ਜਲੰਧਰ, 17 ਅਪ੍ਰੈਲ (ਜਸਪਾਲ ਸਿੰਘ)-ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਵਲੋਂ ਨਕੋਦਰ ਚੌਕ ਵਿਖੇ ਸਥਿਤ ਡਾ. ਭੀਮ ਰਾਓ ਅੰਬੇਦਕਰ ਚੌਕ ਵਿਖੇ ਇਕ ਸਮਾਗਮ ਕਰਵਾਇਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਵਲੋਂ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਦਿਵਾਉਣ 'ਚ ਵੱਡਾ ਯੋਗਦਾਨ ਪਾਇਆ | ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇ. ਪੀ. ਨੇ ਕਿਹਾ ਕਿ ਡਾ. ਅੰਬੇਡਕਰ ਨੇ ਦੱਬੇ-ਕੁਚਲੇ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ 'ਚ ਅਹਿਮ ਯੋਗਦਾਨ ਪਾਇਆ | ਇਸ ਮੌਕੇ ਐਸ. ਵਿੰਗ ਜਲੰਧਰ ਸ਼ਹਿਰੀ ਦੇ ਪ੍ਰਧਾਨ ਭਜਨ ਲਾਲ ਚੋਪੜਾ ਆਪਣੇ ਵੱਡੀ ਗਿਣਤੀ ਸਾਥੀਆਂ ਦੇ ਨਾਲ ਸਮਾਗਮ 'ਚ ਪਹੁੰਚੇ | ਇਸ ਮੌਕੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਰਣਜੀਤ ਸਿੰਘ ਰਾਣਾ, ਗੁਰਮੀਤ ਸਿੰਘ ਦਾਦੂਵਾਲ, ਹਰਜਾਪ ਸਿੰਘ ਸੰਘਾ, ਦਲਜੀਤ ਸਿੰਘ, ਜਗਜੀਤ ਸਿੰਘ ਖਾਲਸਾ, ਪਰਵਿੰਦਰ ਸਿੰਘ ਬਬਲੂ, ਫੁੰਮਣ ਸਿੰਘ ਲੰਮਾ ਪਿੰਡ, ਸੁਰਿੰਦਰ ਪਾਲ ਸਿੰਘ ਪੱਪਾ, ਜਥੇਦਾਰ ਅਜੀਤ ਸਿੰਘ ਮਿੱਠੂ ਬਸਤੀ, ਅਰਜਨ ਸਿੰਘ, ਬਹਾਦਰ ਸਿੰਘ ਜੈਮਲ ਨਗਰ, ਅਰਵਿੰਦ ਸਿੰਘ ਬੇਦੀ, ਆਕਾਸ਼ਦੀਪ ਸਿੰਘ ਸੇਠੀ, ਲਾਲ ਚੰਦ, ਕੁਲਵਿੰਦਰ ਸਿੰਘ ਬਸਰਾ, ਮਨਪ੍ਰੀਤ ਸਿੰਘ ਚੋਪੜਾ, ਹਰਪ੍ਰੀਤ ਸਿੰਘ ਮਿੱਠੂ ਬਸਤੀ, ਭੂਸ਼ਣ ਭੱਟੀ, ਕਰਨਵੀਰ ਚੋਪੜਾ, ਪ੍ਰੀਤਮ ਸਿੰਘ ਸਰਪੰਚ, ਅਵੀ ਬਖਸ਼ੀ, ਜਗਜੀਤ ਸਿੰਘ ਮਹੇ, ਰਾਹੁਲ ਕੁਮਾਰ ਤੇ ਦੇਵਰਾਜ ਭੱਟੀ ਆਦਿ ਆਗੂ ਵੀ ਮੌਜੂਦ ਸਨ |