ਜਲੰਧਰ, 17 ਅਪ੍ਰੈੈਲ (ਡਾ.ਜਤਿੰਦਰ ਸਾਬੀ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਵਿੱਚੋਂ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ¢ ਨਵਿਤਾ ਜੱਸਲ ਅਤੇ ਹਰਮਨ ਜੋਤ ਨੇ 543/600 (90.50%) ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ, ਹਰਮੀਤ ਕÏਰ ਨੇ 533/600 (88.83%) ਦੂਜਾ ਅਤੇ ਰਵਨੀਤ ਕÏਰ ਨੇ 531/600 (88.50%) ਤੀਜਾ ਸਥਾਨ ਹਾਸਿਲ ਕੀਤਾ ਜੋ ਕਿ ਸਕੂਲ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ¢ ਸ. ਬਲਦੇਵ ਸਿੰਘ ਪ੍ਰਧਾਨ ਸਕੂਲ ਮੈਨੇਜਮੈਂਟ ਕਮੇਟੀ ਨੇ ਬੱਚਿਆਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਪੜ¥ ਲਈ ਪ੍ਰੇਰਿਤ ਕੀਤਾ¢ ਪਿ੍ੰਸੀਪਲ ਸਰਦਾਰ ਭਗਵੰਤ ਸਿੰਘ ਨੇ ਵਿਦਿਆਰਥੀਆਂ, ਸਟਾਫ ਅਤੇ ਮਾਪਿਆਂ ਨੂੰ ਵੀ ਵਧੀਆ ਕਾਰਗੁਜ਼ਾਰੀ ਲਈ ਉਤਸਾਹਿਤ ਕੀਤਾ¢