19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵਪਾਰਕ ਗੱਡੀਆਂ ਤੋਂ ਬਕਾਇਆ ਕਰ ਵਸੂਲਣ ਦੀ ਤਿਆਰੀ

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਸ਼ਿਵ)- ਆਰ. ਟੀ. ਓ. ਬਲਜਿੰਦਰ ਸਿੰਘ ਢਿੱਲੋਂ ਨੇ ਸਟਾਫ਼ ਨਾਲ ਮੀਟਿੰਗ ਕਰਕੇ ਉਨਾਂ ਨੂੰ ਮੁੱਖ ਦਫਤਰ ਤੋਂ ਆਈਆਂ ਹਦਾਇਤਾਂ ਤੋਂ ਬਾਅਦ ਵਪਾਰਕ ਗੱਡੀਆਂ ਦੇ ਬਕਾਇਆ ਟੈਕਸਾਂ ਦੀ ਵਸੂਲੀ ਲਈ ਤਿਆਰੀਆਂ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਹੈ | ਉਨਾਂ ਨੇ ਇਸ ਬਾਰੇ ਸਟਾਫ਼ ਨੂੰ ਅਹਿਮ ਹਦਾਇਤਾਂ ਦਿੱਤੀਆਂ ਕਿ ਵਪਾਰਕ ਗੱਡੀਆਂ ਤੋਂ ਕਿਸ ਤਰਾਂ ਨਾਲ ਕਰ ਵਸੂਲ ਕੀਤਾ ਜਾਣਾ ਹੈ | ਇਸ ਮੀਟਿੰਗ ਵਿਚ ਏ. ਆਰ. ਟੀ. ਓ. ਵਿਸ਼ਾਲ ਗੋਇਲ ਤੇ ਹੋਰ ਵੀ ਹਾਜਰ ਸਨ | ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਦਫਤਰ ਵਲੋਂ ਆਡਿਟ ਪੈਰਿਆਂ ਦੀ ਸਮੀਖਿਆ ਕੀਤੀ ਗਈ ਸੀ ਜਿਸ ਵਿਚ ਕਈ ਵਪਾਰਕ ਗੱਡੀਆਂ ਵੱਲ 5 ਤੋਂ 7 ਸਾਲਾਂ ਦਾ ਬਕਾਇਆ ਬਣਦਾ ਟੈਕਸ ਵਸੂਲਣ ਲਈ ਕਿਹਾ ਗਿਆ ਸੀ | ਉਨਾਂ ਦੱਸਿਆ ਕਿ ਸਟਾਫ਼ ਨੂੰ ਇਨ੍ਹਾਂ ਆਡਿਟ ਪੈਰਿਆਂ ਦੀ ਸਮੀਖਿਆ ਕਰਕੇ ਵਪਾਰਕ ਗੱਡੀਆਂ ਵੱਲ ਰਹਿੰਦਾ ਬਕਾਇਆ ਟੈਕਸ ਕੱਢਣ ਲਈ ਕਿਹਾ ਗਿਆ ਹੈ | ਉਨਾਂ ਕਿਹਾ ਕਿ ਜਿਨਾਂ ਵਪਾਰਕ ਗੱਡੀਆਂ ਵੱਲ ਬਕਾਇਆ ਟੈਕਸ ਪਿਆ ਹੈ, ਉਨਾਂ ਨੂੰ ਵਸੂਲਣ ਲਈ ਵਿਭਾਗ ਵਲੋਂ ਜਲਦੀ ਹੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ | ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਬਕਾਇਆ ਟੈਕਸ ਜਮਾਂ ਕਰਵਾ ਕੇ ਵਿਭਾਗ ਦੀ ਕਾਰਵਾਈ ਤੋਂ ਬਚਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸੀ ਟੀ ਗਰੁੱਪ ਦੇ ਕਸ਼ਿਤਿਜ 5.0 ਪ੍ਰੋਗਰਾਮ 'ਚ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਮੈਡੀਕਲ ਅਤੇ ਅੱਖਾਂ ਦਾ ਜਾਂਚ ਕੈਂਪ
Ad Position 24