ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਆਦਮਪੁਰ ਦਾਣਾ ਮੰਡੀ 'ਚ ਕਣਕ ਦੀ ਸਰਕਾਰੀ ਬੋਲੀ ਸ਼ੁਰੂ

Ad Position 21
No active advertisement
ਅਜੀਤ ਡੈਸਕ 18-04-2026
ਆਦਮਪੁਰ, 17 ਅਪ੍ਰੈਲ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਦਾਣਾ ਮੰਡੀ ਆਦਮਪੁਰ ਵਿਖੇ ਕਣਕ ਦੀ ਸਰਕਾਰੀ ਖਰੀਦ ਚੇਅਰਮੈਨ ਪਰਮਜੀਤ ਸਿੰਘ ਤੇ ਸੈਕਟਰੀ ਦਲਵੀਰ ਸਿੰਘ ਦੀ ਅਗਵਾਈ ਹੇਠ ਦਾ ਰਸਮੀ ਆਗਾਜ਼ ਬੋਲੀ ਲਗਾ ਕੇ ਕੀਤਾ | ਪ੍ਰਸ਼ਾਸਨ ਵਲੋਂ ਕੀਤੇ ਪੁਖ਼ਤਾ ਪ੍ਰਬੰਧਾਂ ਦੇ ਦਾਅਵਿਆਂ ਦਰਮਿਆਨ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਮੰਡੀ ਵਿਚ ਪਹੁੰਚੇ ਅਤੇ ਕਿਸਾਨਾਂ ਦੀ ਫ਼ਸਲ ਦੀ ਸਰਕਾਰੀ ਬੋਲੀ ਸ਼ੁਰੂ ਕਰਵਾਈ | ਜਾਣਕਾਰੀ ਦਿੰਦੇ ਸੈਕਟਰੀ ਦਲਵੀਰ ਸਿੰਘ ਦੱਸਿਆ ਕਿ ਅੱਜ ਸਵੇਰੇ ਅਦਮਪੁਰ ਮੰਡੀ ਵਿਚ ਪਹੁੰਚੀ ਕਣਕ ਦੀ ਪਹਿਲੀ ਢੇਰੀ ਦੀ ਬੋਲੀ ਮੌਕੇ ਖਰੀਦ ਏਜੰਸੀਆਂ ਨੇ ਨਮੀ ਦੀ ਮਾਤਰਾ ਚੈੱਕ ਕੀਤੀ, ਜੋ ਕਿ ਨਿਰਧਾਰਿਤ ਮਾਪਦੰਡਾਂ ਦੇ ਅੰਦਰ ਪਾਈ ਗਈ | ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਡੀ ਵਿਚ ਕਿਸਾਨਾਂ ਲਈ ਪੀਣ ਵਾਲੇ ਸਾਫ਼ ਪਾਣੀ, ਬਿਜਲੀ ਤੇ ਛਾਂ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ | ਇਸ ਮੌਕੇ ਆੜਤੀਆ ਐਸੋਸੀਏਸ਼ਨ ਬਲਾਕ ਪ੍ਰਧਾਨ ਗੁਰਦਿਆਲ ਸਿੰਘ ਨਿੱਜਰ, ਰਮਨ ਕੁਮਾਰ ਬੋਬੀ ਵਾਈਸ ਪ੍ਰਧਾਨ, ਗੁਰਮੀਤ ਸਿੰਘ, ਰਵੀਪਾਲ, ਮੁਨੀਸ਼ ਗੁਪਤਾ, ਗਗਨਦੀਪ ਸਿੰਘ, ਆਸ਼ੂ ਗੁਪਤਾ,ਪਵਨ ਕੁਮਾਰ, ਵਾਲ ਕਿ੍ਸ਼ਨ,ਬਲਵਿੰਦਰ ਸਿੰਘ, ਸਾਬੀ ਜਲਪੋਤ, ਇੰਸਪੈਕਟਰ ਜਗਜੀਤ ਜਗਜੀਤ ਸਿੰਘ ਪਨਗਰੇਨ, ਇੰਸਪੈਕਟਰ ਸੁਰਿੰਦਰ ਪਾਲ ਮਾਰਕਫੈਡ, ਲਖਵੀਰ ਸਿੰਘ, ਨਿਲਾਮੀ ਰਿਕਾਰਡਰ ਆਦਮਪੁਰ ਮੰਡੀ, ਸੁਖਦੇਵ ਸਿੰਘ ਮੰਡੀ ਸੁਪਰਵਾਈਜ਼ਰ ਸਮੇਤ ਮੰਡੀ ਦੇ ਆੜ੍ਹਤੀਏ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ ਵਲੋਂ ਸਕੂਲ ਆਫ਼ ਐਮੀਨੈਂਸ ਬਾਜਵਾ ਕਲਾਂ ਵਿਖੇ ਨਵੀਂ ਬਿਲਡਿੰਗ ਦਾ ਉਦਘਾਟਨ ਅਗਲੀ ਖ਼ਬਰ ਪ੍ਰਦੀਪ ਕੁਮਾਰ ਨੇ ਆਦਮਪੁਰ ਵਿਖੇ ਤਹਿਸੀਲਦਾਰ ਵਜੋਂ ਅਹੁਦਾ ਸੰਭਾਲਿਆ
Ad Position 24
No active advertisement