ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ 7 ਮੰਜ਼ਿਲਾਂ ਵਲੋਂ ਅੰਬੇਡਕਰ ਜੈਅੰਤੀ 'ਤੇ ਕਰਵਾਇਆ ਜਾਗਿ੍ਤੀ ਸਮਾਗਮ

Ad Position 21
No active advertisement
ਸਮਾਗਮ ਮੌਕੇ ਅੱਵਲ ਬੱਚਿਆਂ ਦਾ ਸਨਮਾਨ ਕਰਦੇ ਪ੍ਰਬੰਧਕ ਤੇ ਸੰਗਤ ਨੂੰ ਵਧਾਈ ਦਿੰਦੇ ਹੋਏ ਡੀ. ਐੱਸ. ਪੀ. ਫਿਲੌਰ | ਤਸਵੀਰਾਂ : ਗੈਰੀ ਫਿਲੌਰ <br/> 18-04-2026
ਫਿਲੌਰ, 17 ਅਪ੍ਰੈਲ (ਵਿਪਨ ਗੈਰੀ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ 7 ਮੰਜ਼ਿਲਾਂ ਨੂਰਮਹਿਲ ਰੋਡ ਫਿਲੌਰ ਵਲੋਂ ਜਾਗਿ੍ਤੀ ਸਮਾਗਮ ਕਰਵਾਇਆ, ਜਿਸ 'ਚ ਮਿਸ਼ਨਰੀ ਬੁਲਾਰਿਆਂ ਤੇ ਕਲਾਕਾਰਾ ਨੇ ਬਾਬਾ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਸਿੱਖਿਆਵਾਂ ਪੇਸ਼ ਕੀਤੀਆਂ | ਇਸ ਮੌਕੇ ਪ੍ਰਬੰਧਕਾਂ ਵਲੋਂ ਨਿਵੇਕਲੀ ਪਹਿਲ ਕਰਦੇ ਹੋਏ ਸਕੂਲਾਂ 'ਚੋਂ ਅੱਵਲ ਆਏ ਬੱਚਿਆ ਦਾ ਸਨਮਾਨ ਕਰਕੇ ਹੌਸਲਾ ਅਫਜਾਈ ਕੀਤੀ | ਸਮਾਗਮ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਅਤੇ ਸੰਗਤਾਂ ਵਾਸਤੇ ਅਤੁੱਟ ਲੰਗਰ ਵੀ ਵਰਤਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਡੀ. ਐਸ. ਪੀ. ਫਿਲੌਰ ਭਰਤ ਮਸੀਹ ਨੇ ਮੌਜੂਦ ਸੰਗਤ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਾਬਾ ਸਾਹਿਬ ਜੀ ਦੇ ਜੀਵਨ ਦੇ ਫ਼ਲਸਫ਼ੇ 'ਤੇ ਚਲਦਿਆ ਸਮਾਨਤਾ ਨਸ਼ਾ ਮੁਕਤ ਤੇ ਕਾਨੂੰਨੀ ਸਮਾਜ ਬਣਾਉਣ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿਦਿਆ ਹਾਸਿਲ ਕਰਵਾਓ ਤਾਂ ਜੋ ਉਹ ਪੜ੍ਹ ਲਿਖ ਕੇ ਵੱਡੇ ਕਾਰੋਬਾਰ ਤੇ ਉੱਚ ਪੱਧਰੀ ਨੌਕਰੀਆਂ ਤੱਕ ਪਹੰੁਚ ਕੇ ਆਪਣਾ ਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੰਸ ਰਾਜ ਤੋਂ ਇਲਾਵਾ ਸੁਰਜੀਤ ਕੁਮਾਰ, ਦਿਲਬਾਗ ਰਾਏ, ਧਰਮਪਾਲ ਭੁੱਲਰ, ਪ੍ਰਭ ਪਾਲ, ਹਰਦਿਆਲ ਹੈਰੀ, ਅਵਤਾਰ ਚੰਦ, ਅਸ਼ੋਕ ਕੁਮਾਰ ਭਟੋਏ, ਯਸ਼ਪਾਲ ਗਿੰਡਾ, ਬਿੰਦਰ ਆਸ਼ਾਹੂਰੀਆਂ, ਸੁਰਿੰਦਰ ਰਾਏਪੁਰ ਤੇ ਹੋਰ ਪੱਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਕੋਦਰ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਦਫ਼ਤਰ ਦਾ ਉਦਘਾਟਨ-ਜਥੇਦਾਰ ਵਡਾਲਾ ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ
Ad Position 24
No active advertisement