ਕਿਸ਼ਨਗੜ੍ਹ, 15 ਅਪ੍ਰੈਲ (ਹੁਸਨ ਲਾਲ)- ਕਿਸ਼ਨਗੜ੍ਹ 'ਚ ਖੇਤਾਂ 'ਚ ਬਣੇ ਡੇਰੇ 'ਤੇ ਕਈ ਅਣਪਛਾਤੇ ਵਿਅਕਤੀਆਂ ਵਲੋਂ ਡੇਰੇ ਦੀ ਭੰਨ ਤੋੜ ਅਤੇ ਕਣਕ ਦੀ ਤਿਆਰ ਫਸਲ ਵਾਹੁਣ ਤੇ ਪਸ਼ੂਆਂ ਨੂੰ ਪਾਉਣ ਲਈ ਬੀਜਿਆ ਹਰਾ ਚਾਰਾ ਨਸ਼ਟ ਕਰਨ ਦੇ ਪੀੜਤ ਪਰਿਵਾਰ ਨੇ ਲਗਾਏ ਦੋਸ਼ ਆਏ ਹਨ ¢ ਜਾਣਕਾਰੀ ਦਿੰਦੇ ਹੋਏ ਪੁਰਸ਼ੋਤਮ ਲਾਲ ਪੁੱਤਰ ਪ੍ਰੀਤਮ ਦਾਸ ਨਿਵਾਸੀ ਪਿੰਡ ਕਿਸ਼ਨਗੜ੍ਹ ਨੇ ਦੱਸਿਆ ਕਿ ਕਰੀਬ 40 ਸਾਲ ਪਹਿਲਾਂ ਕਿਸ਼ਨਗੜ੍ਹ ਨਿਵਾਸੀ ਐਨ.ਆਰ.ਆਈ. ਬਾਵਾ ਸਿੰਘ ਨੇ ਉਨ੍ਹਾਂ ਨੂੰ ਆਪਣੇ ਡੇਰੇ 'ਤੇ ਪਸ਼ੂ ਰੱਖਣ ਲਈ ਜਗ੍ਹਾ ਤੇ ਪੱਠੇ ਤੇ ਕਣਕ ਬੀਜਣ ਲਈ ਕਰੀਬ ਪੰਜ ਕਨਾਲ ਜਮੀਨ ਦਿੱਤੀ ਹੋਈ ਸੀ¢ 40 ਸਾਲ ਤੋਂ ਉਹ ਬਹੁਤ ਹੀ ਪ੍ਰੇਮ ਪਿਆਰ ਨਾਲ ਉਕਤ ਪਰਿਵਾਰ ਨਾਲ ਰਹਿ ਕੇ ਆਪਣਾ ਜੀਵਨ ਬਸਰ ਕਰਦੇ ਆ ਰਹੇ ਸਨ, ਪਰ ਬਜ਼ੁਰਗ ਬਾਵਾ ਸਿੰਘ ਦੇ ਲੜਕੇ ਐਨ.ਆਰ.ਆਈ. ਹਰਵਿੰਦਰ ਸਿੰਘ ਦੀ ਸ਼ਹਿ 'ਤੇ ਦੋ ਦਰਜਨ ਦੇ ਕਰੀਬ ਵਿਅਕਤੀਆਂ ਵਲੋਂ ਜੇ.ਸੀ.ਬੀ. ਅਤੇ ਟਰੈਕਟਰਾਂ ਦੀ ਮਦਦ ਨਾਲ ਕਣਕ ਦੀ ਫਸਲ ਨੂੰ ਵਾਹ ਕੇ ਨਸ਼ਟ ਕਰ ਦਿੱਤਾ ਅਤੇ ਗੱਡੀਆਂ ਟਰੈਕਟਰ ਨਾਲ ਡੇਰੇ 'ਚ ਬਣੀ ਸ਼ੈੱਡ, ਪੱਠੇ ਕੁਤਰਨ ਵਾਲੀ ਮਸ਼ੀਨ ਦੀ ਭੰਨ ਤੋੜ ਕਰ ਦਿੱਤੀ ¢ ਪੀੜਤ ਪੁਰਸ਼ੋਤਮ ਲਾਲ ਪੁੱਤਰ ਪ੍ਰੀਤਮ ਦਾਸ ਨੇ ਦੱਸਿਆ ਕਿ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਖੁਰਲੀ ਤੇ ਬੰਨ੍ਹੇ ਪਸ਼ੂਆਂ ਦੇ ਰੱਸੇ ਵੱਢ ਦਿੱਤੇ | ਇਸ ਨਾਲ ਪੀੜਤ ਪਰਿਵਾਰ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ¢ ਇਸ ਸਬੰਧੀ ਪੀੜਿਤ ਪਰਿਵਾਰ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ | ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ | ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਨਿਸ਼ਾਨ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਆਪਣੇ ਆਪਣੇ ਦਸਤਾਵੇਜ਼ ਲੈ ਕੇ ਆਉਣ ਲਈ ਕਿਹਾ ਹੈ ¢ ਇਸ ਸਬੰਧੀ ਐਨਆਰਆਈ ਰਵਿੰਦਰ ਸਿੰਘ ਅਤੇ ਜਸਵੀਰ ਸਿੰਘ ਸ਼ੀਰਾ ਜੋ ਵਿਦੇਸ਼ ਵਿੱਚ ਹਨ, ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਗੱਲਬਾਤ ਕੀਤੀ ਤਾਂ ਉਨ੍ਹਾਂ ਪ੍ਰਸ਼ੋਤਮ ਲਾਲ ਤੇ ਪਰਿਵਾਰ ਵਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਸਾਡੇ ਬਜ਼ੁਰਗ ਨੇ 40 ਸਾਲ ਪਹਿਲਾਂ ਉਨ੍ਹਾਂ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਪਸ਼ੂ ਰੱਖਣ ਲਈ ਆਪਣਾ ਡੇਰਾ ਉਨ੍ਹਾਂ ਨੂੰ ਦਿੱਤਾ ਸੀ, ਪਰ ਉਹ ਉਸ ਚੀਜ਼ ਦਾ ਨਾਜਾਇਜ਼ ਫਾਇਦਾ ਉਠਾ ਕੇ ਉਸ 'ਤੇ ਕਬਜ਼ਾ ਹੀ ਕਰਨਾ ਚਾਹੁੰਦੇ ਹਨ | ਉਸ ਜਮੀਨ ਦੇ ਕਾਗਜ਼ਾਤ ਉਨ੍ਹਾਂ ਦੇ ਨਾਮ ਤੇ ਹਨ¢ ਸਿਰਫ ਭਾਈ ਬੰਦੀ ਤÏਰ 'ਤੇ ਦਿੱਤੇ ਹੋਏ ਡੇਰੇ 'ਤੇ ਪਸ਼ੂ ਬੰਨ੍ਹਣ ਲਈ ਪੁਰਸ਼ੋਤਮ ਲਾਲ ਤੇ ਉਹਦੇ ਪਰਿਵਾਰ ਨੇ ਜਬਰੀ ਕਬਜ਼ਾ ਕੀਤਾ ਹੈ ¢ ਇਸ ਸਬੰਧੀ ਉਹਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣੇ ਡੇਰੇ ਦੀ ਜਮੀਨ ਸੱਬੰਧੀ ਸਾਰੇ ਕਾਗਜਾਤ ਦਿੱਤੇ ਹੋਏ ਹਨ¢