ਆਦਮਪੁਰ, 15 ਅਪ੍ਰੈਲ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਆਈ. ਟੀ.ਆਈ ਦਾ ਨਾਂਅ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਂਅ 'ਤੇ ਰੱਖਿਆ ਜਾਵੇਗਾ | ਇਹ ਸ਼ਬਦ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਪੱਧਰ ਸਮਾਗਮ ਆਦਮਪੁਰ ਵਿਖੇ ਕਹੇ | ਉਨ੍ਹਾਂ ਕਿਹਾ ਕਿ ਅੱਜ ਡਾ. ਅੰਬੇਡਰਕ ਦਾ ਜਨਮ ਦਿਨ ਹੈ ਤੇ ਮੈਨੂੰ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਆਈ.ਟੀ.ਆਈ ਆਦਮਪੁਰ ਦਾ ਨਾਮ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਮ 'ਤੇ ਰੱਖਿਆ ਜਾਵੇ | ਉਨ੍ਹਾਂ ਨੇ ਕਿਹਾ ਕਿ ਉਹ ਬੜੀ ਖੂਸ਼ੀ ਮਹਿਸੂਸ ਹੋ ਰਹੀ ਹੈ ਕਿ ਡਾ ਭੀਮ ਰਾਓ ਅੰਬੇਡਕਰ ਨੇ ਹਮੇਸ਼ਾ ਹੀ ਸਿੱਖਿਆ 'ਤੇ ਜੋਰ ਦਿੱਤਾ ਹੈ ਅਤੇ ਹਰ ਇੱਕ ਨੂੰ ਬਰਾਬਰ ਦਾ ਦਰਜਾ ਮਿਲੇ | ਉਨ੍ਹਾਂ ਕਿਹਾ ਕਿ ਇਸ ਆਈ ਟੀ.ਆਈ ਆਦਮਪੁਰ ਨੂੰ ਜਲਦ ਹੀ ਅਪਗੇਡ ਕੀਤਾ ਜਾਵੇਗਾ ਅਤੇ ਇਸ 'ਚ ਨਵੀਂਆਂ ਮਸ਼ੀਨਾਂ ਅਤੇ ਹੋਰ ਵੀ ਲੋੜਵੰਦ ਸਾਮਾਨ ਪੂਰਾ ਕੀਤਾ ਜਾਵੇਗਾ | ਇਸ ਲਈ ਉਨ੍ਹਾਂ ਨੇ ਅਈ.ਟੀ.ਆਈ ਆਦਮਪੁਰ ਲਈ 2 ਕਰੋੜ ਰੁਪਏ ਦੇਣ ਐਲਾਨ ਕੀਤਾ | ਇਸ ਮੌਕੇ ਚਰਨਜੀਤ ਸਿੰਘ ਸ਼ੇਰੀ, ਪਵੰਤਰ ਸਿੰਘ, ਦਲਜੀਤ ਸਿੰਘ ਮਿਨਹਾਸ, ਚੇਅਰਮੈਨ ਬਲਾਕ ਸਮੰਤੀ ਆਦਮਪੁਰ , ਹਰਕੀਰਤ ਸਿੰਘ ਨਿੱਝਰ ਕੋਆਰਡੀਨੇਟਰ ਕਿਸਾਨ ਵਿੰਗ ਆਦਮਪੁਰ, ਕਿ੍ਸ਼ਨਾ ਗਰੇਵਾਲ, ਸੁਖਵਿਦਰ ਕੁਮਾਰ, ਸਜੀਵ ਯੋਗੀ ਗਾਂਧੀ, ਦਿਲਬਾਗ ਸਿੰਘ, ਸਰਪੰਚ ਹਰਪ੍ਰੀਤ ਕੌਰ, ਲੱਖਬੀਰ ਸਿੰਘ ਸਾਰੋਬਾਦ, ਜੋਗਿਦਰਪਾਲ ਸ਼ਹਿਰੀ ਪ੍ਰਧਾਨ, ਜਸਪ੍ਰੀਤ ਸਿੰਘ ਜੱਸਾ, ਸਤਵਿੰਦਰ ਅਰੋੜਾ, ਅਮਰੀਕ ਸਿੰਘ, ਪੰਕਜ ਹਨੀ, ਖੇਮਚੰਦ ਦਾਨੀ, ਰਾਕੇਸ਼ ਅਗਰਵਾਲ, ਵਿਕਮ ਬੰਦਨ, ਸੁੱਖਵਿੰਦਰ ਭੱਲਾ, ਮੋਹਨ ਲਾਲ ਨੀਕੂ, ਸੋਨੂੰ ਭਾਟੀਆਂ ਅਤੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |