19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਕਾਈ ਰਾਈਡਰਜ ਵੈੱਲਫੇਅਰ ਸੁਸਾਇਟੀ ਦੀ ਰਜਿਸ਼ਟ੍ਰੇਸ਼ਨ ਮੌਕੇ ਵਿਸ਼ੇਸ਼ ਬੈਠਕ

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਡਾ.ਜਤਿੰਦਰ ਸਾਬੀ) ਸਕਾਈ ਰਾਈਡਰਜ ਵੈੱਲਫੇਅਰ ਸੁਸਾਇਟੀ ਦਾ ਰਸਮੀ ਗਠਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਤੇ ਇਸ ਨੂੰ ਹੁਣ ਪੱਕੀ ਰਜਿਸ਼ਟ੍ਰੇਸ਼ਨ ਮਿਲਣ ਤੇ ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਸੁਸਾਇਟੀ ਦੀ ਪ੍ਰਧਾਨ ਡਾ ਰੀਨਾ ਮਲਹੋਤਰਾ ਨੇ ਦੱਸਿਆ ਕਿ ਸੁਸਾਇਟੀ ਸਮਾਜ ਭਲਾਈ ਕੰਮਾਂ, ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਸਾਮਜ ਨੂੰ ਚੰਗੀ ਸੇਹਿਤ ਪੱਖੋ ਸੁਚੇਤ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕਰੇਗੀ | ਇਸ ਮੌਕੇ ਤੇ ਉਨ੍ਹਾਂ ਨੇ ਦੱਸਿਆ ਕਿ ਸੁਸਾਇਟੀ ਦੇ ਜੋ ਨਵੇ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਦੇ ਵਿਚ ਡਾ ਰੀਨਾ ਮਲਹੋਤਰਾ ਪ੍ਰਧਾਨ, ਉਪ ਪ੍ਰਧਾਨ ਡਾ ਬਲਜੀਤ ਕੌਰ , ਉਪ ਪ੍ਰਧਾਨ ਸਿਮਰਜੀਤ ਸਿੰਘ, ਸਕੱਤਰ ਅਮਰਪ੍ਰੀਤ, ਸੰਯੁਕਤ ਸਕੱਤਰ ਰਾਜੇਸ਼ਵਰੀ ਰਾਣਾ, ਖਜਾਨਚੀ ਮੋਨਾ ਕੁਮਾਰ ਤੇ ਹਰਮੀਤ ਸਿੰਘ ਨੂੰ ਕੋਆਰਡੀਨੇਟਰ ਤੇ ਸੰਜੀਵ ਕੁਮਾਰ ਨੂੰ ਕੋ.ਕੈਸ਼ੀਅਰ ਬਣਾਇਆ ਗਿਆ ਹੈ | ਇਸ ਮੌਕੇ ਤੇ ਪ੍ਰਧਾਨ ਡਾ ਰੀਨਾ ਮਲਹੋਤਰਾ ਨੇ ਸਾਰੇ ਸੁੁਸਾਇਟੀ ਮੈਂਬਰਾਂ ਨੂੰ ਸੁਸਾਇਟੀ ਦੀ ਨਵੀ ਰਜਿਸਟੇ੍ਰਸ਼ਨ ਮੌਕੇ ਤੇ ਵਧਾਈ ਦਿੱਤੀ ਤੇ ਕਿਹਾ ਕਿ ਸਾਡੀ ਸੁਸਾਇਟੀ ਸਮਾਜ ਭਲਾਈ ਦੇ ਕੰਮਾਂ 'ਚ ਵਧ ਚੜ ਕੇ ਹਿੱਸਾ ਪਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਡਾ. ਅੰਬੇਡਕਰ ਦੇ 136ਵੇਂ ਜਨਮ ਦਿਹਾੜੇ ਮੌਕੇ ਮਾਰਚ ਕਢਿਆ <br/> ਅਗਲੀ ਖ਼ਬਰ ਸੀ ਟੀ ਗਰੁੱਪ ਦੇ ਕਸ਼ਿਤਿਜ 5.0 ਪ੍ਰੋਗਰਾਮ 'ਚ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ
Ad Position 24