ਸ਼ਾਹਕੋਟ, 15 ਅਪ੍ਰੈਲ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)-ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਸ਼ਾਹਕੋਟ ਵਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ ਤਹਿਸੀਲ ਕੰਪਲੈਕਸ, ਸ਼ਾਹਕੋਟ ਵਿਖੇ ਸਮਾਗਮ ਦੌਰਾਨ ਡਾ. ਅੰਬੇਡਕਰ ਦੀ ਪ੍ਰਤਿਮਾ ਦਾ ਉਦਘਾਟਨ ਬਾਲਯੋਗੀ ਬਾਬਾ ਪ੍ਰਗਟ ਨਾਥ (ਰਹੀਮਪੁਰ ਵਾਲੇ) ਚੇਅਰਮੈਨ ਸ਼ਰਾਇਨ ਬੋਰਡ ਵਾਲਮੀਕਿ ਤੀਰਥ, ਅੰਮਿ੍ਤਸਰ ਨੇ ਕੀਤਾ | ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜਲਾਲਪੁਰੀ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਇੰਨਫੋਟੈਕ ਪੰਜਾਬ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ, 'ਆਪ' ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੀ ਤਰਫ਼ੋਂ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਸਰਪੰਚ ਪੰਡੋਰੀ, ਪੀ.ਏ. ਪਰਬਤ ਸਿੰਘ, ਪ੍ਰਸ਼ਾਸਨ ਵਲੋਂ ਤਹਿਸੀਲਦਾਰ ਜਸਪਾਲ ਸਿੰਘ ਬਾਜਵਾ ਆਦਿ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਵੱਖ-ਵੱਖ ਸਖ਼ਸ਼ੀਅਤਾਂ ਨੇ ਬਾਬਾ ਸਾਹਿਬ ਦੀ ਪ੍ਰਤਿਮਾ 'ਤੇ ਹਾਰ ਪਹਿਨਾਏ ਗਏ | ਸੁਸਾਇਟੀ ਦੇ ਖਜ਼ਾਨਚੀ ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਸੰਬੋਧਨ ਕਰਦਿਆਂ ਬਾਲਯੋਗੀ ਬਾਬਾ ਪ੍ਰਗਟ ਨਾਥ ਨੇ ਸਾਰਿਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਡਾ. ਅੰਬੇਡਕਰ ਨੇ ਸੰਵਿਧਾਨ ਦੀ ਰਚਨਾ ਕਰਕੇ ਸਾਰਿਆਂ ਨੂੰ ਬਰਾਬਰਤਾ ਦੇ ਹੱਕ ਦਿਵਾਏ ਤੇ ਸਾਰੇ ਦੇਸ਼ ਵਾਸੀਆਂ ਨੂੰ ਵੱਡਾ ਮਾਣ-ਸਨਮਾਨ ਦਿੱਤਾ | ਇਸ ਮੌਕੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ, ਤਹਿਸੀਲਦਾਰ ਜਸਪਾਲ ਸਿੰਘ ਬਾਜਵਾ, ਅਮਨਦੀਪ ਸੈਦਪੁਰੀ, ਨਿਰਮਲ ਸਿੰਘ ਹਰੀਪੁਰ, ਐਡਵੋਕੇਟ ਮਨਜੀਤ ਕੌਰ ਭੱਟੀ ਆਦਿ ਨੇ ਵੀ ਬਾਬਾ ਸਾਹਿਬ ਦੀ ਦੇਸ਼ ਨੂੰ ਵੱਡਮੁੱਲੀ ਦੇਣ ਬਾਰੇ ਵਿਚਾਰ ਸਾਂਝੇ ਕੀਤੇ | ਅਖ਼ੀਰ 'ਚ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜਲਾਲਪੁਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ | ਪ੍ਰਬੰਧਕਾਂ ਵਲੋਂ ਬਾਲਯੋਗੀ ਪ੍ਰਗਟ ਨਾਥ ਅਤੇ ਹੋਰਾਂ ਸਖ਼ਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਜੱਸੀ ਨਿਹਾਲੂਵਾਲ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ | ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਪਵਨ ਪੁਰੀ, ਸੀਨੀਅਰ ਵੈਟਨਰੀ ਅਫ਼ਸਰ ਡਾ. ਅਮਨਦੀਪ, ਡਾ. ਵਿਲੀਅਮ ਜੌਨ, 'ਆਪ' ਆਗੂ ਜਸਪਾਲ ਸਿੰਘ ਮਿਗਲਾਨੀ, ਡਾ. ਬੀ.ਆਰ.ਅੰਬੇਡਕਰ ਆਰਮੀ ਪੰਜਾਬ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ, 'ਆਪ' ਆਗੂ ਰੂਪ ਲਾਲ ਸ਼ਰਮਾ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ, ਪਿ੍ੰਸੀਪਲ ਹਰਪ੍ਰੀਤ ਸਿੰਘ ਸੋਂਧੀ, ਸਰਪੰਚ ਜੋਤੀ ਮਲਸੀਆਂ, ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜਲਾਲਪੁਰੀ, ਖਜ਼ਾਨਚੀ ਬਲਵੀਰ ਸਿੰਘ ਢੰਡੋਵਾਲ, ਜੱਸੀ ਨਿਹਾਲੂਵਾਲ ਸੈਕਟਰੀ, ਐਮ.ਸੀ. ਰਾਖੀ ਮੱਟੂ, ਮਾਸਟਰ ਗੁਰਮੇਜ ਲਾਲ ਹੀਰ, ਲੈਕਚਰਾਰ ਦੇਵ ਰਾਜ, ਠੇਕੇਦਾਰ ਅਵਤਾਰ ਸਿੰਘ ਰਾਮੇ, ਸੰਤੋਖ ਸਿੰਘ ਸਰਪੰਚ ਸਿੰਗਪੁਰ, ਰਿਟਾ. ਏ.ਐਸ.ਆਈ. ਨਿਰਮਲ ਸਿੰਘ ਹਰੀਪੁਰ, ਕ੍ਰਿਸ਼ਨ ਕੁਮਾਰ ਬਿੱਟੂ ਅਕਬਰਪੁਰ, ਨਵਨੀਤ ਥਾਪਰ, ਮਾਸਟਰ ਸੰਤੋਖ ਸਿੰਘ ਗਿੱਲ (ਯੂ.ਐਸ.ਏ.), ਰਕੇਸ਼ ਕੁਮਾਰ ਮਲਸੀਆਂ, ਮਨੋਹਰ ਲਾਲ ਸਾਬੂਵਾਲ, ਐਡਵੋਕੇਟ ਪਵਨ ਕੁਮਾਰ, ਬਲਵਿੰਦਰ ਕੁਮਾਰ, ਸੁਖਦੇਵ ਸਿੰਘ ਐਦਲਪੁਰ, ਸੰਦੀਪ ਰਾਜ ਮਲਸੀਆਂ, ਕਰਨੈਲ ਸਿੰਘ ਮੁੰਡੀ ਚੋਲੀਆਂ, ਕੇਵਲ ਕ੍ਰਿਸ਼ਨ ਮੱਟੂ, ਅੰਕਿਤ ਗੁਪਤਾ ਸਟੈਨੋ ਐਸ.ਡੀ.ਐਮ., ਗੁਰਪ੍ਰੀਤ ਸਿੰਘ ਪਟਵਾਰੀ, ਰਮੇਸ਼ ਹੰਸ, ਬਲਵਿੰਦਰ ਕੌਰ ਹੰਸ, ਸੁਖਦੇਵ ਸਿੰਘ ਦਰਦੀ, ਮਨਦੀਪ ਸਿੰਘ ਝੀਤਾ ਪੀ.ਏ. ਕਾਕੜ ਕਲਾਂ, ਸਰਬਜੀਤ ਮੱਟੂ, ਸ਼ਿੰਦਰਪਾਲ ਸਹੋਤਾ ਸੰਚਾਲਕ ਕ੍ਰਾਂਤੀਕਾਰੀ ਬਹੁਜਨ ਕਿਰਤੀ ਸੰਘ, ਜੋਗਿੰਦਰ ਸਿੰਘ ਟਾਈਗਰ ਸਾਬਕਾ ਸਰਪੰਚ, ਨਿਰਮਲ ਸਿੰਘ ਸਰਾਭਾ, ਗੌਰਾ ਬਾਬਾ ਮਲਸੀਆਂ, ਕੁਲਵੰਤ ਸਿੰਘ ਢਿੱਲੋਂ, ਹਰਭਜਨ ਸਿੰਘ ਸੈਹੰਬੀ, ਦਿਲਾਵਰ ਸਿੰਘ, ਨਵਨੀਤ ਥਾਪਰ, ਗੁਰਚਰਨ ਸਿੰਘ ਤਲਵੰਡੀ ਬੂਟਿਆਂ ਆਦਿ ਹਾਜ਼ਰ ਸਨ |