ਗੁਰਾਇਆ, 17 ਅਪ੍ਰੈਲ (ਬਲਵਿੰਦਰ ਸਿੰਘ)-ਪਿੰਡ ਸੰਗ ਢੇਸੀਆਂ ਵਿਖੇ ਚੋਰਾਂ ਨੇ ਕਿਸਾਨ ਦੀ ਮੋਟਰ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਇਸ ਸੰਬੰਧੀ ਕਿਸਾਨ ਹਰਮਿੰਦਰ ਸਿੰਘ ਨੇ ਦੱਸਿਆ ਕਿ ਜਦ ਉਹ ਬੀਤੇ ਦਿਨ ਪੱਠਿਆ ਨੂੰ ਪਾਣੀ ਲਾਉਣ ਲਈ ਮੋਟਰ 'ਤੇ ਆਇਆ ਤਾਂ ਦੇਖਿਆ ਕਿ ਚੋਰਾਂ ਵਲੋਂ ਉਸ ਦੀ ਮੋਟਰ ਤੋਂ ਲੈ ਕੇ ਸਟਾਰਟਰ ਤੱਕ ਜਾਂਦੀ ਤਾਰ ਵੱਢ ਕੇ ਚੋਰੀ ਕਰ ਲਈ | ਉਸ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਤੁਰੰਤ ਰੋਕਿਆ ਜਾਵੇ |