ਕਿਸ਼ਨਗੜ੍ਹ, 15 ਅਪ੍ਰੈਲ (ਹੁਸਨ ਲਾਲ)- ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਿਖੇ ਗੁਰੂ ਰਵਿਦਾਸ ਵਲੋਂ ਬਨਾਰਸ ਵਿਖੇ ਗੰਗਾ ਘਾਟ 'ਤੇ ਪੱਥਰ ਤਰਾਏ ਦਿਵਸ, ਸੰਗਰਾਂਦ ਦਾ ਦਿਹਾੜਾ ਅਤੇ ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਦਾ ਜਨਮ ਦਿਨ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ (ਯੂ.ਪੀ) ਦੀ ਰਹਿਨਮਾਈ ਹੇਠ ਮਨਾਇਆ ਗਿਆ | ਇਸ ਮੌਕੇ ਅੰਮਿ੍ਤਬਾਣੀ ਗੁਰੂ ਰਵਿਦਾਸ ਦੇ ਪਾਵਨ ਜਾਪ ਕਰਵਾਏ ਗਏ | ਅਰਦਾਸ ਉਪਰੰਤ ਸੰਤ ਨਿਰੰਜਨ ਦਾਸ ਵਲੋਂ ਡਾ. ਅੰਬੇਡਕਰ ਦੇ ਜਨਮ ਦਿਨ ਦੀ ਸਮੁੱਚੀਆਂ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਨਵੇਂ ਮਹੀਨੇ ਵਿਸਾਖ ਦਾ ਨਾਮ ਆਪਣੇ ਮੁਖਾਰਬਿੰਦ ਤੋਂ ਸਰਵਣ ਕਰਵਾਉਂਦੇ ਹੋਏ ਸੰਗਤਾਂ ਨੂੰ ਪ੍ਰਭੂ ਭਗਤੀ, ਸੰਤਾਂ ਦੀ ਸੰਗਤ, ਸਭ ਧਰਮਾਂ ਦਾ ਸਤਿਕਾਰ ਕਰਨ ਅਤੇ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਵੱਖ-ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ਾਂ, ਮਿਸ਼ਨਰੀ ਗਾਇਕਾਂ ਅਤੇ ਕੀਰਤਨੀ ਜਥਿਆਂ ਵੱਲੋਂ ਸੰਤ ਪ੍ਰਵਚਨ ਅਤੇ ਗੁਰੂ ਰਵਿਦਾਸ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ | ਇਸ ਮੌਕੇ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਕਾਂਗਰਸੀ ਆਗੂ ਸੇਵਾਮੁਕਤ ਐਸ.ਐਸ.ਪੀ ਰਜਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ, ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਆਦਿ ਆਗੂਆਂ ਵੱਲੋਂ ਸੰਤ ਨਿਰੰਜਨ ਦਾਸ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਤ ਨਿਰੰਜਨ ਦਾਸ ਵਲੋਂ ਉਕਤ ਆਗੂਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਸੰਤ ਨਿਰੰਜਨ ਦਾਸ ਵਲੋਂ 'ਬੇਗਮਪੁਰਾ ਸ਼ਹਿਰ' ਸਪਤਾਹਿਕ ਪੱਤਰਿਕਾ ਦਾ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ | ਇਸ ਮੌਕੇ ਸੰਤ ਲਖਵਿੰਦਰ ਸਿੰਘ ਕਡਿਆਣਾ, ਸੰਤ ਲੇਖ ਰਾਜ ਨੂਰਪੁਰ, ਸੰਤ ਪਤਰਮ ਦਾਸ ਕਠਾਰ, ਸੰਤ ਰਾਜਾ ਰਾਮ ਬਠਿੰਡਾ, ਸ਼੍ਰੀ ਸੁਖਦੇਵ ਬਾਘਮਾਰੇ, ਸੰਤ ਰਾਮਜੀ ਦਾਸ, ਸੰਤ ਮੋਤੀ ਰਾਮ, ਸੰਤ ਦੇਵੀ ਨਾਥ ਮੱਧ ਪ੍ਰਦੇਸ਼, ਸੰਤ ਰੱਖੀ ਦਾਸ ਮੱਧ ਪ੍ਰਦੇਸ਼, ਸੰਤ ਟੋਹਰ ਨਾਥ, ਬਾਬਾ ਸੁਖਦੇਵ ਸੁੱਖੀ, ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਮਨਦੀਪ ਦਾਸ, ਸੇਵਾਦਾਰ ਵਰਿੰਦਰ ਦਾਸ ਬੱਬੂ, ਸੇਵਾਦਾਰ ਦਵਿੰਦਰ ਦਾਸ , ਪਰਮਿੰਦਰ ਕੁਮਾਰ ਟਾਂਡਾ, ਬਾਬੂ ਧਰਮਪਾਲ ਸਿਮਕ, ਸੇਠ ਦੇਸ ਰਾਜ ਫਗਵਾੜਾ, ਨਿਰੰਜਣ ਦਾਸ ਚੀਮਾ, ਬੀ.ਪੀ.ਈ.ਓ. ਬੀ. ਕੇ. ਮਹਿਮੀ, ਡਾ. ਬਲਵੀਰ ਮੰਨਣ, ਸੇਵਾ ਮੁਕਤ ਸਬ ਇੰਸਪੈਕਟਰ ਜਗਦੀਸ਼ ਲਾਲ, ਏ.ਐਸ.ਆਈ. ਰਾਜੇਸ਼ ਕੁਮਾਰ , ਧਰਮ ਪਾਲ , ਸਤੀਸ਼ ਕੁਮਾਰ, ਗੁਰਮੀਤ ਰਾਮ ਨਰ, ਪ੍ਰਦੀਪ ਕੁਮਾਰ ਦੀਪਾ ਸਾਬਕਾ ਸਰਪੰਚ ਬੱਲ ਤੇ ਸਾਬਕਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ, ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਬਸਪਾ ਆਗੂ ਸ਼ਾਦੀ ਲਾਲ ਬੱਲਾਂ, ਸੇਵਾਮੁਕਤ ਕਾਨੂੰਨਗੋ ਸਾਲਗ ਰਾਮ ਸਰੋਆ, ਸੇਵਾਮੁਕਤ ਕਾਨੂੰਨਗੋ ਮਹਿੰਦਰ ਕੁਮਾਰ ਅਲਾਵਲਪੁਰ, ਲੈਕਚਰਾਰ ਸੁਰਜੀਤ ਸਿੰਘ ਜੱਸਲ, ਰੇਂਜ ਅਫਸਰ ਸਤਪਾਲ ਬੰਗੜ, ਰੋਸ਼ਨ ਲਾਲ ਸੋਂਧੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਮੰਚ ਸੰਚਾਲਨ ਦੀਆਂ ਸੇਵਾਵਾਂ ਕੁਲਵੰਤ ਕਜਲਾ ਵਲੋਂ ਨਿਭਾਈਆਂ ਗਈਆਂ |