ਜਲੰਧਰ, 17 ਅਪ੍ਰੈਲ (ਅ.ਬ.)-ਮਾਨਵ ਸਹਿਯੋਗ ਸਕੂਲ ਜਲੰਧਰ ਨੇ ਇਕ ਵਾਰ ਫਿਰ ਸਿੱਖਿਆ ਦੇ ਖੇਤਰ ਵਿਚ ਆਪਣੀ ਉੱਤਮਤਾ ਸਾਬਤ ਕਰਦੇ ਹੋਏ ਸੀ. ਬੀ. ਐਸ. ਈ. ਦਸਵੀਂ ਜਮਾਤ ਬੋਰਡ ਪ੍ਰੀਖਿਆ ਵਿਚ 100% ਨਤੀਜਾ ਹਾਸਲ ਕੀਤਾ | ਪ੍ਰੀਖਿਆ ਵਿਚ ਸ਼ਾਮਿਲ ਹੋਏ ਸਾਰੇ 82 ਵਿਦਿਆਰਥੀਆਂ ਨੇ ਸਫਲਤਾਪੂਰਵਕ ਪ੍ਰੀਖਿਆ ਪਾਸ ਕੀਤੀ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਉੱਚ ਪਹਿਲੀ ਡਿਵੀਜ਼ਨ ਪ੍ਰਾਪਤ ਕੀਤੀ | ਖ਼ਾਸ ਗੱਲ ਇਹ ਰਹੀ ਕਿ ਸਕੂਲ ਦੇ 11 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਵਿਚ ਸੁਖਮਨਵੀਰ ਸਿੰਘ ਨੇ 99.2% ਅੰਕ ਪ੍ਰਾਪਤ ਕਰਕੇ ਪਹਿਲਾ, ਮਨਮੀਤ ਕÏਰ ਨੇ 97.8% ਅੰਕਾਂ ਨਾਲ ਦੂਜਾ ਜਦਕਿ ਸਮੀਰ ਸਹੋਤਾ ਨੇ 97% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਸੁਖਮਨਵੀਰ ਨੇ ਵਿਗਿਆਨ ਵਿਸ਼ੇ ਵਿਚ ਪੂਰਨ 100 ਅੰਕ ਹਾਸਲ ਕਰਕੇ ਨਾਮਣਾ ਖੱਟਿਆ ਇਸ ਦੇ ਨਾਲ ਹੀ ਮਾਰਕਟਿੰਗ ਐਂਡ ਸੇਲਜ ਵਿਸ਼ੇ ਵਿਚ ਇਸ਼ਿਤਾ ਮੱਲ ਤੇ ਮਨਮੀਤ ਕÏਰ ਨੇ ਪੂਰੇ 100 ਅੰਕ ਪ੍ਰਾਪਤ ਕਰਕੇ ਫ਼ਤਿਹ ਪ੍ਰਾਪਤ ਕੀਤੀ | ਇਸ ਤੋਂ ਇਲਾਵਾ ਹੋਰ ਪ੍ਰਮੁੱਖ ਵਿਦਿਆਰਥੀਆਂ ਵਿਚ ਇਸ਼ਿਤਾ ਮੱਲ (96%), ਹਰਨੂਰ ਕÏਰ ਨਿੱਜਰ (94%), ਹਰਲੀਨ (93.4%), ਹਰਮਨ ਸ਼ੀਮਾਰ (93.2%), ਹਰਨੂਰ ਕÏਰ (92.2%), ਅਰਸ਼ਦੀਪ ਕÏਰ (91.8%), ਹਰਜੋਤ ਸਿੰਘ (91.6%) ਅਤੇ ਰਵਨੀਤ ਕÏਰ ਨਿੱਜਰ (91.2%) ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਪਿ੍ੰਸੀਪਲ ਸ੍ਰੀਮਤੀ ਸਪਨਾ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ, ਇਹ ਸ਼ਾਨਦਾਰ ਨਤੀਜਾ ਸਾਡੇ ਵਿਦਿਆਰਥੀਆਂ ਦੀ ਲਗਨ, ਮਾਪਿਆਂ ਦੇ ਸਹਿਯੋਗ ਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ | ਅਸੀਂ ਹਮੇਸ਼ਾਂ ਹਰ ਵਿਦਿਆਰਥੀ ਦੀ ਯੋਗਤਾ ਨੂੰ ਨਿਖਾਰਨ ਲਈ ਵਚਨਬੱਧ ਹਾਂ | ਮੈਨੇਜਿੰਗ ਕਮੇਟੀ ਦੇ ਮੈਂਬਰ ਵਿਨੇਸ਼ ਜੈਨ ਮÏਕੇ ਵਿਦਿਆਰਥੀਆ ਸੰਗ ਹਾਜ਼ਰ ਸਨ |