02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬਿ੍ਟਿਸ਼ ਓਲੀਵੀਆ ਦੇ 10ਵੀਂ ਜਮਾਤ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੇ ਮਨਾਈ ਖ਼ੁਸ਼ੀ

Ad Position 21
No active advertisement
ਅਜੀਤ ਡੈਸਕ 18-04-2026
ਜਲੰਧਰ ਛਾਉਣੀ, 17 ਅਪ੍ਰੈਲ (ਪਵਨ ਖਰਬੰਦਾ)-ਬਿ੍ਟਿਸ਼ ਓਲਿਵੀਆ ਸਕੂਲ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖਦਿਆਂ ਸੀ. ਬੀ. ਐਸ. ਈ. ਦਸਵੀਂ ਬੋਰਡ ਕਲਾਸ ਦੇ ਨਤੀਜਿਆਂ 'ਚ ਸੌ ਫੀਸਦੀ ਸਫਲਤਾ ਹਾਸਿਲ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ | ਸਕੂਲ ਦਾ ਨਤੀਜਾ ਨਾ ਸਿਰਫ਼ ਬਹੁਤ ਹੀ ਉੱਤਮ ਰਿਹਾ, ਸਗੋਂ ਇਹ ਲਗਾਤਾਰ ਗੁਣਵੱਤਾ ਤੇ ਅਨੁਸ਼ਾਸਨ ਦਾ ਸਪਸ਼ਟ ਪ੍ਰਮਾਣ ਵੀ ਹੈ | ਇਹ ਪ੍ਰਗਟਾਵਾ ਸਕੂਲ ਦੇ ਚੇਅਰਮੈਨ ਵਿਜੇ ਮੈਣੀ ਤੇ ਡਾਇਰੈਕਟਰ ਮੋਨੀਕਾ ਮੈਣੀ ਨੇ ਕਰਦੇ ਹੋਏ ਕਿਹਾ ਇਸ ਖੁਸ਼ੀ ਦੇ ਮੌਕੇ 'ਤੇ ਸਕੂਲ 'ਚ ਰੱਖੇ ਇਕ ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਤੇ ਸਕੂਲ ਪ੍ਰਬੰਧਕਾਂ ਨੇ ਢੋਲ ਦੀ ਥਾਪ 'ਤੇ ਭੰਗੜਾ ਪਾਉਂਦੇ ਹੋਏ ਖੁਸ਼ੀ ਮਨਾਈ | ਉਨ੍ਹਾਂ ਦੱਸਿਆ ਕਿ ਇਸ ਸਾਲ ਵਿਦਿਆਰਥੀਆਂ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ | ਮੇਧਾਵੀ ਵਿਦਿਆਰਥੀਆਂ ਕੇਸ਼ਵ, ਮੰਨਤ ਸ਼ਰਮਾ, ਮੋਕਸ਼ਾ, ਦਿਨੇਸ਼ ਜੱਸਲ, ਰੁਚੀ, ਸਿਮਰਨਜੀਤ, ਸਨਮਪ੍ਰੀਤ, ਮੰਨਤ, ਅਲੀਸ਼ਾ, ਪਲਵੀਨ, ਸੁਖਮਨ, ਵੰਸ਼ਿਕਾ, ਆਰਵ, ਦਿਵਿਆਂਸ਼ ਅਤੇ ਜਾਨਵੀ ਨੇ ਉੱਚ ਅੰਕ ਪ੍ਰਾਪਤ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਉਨ੍ਹਾਂ ਦੱਸਿਆ ਕਿ 6 ਵਿਦਿਆਰਥੀਆਂ ਨੇ 96% ਤੋਂ ਵੱਧ ਅੰਕ ਪ੍ਰਾਪਤ ਕੀਤੇ, 17 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਿਲ ਕੀਤੇ | ਖ਼ਾਸ ਤੌਰ 'ਤੇ ਇਹ ਗੱਲ ਕਾਬਿਲ-ਏ-ਤਾਰੀਫ਼ ਹੈ ਕਿ ਸਕੂਲ ਦੇ ਸਭ ਵਿਦਿਆਰਥੀਆਂ ਨੇ 100% ਸਫਲਤਾ ਪ੍ਰਾਪਤ ਕੀਤੀ | ਇਹ ਉਪਲਬਧੀ ਵਿਦਿਆਰਥੀਆਂ ਦੀ ਸਿੱਖਿਆ ਤੇ ਉਨ੍ਹਾਂ ਦੇ ਸਸ਼ਕਤੀਕਰਨ ਵੱਲ ਇਕ ਪ੍ਰੇਰਣਾਦਾਇਕ ਮਿਸਾਲ ਹੈ | ਸਕੂਲ ਦੇ ਚੇਅਰਮੈਨ ਵਿਜੇ ਮੈਣੀ ਤੇ ਨਿਰਦੇਸ਼ਿਕਾ ਮੋਨਿਕਾ ਮੈਣੀ ਨੇ ਇਸ ਇਤਿਹਾਸਕ ਉਪਲਬਧੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਨਤੀਜੇ ਪੂਰੇ ਸਕੂਲ ਪਰਿਵਾਰ ਦੇ ਸਾਂਝੇ ਯਤਨਾਂ ਦਾ ਫਲ ਹਨ | ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਅੱਗੇ ਵੀ ਇਸੇ ਲਗਨ ਤੇ ਅਨੁਸ਼ਾਸਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੀ ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਵਿਦਿਆਰਥਣਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਹੇਮਕੁੰਟ ਪਬਲਿਕ ਸਕੂਲ ਦੀ ਵਿਦਿਆਰਥਣ ਨੇ 98 ਫ਼ੀਸਦੀ ਅੰਕ ਪ੍ਰਾਪਤ ਕੀਤੇ
Ad Position 24
No active advertisement