ਫਿਲੌਰ, 15 ਅਪ੍ਰੈਲ (ਵਿਪਨ ਗੈਰੀ)-ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਡੀ.ਐੱਸ.ਪੀ. ਫਿਲੌਰ ਭਰਤ ਮਸੀਹ ਦੀ ਟੀਮ ਨੇ 100 ਲੀਟਰ ਲਾਹਣ ਅਤੇ 205 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ ਹਨ | ਡੀ.ਐੱਸ.ਪੀ. ਫਿਲੌਰ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਮੁਖੀ ਲਵਨੀਤ ਬੰਗੜ ਨੇ ਚਲਦੇ ਸਪੈਸ਼ਲ ਸਰਚ ਆਪ੍ਰੇਸ਼ਨ ਦੌਰਾਨ ਗੰਨਾ ਪਿੰਡ 'ਚ ਰੇਡ ਕਰਕੇ ਊਸ਼ਾ ਰਾਣੀ ਪਤਨੀ ਜਸਵੀਰ ਚੰਦ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਨੂੰ ਗਿ੍ਫ਼ਤਾਰ ਕੀਤਾ | ਜਿਸ ਕੋਲੋਂ 100 ਲੀਟਰ ਲਾਹਣ ਬਰਾਮਦ ਕਰਕੇ ਮੁਕੱਦਮਾ ਨੰਬਰ 95 ਮਿਤੀ 15.04.2026 ਜੁਰਮ 61-01-14 ਏਕਸਾਈਜ਼ ਐਕਟ ਥਾਣਾ ਫਿਲੌਰ ਦਰਜ ਕੀਤਾ ਗਿਆ | ਇਸੇ ਤਰ੍ਹਾਂ ਸਪੈਸ਼ਲ ਅਪ੍ਰੇਸ਼ਨ ਦੌਰਾਨ ਇੰਸਪੈਕਟਰ ਗੁਰਸ਼ਰਨ ਸਿੰਘ ਮੁੱਖ ਅਫ਼ਸਰ ਥਾਣਾ ਬਿਲਗਾ ਨੇ ਰਣਜੀਤ ਸਿੰਘ ਪੁੱਤਰ ਪਾਲ ਸਿੰਘ ਅਤੇ ਸੁੱਖਾ ਸਿੰਘ ਪੁੱਤਰ ਪਾਲ ਸਿੰਘ ਦੋਵੇਂ ਵਾਸੀ ਪੱਤੀ ਭਲਾਈ ਬਿਲਗਾ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 205 ਖੁੱਲ੍ਹੀਆਂ ਨਸ਼ੀਲੀਆਂ ਗੋਲੀਆ ਬਰਾਮਦ ਕੀਤੀਆਂ ਹਨ, ਇਹਨਾਂ ਖ਼ਿਲਾਫ਼ ਥਾਣਾ ਬਿਲਗਾ ਵਿਖੇ ਮੁਕੱਦਮਾ ਨੰਬਰ 68 ਮਿਤੀ 15.04.2026 ਜੁਰਮ 22-61-85 ਐਨ.ਡੀ. ਪੀ. ਐਸ. ਤਹਿਤ ਦਰਜ ਕੀਤਾ ਹੈ |