖੀ ਵਾਲੇ ਦਿਨ ਸਾਲ 'ਚ ਇਕ ਵਾਰ ਹੀ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ | ਇਸ ਮੌਕੇ ਭਾਈ ਸਤਨਾਮ ਸਿੰਘ ਮੈਨੇਜਰ, ਬਾਬਾ ਬਲਕਾਰ ਸਿੰਘ , ਪਟਵਾਰੀ ਪ੍ਰੇਮ ਸਿੰਘ , ਮਾਸਟਰ ਅਮਰੀਕ ਸਿੰਘ ,ਮਾਸਟਰ ਜਸਪਾਲ ਸਿੰਘ,ਨਿਰਮਲ ਸਿੰਘ , ਮੰਗਲ ਸਿੰਘ , ਜਗਜੀਵਨ ਸਿੰਘ , ਜਗਜੀਤ ਸਿੰਘ, ਹੀਰਾ ਸਿੰਘ, ਗੁਰਚਰਨ ਸਿੰਘ, ਤਿਲਕ ਰਾਜ , ਜਸਵਿੰਦਰ ਸਿੰਘ ਬਬਲਾ, ਪਵਨ ਠਾਕੁਰ, ਸ਼ੈਲੀ ਮਹਾਜਨ, ਐਡਵੋਕੇਟ ਕਿ੍ਸ਼ਨ ਕੁਮਾਰ ਸ਼ਰਮਾ, ਭਾਰਤ ਭੂਸ਼ਨ ਸ਼ਰਮਾ ,ਦੀਪਕ ਕੁਮਾਰ, ਮਨਜੀਤ ਕੁਮਾਰ, ਨਰਿੰਦਰ ਅਰੋੜਾ ਆਦਿ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਪੰਚ ਸਾਬ੍ਹ ਦੀ ਟੀਮ ਦੀ ਬੱਲੇ-ਬੱਲੇ,ਹੋਈ ਧਮਾਕੇਦਾਰ ਜਿੱਤ ਅਗਲੀ ਖ਼ਬਰ ਡੇਰਾ ਸੱਚਖੰਡ ਬੱਲਾਂ ਵਿਖੇ ਵਿਸਾਖੀ, ਸੰਗਰਾਂਦ ਅਤੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ <br/>
Ad Position 24