14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਨਾ ਦਿਨ ਨੂੰ ਆਉਂਦੀ, ਨਾ ਰਾਤ ਨੂੰ ਆਉਂਦੀ ਬਿਜਲੀ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਜਮਸ਼ੇਰ ਖਾਸ, 18 ਅਪ੍ਰੈਲ (ਹਰਵਿੰਦਰ ਕੁਮਾਰ)-ਪੰਜਾਬ 'ਚ ਗਰਮੀਆਂ ਦੀ ਰੁੱਤ ਸ਼ੁਰੂ ਹੋਣ ਦੇ ਨਾਲ ਹੀ ਬਿਜਲੀ ਦੇ ਲੰਮੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ | ਹਲਕਾ ਜਲੰਧਰ ਅਧੀਨ ਆਉਂਦੇ ਪਿੰਡਾਂ ਵਿਚ ਬਿਜਲੀ ਦੇ ਲੰਮੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ | ਪਿਛਲੇ ਕੁਝ ਦਿਨਾਂ ਤੋਂ ਗਰਮੀ ਦੇ ਵਧਣ ਨਾਲ ਨਾਲ ਹੀ ਬਿਜਲੀ ਦੇ ਲੰਮੇ ਕੱਟ ਲਗਾਤਾਰ ਵੱਧ ਗਏ ਹਨ, ਜਿਸ ਕਾਰਨ ਆਮ ਇਨਸਾਨ ਦੇ ਨਾਲ ਨਾਲ ਕਿਸਾਨ ਵੀ ਖਾਸੇ ਪ੍ਰੇਸ਼ਾਨ ਹਨ | ਲੋਕਾਂ ਦਾ ਕਹਿਣਾ ਹੈ ਕਿ ਇਕ ਤਾਂ ਲੋੜੇ ਦੀ ਗਰਮੀ ਪੈਣੀ ਸ਼ੁਰੂ ਹੋ ਗਈ ਹੈ ਤੇ ਦੂਜੇ ਪਾਸੇ ਬਿਜਲੀ ਮਹਿਕਮੇ ਵਲੋਂ ਬਿਜਲੀ ਦੇ ਲੰਮੇ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਰਾਤ ਵੇਲੇ ਸਾਉਣਾ ਵੀ ਮਹਾਲ ਹੋਇਆ ਪਿਆ ਹੈ | ਬਿਜਲੀ ਦੇ ਲੰਮੇ ਕੱਟਾ ਕਾਰਨ ਲੋਕਾਂ ਨੂੰ ਪਾਣੀ ਦੀ ਵੀ ਸਮੱਸਿਆ ਆ ਰਹੀ ਹੈ ਦੂਜੇ ਪਾਸੇ ਕਿਸਾਨਾਂ ਨੂੰ ਵੀ ਬਿਜਲੀ ਪੂਰੀ ਨਾ ਮਿਲਣ ਕਾਰਨ ਸਬਜ਼ੀਆਂ ਦੀਆਂ ਵੇਲਾਂ ਅਤੇ ਮੱਕੀ ਦੀ ਫਸਲ ਦਾ ਕਾਫੀ ਨੁਕਸਾਨ ਹੋ ਰਿਹਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੀ 24 ਘੰਟੇ ਬਿਜਲੀ ਦੇਣ ਦੀ ਗੱਲ ਸਰਾਸਰ ਝੂਠ ਸਾਬਤ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਰਮਨ ਸ਼ਿਵ ਮੰਦਰ ਵਿਖੇ 5ਵਾਂ ਸਾਲਾਨਾ ਮੂਰਤੀ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਥ੍ਰੀ ਸਟਾਰ ਕਾਲੋਨੀ 'ਚ ਨਸ਼ਾ ਕਰਦਾ ਨੌਜਵਾਨ ਕਾਬੂ, ਹੈਰੋਇਨ ਸਮੇਤ ਸਾਮਾਨ ਬਰਾਮਦ
Ad Position 24