ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬਾਬਾ ਸਾਹਿਬ ਸਾਡੇ ਲਈ ਸਤਿਕਾਰਯੋਗ ਹਨ ਤੇ ਹਮੇਸ਼ਾ ਹੀ ਰਹਿਣਗੇ-ਗੁਰਦਿਆਲ ਸਿੰਘ ਨਿੱਝਰ

Ad Position 21
No active advertisement
ਅਜੀਤ ਡੈਸਕ 18-04-2026
ਆਦਮਪੁਰ, 17 ਅਪੈ੍ਰਲ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਦਾਣਾ ਮੰਡੀ ਵਿਖੇ ਫੈਡਰੇਸ਼ਨ ਆਫ ਆੜ੍ਹਤੀਆ ਐਸੋਸ਼ੀਏਸ਼ਨ ਦੀ ਮੀਟਿੰਗ ਹੋਈ, ਜਿਸ ਵਿਚ ਬਲਾਕ ਪ੍ਰਧਾਨ ਗੁਰਦਿਆਲ ਸਿੰਘ ਨਿੱਝਰ ਤੇ ਜ਼ਿਲ੍ਹਾ ਉਪ-ਪ੍ਰਧਾਨ ਰਮਨ ਬੌਬੀ ਪੁਰੰਗ ਨੇ ਕਿਹਾ ਕਿ ਡਾ. ਭੀਮ ਰਾਓ ਅੰਬਡੇਕਰ ਸਾਡੇ ਲਈ ਸਤਿਕਾਰ ਯੋਗ ਹਨ ਤੇ ਅਸੀਂ ਉਹਨਾਂ ਦਾ ਹਮੇਸ਼ਾ ਹੀ ਸਨਮਾਨ ਕਰਦੇ ਰਵਾਂਗੇ | ਉਹਨਾਂ ਨੇ ਕਿਹਾ ਕਿ ਮੰਡੀ 'ਚ ਹੋਣ ਵਾਲੀ ਰੈਲੀ ਨੂੰ ਉਨ੍ਹਾਂ ਨੇ ਸਿਰਫ ਇਸ ਕਰਕੇ ਵਿਰੋਧ ਕੀਤਾ ਸੀ ਕਿੳਾੁਕਿ ਮੰਡੀ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਸੀ | ਜਿਸ ਕਰਕੇ ਉਨ੍ਹਾਂ ਨੇ ਡੀ. ਸੀ. ਨੂੰ ਇਹ ਬੇਨਤੀ ਕੀਤੀ ਸੀ ਕਿ ਮੁੱਖ ਮੰਤਰੀ ਦੀ ਰੈਲੀ ਕਿਸੇ ਹੋਰ ਪਾਸੇ ਕਰਾ ਲਈ ਜਾਵੇ ਪਰ ਸਾਡੇ ਨਾਲ ਪ੍ਰਸ਼ਾਸਨ ਵਲੋਂ ਮਾੜਾ ਵਤੀਰਾ ਵਰਤਿਆ ਕੀਤਾ ਤੇ ਡੀ. ਸੀ. ਨੂੰ ਮਿਲਣ ਤੋਂ ਰੋਕਣ ਲਈ ਇਕ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਤੇ ਸਾਡੇ ਬਾਰੇ ਇਹ ਕਿਹਾ ਗਿਆ ਕਿ ਅਸੀਂ ਬਾਬਾ ਸਹਿਬ ਦੇ ਖ਼ਿਲਾਫ਼ ਹਨ ਪਰ ਅੱਜ ਵੀ ਸਾਡੇ ਲਈ ਬਾਬਾ ਸਾਹਿਬ ਲਈ ਬਹੁਤ ਸਤਿਕਾਰਯੋਗ ਹਨ ਤੇ ਹਮੇਸ਼ਾ ਹੀ ਰਹਿਣਗੇ | ਇਸ ਮੌਕੇ ਗੁਰਦਿਆਲ ਸਿੰਘ ਨਿੱਝਰ, ਰਮਨ ਬੋਬੀ ਪੁਰੰਗ, ਰੋਕੀ ਗੁਪਤਾ, ਮਨੀਸ਼ ਗੁਪਤਾ, ਪਵਨ ਅਬਰੋਟ, ਸਾਬੀ, ਆਸ਼ੂ ਗੁਪਤਾ, ਗਗਨਦੀਪ ਸਿੰਘ, ਬਲਵਿੰਦਰ ਸਿੰਘ, ਰਵੀ ਪਾਲ, ਬਾਲ ਕਿ੍ਸ਼ਨ ਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਤਲਵਣ ਵਿਖੇ ਬਸਪਾ ਦੀ ਮੀਟਿੰਗ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ 7 ਮੰਜ਼ਿਲਾਂ ਵਲੋਂ ਅੰਬੇਡਕਰ ਜੈਅੰਤੀ 'ਤੇ ਕਰਵਾਇਆ ਜਾਗਿ੍ਤੀ ਸਮਾਗਮ
Ad Position 24
No active advertisement