30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਡਾ. ਅੰਬੇਡਕਰ ਦਾ 135ਵਾਂ ਜਨਮ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 16-04-2026
ਮਹਿਤਪੁਰ, 15 ਅਪ੍ਰੈਲ (ਲਖਵਿੰਦਰ ਸਿੰਘ)-ਨਗਰ ਪੰਚਾਇਤ ਮਹਿਤਪੁਰ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ 135 ਵਾਂ ਜਨਮ ਦਿਵਸ ਮਨਾਇਆ ਗਿਆ | ਜਿਸ 'ਚ ਸਵੇਰ ਸਮੇਂ ਬਾਬਾ ਸਾਹਿਬ ਦੇ ਜਨਮ ਦਿਵਸ ਨੂੰ ਸਮਰਪਿਤ ਚੇਤਨਾਂ ਮਾਰਚ ਕੱਢਿਆ ,ਜੋ ਡਾਕਟਰ ਅੰਬੇਡਕਰ ਭਵਨ ਇਸਮਾਇਲਪੁਰ ਰੋਡ ਮਹਿਤਪੁਰ ਤੋ ਸ਼ੁਰੂ ਹੋ ਕੇ ਡਾ.ਅੰਬੇਡਕਰ ਚੌਕ ਵਿਖੇ ਸਮਾਪਿਤ ਹੋਇਆ ਹੈ ਉਪਰੰਤ ਬਾਬਾ ਸਾਹਿਬ ਅੰਬੇਡਕਰ ਜੀ ਦੇ ਪੈਰੋਕਾਰ ਪ੍ਰਤੀਮਾਂ ਅੱਗੇ ਨਤਮਸਤਕ ਹੋਏ | ਇਸ ਮੌਕੇ ਰਿਟਾਇਰਡ ਲੈਕਚਰਾਰ ਹਰਬੰਸ ਲਾਲ, ਨੰਬਰਦਾਰ ਕਸ਼ਮੀਰੀ ਲਾਲ,ਕੌਂਸਲਰ ਕ੍ਰਾਂਤੀਜੀਤ ਸਿੰਘ, ਕਮਲਜੀਤ ਹੀਰ ਨੇ ਡਾਕਟਰ ਅੰਬੇਡਕਰ ਦੇ ਜੀਵਨ ਸੰਬੰਧੀ ਚਾਨਣਾ ਪਾਇਆ | ਇਸ ਸਮਾਗਮ 'ਚ ਨਗਰ ਪੰਚਾਇਤ ਦੇ ਪ੍ਰਧਾਨ ਹਰਮੇਸ਼ ਮਹੇ, ਅਸ਼ਵਨੀ ਧਾਰੀਵਾਲ,ਕੌਸਲਰ ਕਮਲ ਕਿਸ਼ੋਰ, ਮੰਗਾਂ ਭਲਵਾਨ, ਡਾਕਟਰ ਸੋਮ ਨਾਥ, ਗਗਨ ਨੰਬਰਦਾਰ, ਸੋਨੀ ਝੁੱਗੀਆ, ਡਾ.ਓਮ ਪ੍ਰਕਾਸ਼ ਵਿਸ਼ੇਸ਼ ਤੌਰ ਪਹੰੁਚੇ ਹਨ | ਡਾ. ਅੰਬੇਡਕਰ ਚੌਕ 'ਚ ਨਗਰ ਪੰਚਾਇਤ ਮਹਿਤਪੁਰ ਦੇ ਸਫ਼ਾਈ ਕਰਮਚਾਰੀਆ ਨੇ ਵਿਸ਼ੇਸ ਤੌਰ 'ਤੇ ਉਨ੍ਹਾਂ ਦੀ ਮੂਰਤੀ 'ਤੇ ਫੁੱਲਾਂ ਦੇ ਹਾਰ ਭੇਟ ਕੀਤੇ | ਉਪਰੰਤ ਸਮੂਹ ਸੰਗਤ ਵੱਲੋ ਖੁਸੀ ਵਿੱਚ ਮਠਿਆਈਆ ਵੰਡੀਆ ਗਈਆ | ਇਸ ਮੌਕੇ ਜੌਨੀ ਮਹੇ, ਠੇਕੇਦਾਰ ਪ੍ਰਸ਼ੋਤਮ ਲਾਲ,ਸੰਜੀਵ ਸੋਨੂੰ ਪਰਮਿੰਦਰ ਕੁਮਾਰ,ਰਮਨ ਕੁਮਾਰ,ਮੇਜਰ ਲਾਲ,ਰਾਜ ਕੁਮਾਰ ਸਹਿਗਲ,ਮਾਸਟਰ ਅਵਤਾਰ ਚੰਦ,ਮਾਸਟਰ ਮਨੀ ਕੈਥਾ,ਸੋਨੂੰ ਚੋਹਾਨ,ਪ੍ਰਧਾਨ ਪਵਨ ਕੁਮਾਰ, ਗਗਨ ਨੰਬਰਦਾਰ,ਰਜਿੰਦਰ ਚੌਹਾਨ,ਧਰਮਿੰਦਰ ਚੌਹਾਨ, ਪੰਕਜ ਕੁਮਾਰ,ਚਰਨਜੀਤ ਰਾਮੂਵਾਲ,ਮਨਪ੍ਰੀਤ ਵਿਰਦੀ,ਹੁਸਨ ਲਾਲ,ਹਰਬੰਸ ਲਾਲ ਇਸਮਾਇਲਪੁਰ, ਮਾਣਕ ਬਘੇਲਾ, ਦੇਵ ਰਾਜ, ਕਰਮਜੀਤ ਸਰਪੰਚ, ਤਿਲਕ ਰਾਜ, ਜਸਵੀਰ ਸੰਗੋਵਾਲ, ਵਿਜੈ ਚੰਦੜ, ਹਰਬਲਾਸ , ਨਵਦੀਪ ਮਹੇ, ਰਾਮ ਲੁਭਾਇਆ, ਹੇਮ ਰਾਜ, ਲਾਡੀ ਪੇਟਰ, ਮੋਹਨ ਲਾਲ, ਭਜਨ ਦਾਸ, ਸੁਨੀਲ ਕੁਮਾਰ, ਸਿਮਰਨ ਚੌਹਾਨ, ਹੈਪੀ, ਸੁਰਿੰਦਰ ਪਾਲ, ਬਲਜਿੰਦਰ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਲਯੋਗੀ ਬਾਬਾ ਪ੍ਰਗਟ ਨਾਥ ਵਲੋਂ ਸ਼ਾਹਕੋਟ ਵਿਖੇ ਡਾ. ਅੰਬੇਡਕਰ ਦੀ ਪ੍ਰਤਿਮਾ ਦਾ ਉਦਘਾਟਨ <br/> ਅਗਲੀ ਖ਼ਬਰ 100 ਲੀਟਰ ਲਾਹਣ ਅਤੇ ਨਸ਼ੀਲੀਆਂ ਗੋਲੀਆਂ ਸਮੇਤ 3 ਕਾਬੂ
Ad Position 24