ਜਲੰਧਰ, 16 ਅਪ੍ਰੈਲ (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਜੋ ਕਿ ਪੇਂਡੂ ਖੇਤਰ ਵਿਚ ਮਿਆਰੀ ਸਿੱਖਿਆ ਦੇਣ ਲਈ ਗੁਰੂ ਤੇਗ ਬਹਾਦਰ ਐਜੂਕੇਸ਼ਨਲ ਟਰੱਸਟ ਵਲੋਂ ਚਲਾਇਆ ਜਾ ਰਿਹਾ ਹੈ, ਦਾ ਦਸਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ | ਦਸਵੀਂ ਜਮਾਤ ਦੀ ਵਿਦਿਆਰਥਣ ਨਵਰਾਜ ਕÏਰ ਨੇ 95.2%, ਸਤਿਅਮ ਠਾਕੁਰ ਨੇ 94.4% ਅਤੇ ਦਿਲਪ੍ਰੀਤ ਕÏਰ ਨੇ 91.2% ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਦੇ ਨਾਲ ਹੀ ਦੋ ਵਿਦਿਆਰਥਣਾਂ ਹਰਪ੍ਰੀਤ ਕÏਰ ਤੇ ਹਰਮਨਪ੍ਰੀਤ ਕÏਰ ਨੇ 89.2% ਅੰਕ ਪ੍ਰਾਪਤ ਕਰਕੇ ਚੌਥਾ ਅਤੇ ਸਿਆਸ਼ ਨੇ 85% ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਗਣਿਤ ਵਿਚ ਨਵਰਾਜ ਕÏਰ ਨੇ 93 ਅਤੇ ਸੱਤਿਅਮ ਨੇ 100 ਅੰਕ ਪ੍ਰਾਪਤ ਕੀਤੇ | ਅੰਗਰੇਜ਼ੀ ਵਿਚ ਹਰਪ੍ਰੀਤ ਕÏਰ ਨੇ 97, ਨਵਰਾਜ ਕÏਰ ਨੇ 95, ਸਤਿਅਮ ਠਾਕੁਰ ਨੇ 96 ਅਤੇ ਪੰਜਾਬੀ ਵਿਚ ਪ੍ਰਭਦੀਪ ਕÏਰ ਤੇ ਨਵਰਾਜ ਕÏਰ ਨੇ 97, ਹਰਮਨਪ੍ਰੀਤ ਕੌਰ ਨੇ 99, ਦਿਲਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ ਨੇ 98, ਹਰਪ੍ਰੀਤ ਕੌਰ ਨੇ 97, ਸਿਆਸ਼, ਬਲੈਸ ਅਤੇ ਭੁਪਿੰਦਰ ਕÏਰ ਨੇ 96 ਅੰਕ ਹਾਸਿਲ ਕੀਤੇ | ਸਮਾਜਿਕ ਵਿਗਿਆਨ 'ਚ ਸਤਿਅਮ ਨੇ 95 ਅਤੇ ਸਿਆਂਸ਼ ਨੇ 92 ਅੰਕ ਹਾਸਲ ਕੀਤੇ | ਇਨਫੋਰਮੇਸ਼ਨ ਟੈਕਨੋਲੋਜੀ ਵਿਚ ਨਵਰਾਜ ਕÏਰ ਨੇ 97, ਹਰਮਨਪ੍ਰੀਤ ਕÏਰ ਨੇ 94 ਤੇ ਦਿਲਪ੍ਰੀਤ ਕÏਰ ਨੇ 92 ਅੰਕ ਹਾਸਿਲ ਕੀਤੇ | ਇਸ ਮÏਕੇ ਸਕੂਲ ਦੇ ਸਕੱਤਰ ਜਸਵਿੰਦਰ ਸਿੰਘ ਮਿਨਹਾਸ, ਜੁਆਇੰਟ ਸਕੱਤਰ ਹਰਸ਼ਰਨ ਸਿੰਘ ਚੀਮਾ, ਜਤਿੰਦਰ ਸਿੰਘ ਧੋਗੜੀ ਤੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਰੀਤੂ ਜੇਠੀ ਨੇ ਸਾਰੇ ਵਿਦਿਆਰਥੀਆਂ, ਉਹਨਾਂ ਦੇ ਮਾਤਾ ਪਿਤਾ ਤੇ ਸਾਰੇ ਸਟਾਫ ਨੂੰ ਵਧਾਈ ਦਿੱਤੀ ਅਤੇ ਉਨਾਂ ਨੂੰ ਆਉਣ ਵਾਲੀ ਜ਼ਿੰਦਗੀ ਵਿਚ ਵਧੀਆ ਕਾਰਗੁਜ਼ਾਰੀ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਅਤੇ ਬੱਚਿਆਂ ਨੂੰ ਜ਼ਿੰਦਗੀ ਵਿਚ ਸਫਲ ਹੋਣ ਲਈ ਮਿਹਨਤ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ |