19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵਿਧਾਇਕ ਚੌਧਰੀ ਵਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 17-04-2026
ਫਿਲੌਰ, 16 ਅਪ੍ਰੈਲ (ਵਿਪਨ ਗੈਰੀ)-ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਾਲ ਮੁਲਾਕਾਤ ਕਰਕੇ ਆਪਣੇ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਦੋ ਮਹੱਤਵਪੂਰਨ ਮੁੱਦੇ ਉਠਾਏ, ਜਿਸ ਵਿਚ ਉਨ੍ਹਾਂ ਫਿਲੌਰ ਬੱਸ ਅੱਡੇ ਲਈ ਸੁਰੱਖਿਅਤ ਕਨੈਕਟਿਵਟੀ ਦੀ ਮੰਗ ਕਰਦਿਆਂ ਕਿਹਾ ਕਿ ਫਿਲੌਰ ਦਾ ਮੌਜੂਦਾ ਬੱਸ ਅੱਡਾ ਨੈਸ਼ਨਲ ਹਾਈਵੇ ਨਾਲ ਢੰਗ ਦੀ ਕਨੈਕਟਿਵਟੀ ਨਾ ਹੋਣ ਕਰਕੇ ਬੰਦ ਪਿਆ ਹੈ | ਇਸ ਕਰਕੇ ਬੱਸਾਂ ਹਾਈਵੇ 'ਤੇ ਹੀ ਰੁਕਦੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਸੜਕ ਪਾਰ ਕਰਨੀ ਪੈਂਦੀ ਹੈ ਅਤੇ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ | ਉਨ੍ਹਾਂ ਮੰਤਰੀ ਨੂੰ ਅਪੀਲ ਕੀਤੀ ਕਿ ਸੰਬੰਧਿਤ ਅਧਿਕਾਰੀਆਂ ਨੂੰ ਸਾਈਟ ਵਿਜ਼ਿਟ ਕਰਕੇ ਸੁਰੱਖਿਅਤ ਕਨੈਕਟਿਵਟੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਜਾਣ | ਇਸੇ ਦੌਰਾਨ ਉਨ੍ਹਾਂ ਕਲਸੀ ਨਗਰ 'ਚ ਤੋੜਫੋੜ ਤੇ ਬੇਦਖ਼ਲੀ ਮਾਮਲੇ ਸੰਬੰਧੀ ਤੋੜਫੋੜ ਤੇ ਬੇਦਖ਼ਲੀ ਕਾਰਵਾਈ 'ਤੇ ਵੀ ਚਿੰਤਾ ਜਤਾਈ | ਉਨ੍ਹਾਂ ਕਿਹਾ ਕਿ ਲਗਪਗ 300-400 ਘਰਾਂ ਤੇ ਦੁਕਾਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਜਿਥੇ ਕਈ ਪਰਿਵਾਰ ਦਹਾਕਿਆਂ ਤੋਂ ਰਹਿ ਰਹੇ ਹਨ ਅਤੇ ਜ਼ਿਆਦਾਤਰ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨਾਲ ਸੰਬੰਧਿਤ ਹਨ | ਉਨ੍ਹਾਂ ਜ਼ੋਰ ਦਿੱਤਾ ਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਕਾਨੂੰਨੀ ਪ੍ਰਕਿਰਿਆ, ਸੰਵਿਧਾਨਿਕ ਅਧਿਕਾਰਾਂ (ਆਰਟੀਕਲ 21), ਅਤੇ ਓਲਗਾ ਟੈਲੀਸ ਵਰਸਜ਼ ਮੁਬਈ ਨਗਰ ਕੌਂਸਲ ਵਰਗੇ ਫ਼ੈਸਲਿਆਂ ਦੀ ਪਾਲਣਾ ਲਾਜ਼ਮੀ ਹੈ, ਜੋ ਜੀਵਨ ਤੇ ਰੋਜ਼ੀ-ਰੋਟੀ ਦੇ ਅਧਿਕਾਰ ਦੀ ਰੱਖਿਆ ਕਰਦੇ ਹਨ | ਵਿਧਾਇਕ ਨੇ ਮੰਗ ਕੀਤੀ ਕਿ ਜਦ ਤੱਕ-ਪ੍ਰਭਾਵਿਤ ਲੋਕਾਂ ਦੀ ਪੂਰੀ ਤੇ ਪਾਰਦਰਸ਼ੀ ਗਿਣਤੀ ਨਾ ਹੋਵੇ, ਉਚਿਤ ਪੁਨਰਵਾਸ ਤੇ ਮੁਆਵਜ਼ਾ ਯੋਜਨਾ ਨਾ ਬਣੇ, ਪ੍ਰਭਾਵਿਤ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਾ ਮਿਲੇ, ਮਨੁੱਖੀ ਤੇ ਸੰਤੁਲਿਤ ਰਵੱਈਆ ਨਾ ਅਪਣਾਇਆ ਜਾਵੇ, ਉਦੋਂ ਤੱਕ ਬੇਦਖ਼ਲੀ ਕਾਰਵਾਈ ਰੋਕੀ ਜਾਵੇ | ਕੇਂਦਰੀ ਮੰਤਰੀ ਨੇ ਦੋਹਾਂ ਮੁੱਦਿਆਂ 'ਤੇ ਸੰਵੇਦਨਸ਼ੀਲਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦੇ ਫੁਲਵਾੜੀ ਸਕੂਲ ਵਿਚ ਵਿਸਾਖੀ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਯੋਗ ਆਸ਼ਰਮ ਸ਼ਾਹਕੋਟ ਵਿਖੇ ਧੂਮਧਾਮ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ <br/>
Ad Position 24