02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਕਾਲ ਯੁਗਤ ਭੁਲੱੱਥ ਬਾਸਕਟਬਾਲ ਲੀਗ ਦੇ ਮੁਕਾਬਲੇ ਅੱਜ ਤੋਂ-ਤੇਜਾ ਧਾਲੀਵਾਲ

Ad Position 21
No active advertisement
ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਡਾ.ਜਤਿੰਦਰ ਸਾਬੀ) ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਅਕਾਲ ਯੁਗਤ ਬਾਸਕਟਬਾਲ ਲੀਗ ਦੇ ਕਰਵਾਏ ਗਏ ਚੋਣ ਟਰਾਇਲਾਂ ਨੂੰ ਲੈ ਕੇ ਖਿਡਾਰੀਆਂ 'ਚ ਭਾਰੀ ਉਤਸ਼ਾਹ ਪਾਇਆ ਗਿਆ | ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਲੀਗ ਲਈ ਕਰਵਾਏ ਚੋਣ ਟਰਾਇਲਾਂ 'ਚ ਜੂਨੀਅਰ ਵਰਗ (ਮਰਦਾਂ ) ਪੰਜਾਬ ਭਰ ਤੋਂ 330 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਤੇ ਅੰਡਰ 21 ਸਾਲ ਮਹਿਲਾ ਵਰਗ 'ਚ 110 ਖਿਡਾਰਨਾਂ ਨੇ ਹਿੱਸਾ ਲਿਆ | ਜੂਨੀਅਰ ਮਰਦਾਂ ਦੇ ਵਰਗ 'ਚ 56 ਖਿਡਾਰੀਆਂ ਤੇ ਮਹਿਲਾਵਾਂ ਦੇ ਵਰਗ 'ਚ 50 ਖਿਡਾਰਨਾਂ ਦੀ ਇਸ ਲੀਗ ਲਈ ਚੋਣ ਕੀਤੀ ਗਈ ਹੈ | ਇਸ ਮੌਕੇ ਤੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਤੋਂ ਮੁੱਖਵਿੰਦਰ ਸਿੰਘ ਭੁੱਲਰ, ਪਿੰਕਾਂ ਜਰਗ, ਗੁਰਕ੍ਰਿਪਾਲ ਸਿੰਘ ਢਿੱਲੋ, ਜੈਪਾਲ ਸਿੰਘ ਕੋਚ ਦੀ ਦੇਖ ਰੇਖ ਇਹ ਚੋਣ ਟਰਾਇਲ ਕਰਵਾਏ ਗਏ | ਇਸ ਮੌਕੇ ਤੇ ਤੇਜਾ ਸਿੰਘ ਧਾਲੀਵਾਲ ਨੇ ਅੱਗੇ ਦੱਸਿਆ ਕਿ ਇਸ ਲੀਗ ਦੇ ਮੁਕਾਬਲੇ ਦਾ ਪਹਿਲਾ ਉਦਘਾਟਨੀ ਮੈਚ 18 ਅਪ੍ਰੈਲ ਨੂੰ ਗੁਰੂ ਨਾਨਕ ਸਟੇਡੀਅਮ ਲੁਿ ਧਆਣਾ ਵਿਖੇ ਖੇਡਿਆ ਜਾਵੇਗਾ ਤੇ ਦੂਜਾ ਮੈਚ 25 ਅਪ©ੈਲ ਨੂੰ ਭੈਣੀ ਬਾਗਾ ਤੇ ਮਾਨਸਾ ਦਰਮਿਆਨ, ਤੀਜਾ ਮੈਚ 2 ਮਈ ਨੂੰ ਜਲੰਧਰ ਵਿਖੇ ਖੇਡਿਆ ਜਾਵੇਗਾ ਤੇ ਚੌਥਾ ਮੈਚ ਧਨੌਲਾ ਬਨਾਮ ਬਰਨਾਲਾ ਦਰਮਿਆਨ ਖੇਡਿਆ ਜਾਵੇਗਾ | ਪੰਜਵਾਂ ਮੈਚ 6 ਜੂਨ ਨੂੰ ਗੁੜਾ੍ਹ (ਜਗਰਾਓ ਵਿਖੇ ਖੇਡਿਆ ਜਾਵੇਗਾ) ਛੇਵਾਂ ਮੈਚ 13 ਜੂਨ ਨੂੰ ਪੁਰ ਹੀਰਾਂ ਹੁਸ਼ਿਆਰਪੁਰ ਵਿਖੇ ਖੇਡਿਆ ਜਾਵੇਗਾ | ਸੱਤਵਾਂ ਮੈਚ 20 ਜੂਨ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮਾਧਵ ਸੇਵਾ ਸੁਸਾਇਟੀ ਤੇ ਸਕਸ਼ਮ ਵਲੋਂ ਵਿਸਾਖੀ ਤੇ ਡਾ. ਅੰਬੇਡਕਰ ਦੇ ਜਨਮ ਦਿਨ ਸੰਬੰਧੀ ਸਮਾਗਮ <br/> ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਸਥਾਪਨਾ ਦਿਵਸ ਮਨਾਇਆ
Ad Position 24
No active advertisement