14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰਮਨ ਸ਼ਿਵ ਮੰਦਰ ਵਿਖੇ 5ਵਾਂ ਸਾਲਾਨਾ ਮੂਰਤੀ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਜਲੰਧਰ, 18 ਅਪ੍ਰੈਲ (ਸ਼ੈਲੀ)-ਰਮਨ ਸ਼ਿਵ ਮੰਦਰ ਵਿਖੇ 25ਵੇਂ ਸਾਲਾਨਾ ਮੂਰਤੀ ਸਥਾਪਨਾ ਸਮਾਗਮ ਪ੍ਰਧਾਨ ਮੋਨੂ ਸ਼ਰਮਾਂ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਇਆ | ਇਸ ਮੌਕੇ ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂਆਂ ਦੇ ਆਉਣ ਨਾਲ ਪੂਰਾ ਇਲਾਕਾ 'ਹਰ ਹਰ ਮਹਾਦੇਵ' ਤੇ 'ਜੈ ਮਾਤਾ ਦੀ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ | ਸਮਾਰੋਹ ਦੀ ਸ਼ੁਰੂਆਤ ਪੂਜਾ, ਹਵਨ ਤੇ ਮੰਤਰੋਚਾਰਣ ਨਾਲ ਹੋਈ | ਇਸ ਮੌਕੇ ਸ਼ਰਧਾਲੂਆਂ ਲਈ ਪਾਣੀ, ਭੋਜਨ, ਸੁਰੱਖਿਆ ਤੇ ਬੈਠਣ ਦੇ ਵਧੀਆ ਪ੍ਰਬੰਧ ਕੀਤੇ ਗਏ | ਇਸ ਮੌਕੇ ਪ੍ਰਸਿੱਧ ਭਜਨ ਗਾਇਕ ਵਰੁਣ ਰਸਤੋਗੀ ਤੇ ਵਿ੍ੰਦਾਵਨ ਧਾਮ ਦੇ ਮਦਨ ਪਾਗਲ ਨੇ ਆਪਣੇ ਭਜਨਾ ਨਾਲ ਸ਼ਰਧਾਲੂਆਂ ਨੂੰ ਸ਼ਰਧਾ ਵਿਚ ਲੀਨ ਕਰ ਦਿੱਤਾ | ਇਸ ਦੌਰਾਨ ਮੰਦਰ ਨੂੰ ਰੰਗ-ਬਿਰੰਗੀਆਂ ਲਾਈਟਾਂ, ਫੁੱਲਾਂ ਨਾਲ ਸਜਾਇਆ | ਇਸ ਮੌਕੇ ਮੇਅਰ ਵਿਨੀਤ ਧੀਰ, ਭਾਪਜਾ ਆਗੂ ਕੇ. ਡੀ. ਭੰਡਾਰੀ, ਕੌਂਸਲਰ ਅਸ਼ਵਨੀ ਅਗਰਵਾਲ, ਕੌਂਸਲਰ ਬਾਲ ਕਿ੍ਸ਼ਨ ਬਾਲੀ, ਕੌਂਸਲਰ ਰਾਜੇਸ਼ ਠਾਕੁਰ, ਕੌਂਸਲਰ ਰਵੀ, ਕੌਂਸਲਰ ਸਿਮਰਨ ਮਲਿਕ, ਕੌਂਸਲਰ ਜਤਿੰਦਰ ਜਿੰਦ, ਕੌਂਸਲਰ ਰਮਨਦੀਪ ਕੌਰ ਬਾਲੀ, ਗਗਨ ਬਾਲੀਸਸ ਮੇਜਰ ਅਮਿਤ ਸਰੀਨ (ਏ. ਡੀ. ਸੀ.), ਕਾਂਗਰਸੀ ਆਗੂ ਜ਼ੋਰਾਵਰ ਬਾਵਾ, ਸੰਜੀਵ ਕੁੱਕਣ, ਪਵਨ ਸੂਰੀ, ਲਲਿਤ ਸ਼ਰਮਾ, ਲਵ ਗੁਲਾਟੀ, ਸੰਜੇ ਸ਼ਰਮਾ, ਡਾ. ਅਸ਼ਵਨੀ ਪ੍ਰੇਮੀ, ਮਧੂ ਸਾਈਾ, ਕਿ੍ਸ਼ਨ ਲਾਲ ਸ਼ਰਮਾ ਭਾਜਪਾ ਆਗੂ, ਪ੍ਰਸ਼ਾਂਤ ਗੰਭੀਰ, ਅਮਿਤ ਸੇਠੀ, ਮੰਜੂ ਸਹਿਗਲ, ਸੰਜੂ ਸਹਿਗਲ, ਮਧੂ ਸ਼ਰਮਾ, ਸੰਤੋਸ਼ ਕੁਮਾਰ ਤੇ ਹੋਰ ਵੀ ਪਵੰਤੇ ਲੋਕ ਪਹੁੰਚੇ |
Ad Position 22
No active advertisement
ਪਿਛਲੀ ਖ਼ਬਰ ਧੰਨੋਵਾਲੀ 'ਚ ਵਾਲੀਬਾਲ ਤੇ ਰੱਸਾਕਸ਼ੀ ਦਾ ਟੂਰਨਾਮੈਂਟ ਅੱਜ ਅਗਲੀ ਖ਼ਬਰ ਨਾ ਦਿਨ ਨੂੰ ਆਉਂਦੀ, ਨਾ ਰਾਤ ਨੂੰ ਆਉਂਦੀ ਬਿਜਲੀ
Ad Position 24