19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਯੋਗ ਆਸ਼ਰਮ ਸ਼ਾਹਕੋਟ ਵਿਖੇ ਧੂਮਧਾਮ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ <br/>

Ad Position 21
No active advertisement
ਅਜੀਤ ਡੈਸਕ 17-04-2026
ਸ਼ਾਹਕੋਟ, 16 ਅਪ੍ਰੈਲ (ਨਗਿੰਦਰ ਸਿੰਘ ਬਾਂਸਲ)-ਨਿਰੋਗ ਯੋਗ ਸੰਸਥਾ ਅਤੇ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵਲੋਂ ਦਿਵਿਆ ਯੋਗ ਆਸ਼ਰਮ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਵਿਸਾਖੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ¢ ਇਸ ਮੇਲੇ ਵਿਚ ਖ਼ੂਬ ਰÏਣਕਾਂ ਲੱਗੀਆਂ ਸਾਰੇ ਪ੍ਰਬੰਧਕਾਂ ਵੱਲੋਂ ਕੇਸਰੀ ਦਸਤਾਰਾਂ ਸਜਾਈਆਂ ਗਈਆਂ¢ ਸਵੇਰ ਵੇਲੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ¢ ਉਪਰੰਤ ਭਾਈ ਕੁਲਵੰਤ ਸਿੰਘ ਮਖੂ ਵਾਲਿਆਂ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ¢ ਉਪਰੰਤ ਮੀਤ ਭੰਗੜਾ ਗਰੁੱਪ ਸ਼ਾਹਕੋਟ ਦੇ ਸੰਚਾਲਕ ਧਰਮਿੰਦਰ ਸਿੰਘ ਰੂਪਰਾ ਦੀ ਅਗਵਾਈ ਵਿਚ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਵਿਚ ਬੱਚਿਆਂ ਵੱਲੋਂ ਵਿਸਾਖੀ ਦੇ ਦਿਹਾੜੇ ਨਾਲ ਸਬੰਧਿਤ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ¢ ਇਸ ਮÏਕੇ ਡਾ. ਨਰੇਸ਼ ਸੱਗੂ ਦੀ ਅਗਵਾਈ ਵਿਚ ਮੈਡੀਕਲ ਕੈਂਪ ਲਾਇਆ ਗਿਆ¢ ਨਿਰੋਗ ਜੋਗ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖਰਾ, ਸਰਪ੍ਰਸਤ ਹਰਪਾਲ ਸਿੰਘ ਮੈਸਨ, ਬਖਸ਼ੀਸ਼ ਸਿੰਘ ਮਠਾੜੂ ਯੋਗ ਗੁਰੂ, ਡਾ. ਜਗਦੀਸ਼ ਰਾਏ ਗੋਇਲ, ਪ੍ਰਧਾਨ ਦੀਪਕ ਸ਼ਰਮਾ, ਵਾਈਸ ਪ੍ਰਧਾਨ ਸੁਰਿੰਦਰ ਸਿੰਘ, ਜਨਰਲ ਸਕੱਤਰ ਰਾਹੁਲ ਠਾਕੁਰ, ਕੈਸ਼ੀਅਰ ਬਿਕਰਮਜੀਤ ਸਿੰਘ ਸੁਖੀਜਾ, ਚਰਨਜੀਤ ਅਰੋੜਾ, ਸੁਖਦੀਪ ਸਿੰਘ, ਸੰਜੀਵ ਪੁਰੀ, ਮੁਕੇਸ਼ ਮਾਥੁਰ ਯੋਗ ਟੀਚਰ, ਸੁਰਿੰਦਰਪਾਲ ਸਿੰਘ ਆਦਿ ਨੇ ਆਪੋ ਆਪਣੀਆਂ ਡਿਊਟੀਆਂ ਬਖੂਬੀ ਨਿਭਾਈਆਂ¢ ਸਟੇਜ ਸਕੱਤਰ ਦੇ ਫਰਜ਼ ਮਾਸਟਰ ਜਤਿੰਦਰ ਪਾਲ ਸਿੰਘ ਬੱਲਾ ਸਾਬਕਾ ਐਮ.ਸੀ. ਨੇ ਨਿਭਾਏ¢ ਇਸ ਮੇਲੇ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਰਣਜੀਤ ਕÏਰ ਕਾਕੜ ਕਲਾਂ ਡਾਇਰੈਕਟਰ ਇੰਨਫੋਟੈੱਕ ਪੰਜਾਬ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਖਦੀਪ ਸਿੰਘ ਕੰਗ ਪੀ.ਏ. ਸ਼ਾਮਿਲ ਹੋਏ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਸੰਜੀਵ ਸੋਬਤੀ, ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੋਸਾਇਟੀ, ਲਛਮਣ ਸੋਬਤੀ, ਡਾ. ਰਾਜੇਸ਼ ਚÏਹਾਨ, ਗੁਰਮੀਤ ਕÏਰ ਪ੍ਰਧਾਨ ਮਹਿਲਾ ਸ਼ਕਤੀ ਸੰਸਥਾ, ਮੋਨਿਕਾ ਅਗੱਰਵਾਲ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਪ੍ਰਸ਼ੋਤਮ ਪਾਸੀ, ਪਵਨ ਅੱਗਰਵਾਲ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਸੋਨੂੰ ਮਿੱਤਲ, ਮਲਕੀਤ ਸਿੰਘ ਜੋਸਨ, ਪੂਰਨ ਸਿੰਘ ਢੇਸੀ, ਰਾਕੇਸ਼ ਚਿਤਕਾਰਾ, ਮਲਕੀਤ ਸਿੰਘ ਢੰਡੋਵਾਲ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੌਧਰੀ ਵਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਅਗਲੀ ਖ਼ਬਰ ਲੋਹੀਆਂ ਇਲਾਕੇ ਦੀਆਂ ਦਾਣਾ ਮੰਡੀਆਂ 'ਚ ਬਾਰਦਾਨੇ ਦੀ ਘਾਟ ਨੇ ਕਿਸਾਨ ਚਿੰਤਾ 'ਚ ਪਾਏ-ਪ੍ਰਧਾਨ ਅਲੀਵਾਲ <br/>
Ad Position 24