16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਲੋਹੀਆਂ ਦੇ ਫਲਾਈਓਵਰ ਦੀਆਂ ਸਰਵਿਸ ਸੜਕਾਂ ਨੂੰ ਜਲਦ ਬਣਾਇਆ ਜਾ ਰਿਹਾ-ਇੰਜੀ: ਕੁਲਦੀਪ ਸ਼ਰਮਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਲੋਹੀਆਂ ਖਾਸ, 18 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨੈਸ਼ਨਲ ਹਾਈਵੇ 703ਏ. 'ਤੇ ਬਣਾਏ ਜਾ ਰਹੇ ਫਲਾਈਓਵਰ ਦੀਆਂ ਸਰਵਿਸ ਸੜਕਾਂ ਨੂੰ ਜਲਦੀ ਹੀ ਬਣਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਕੰਮ ਕਰਵਾ ਰਹੀ ਕੰਪਨੀ ਠੇਕੇਦਾਰ ਦੇ ਇੰਜ਼ੀਨੀਅਰ ਕੁਲਦੀਪ ਸ਼ਰਮਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਕੰਮ ਵਿਚ ਖੜੋਤ ਆਈ ਸੀ ਜੋ ਹੁਣ ਦੂਰ ਹੋ ਚੁੱਕੀ ਹੈ ਅਤੇ ਮੱਖੂ ਰੋਡ ਵਾਲੀ ਸਾਈਡ ਦਾ ਕੰਮ ਬਹੁਤ ਤੇਜ਼ੀ ਨਾਲ ਆਰੰਭ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇਸੇ ਤਰਾਂ ਮਲਸੀਆਂ ਵਾਲੀ ਰੋਡ ਦਾ ਕੰਮ ਵੀ ਜਲਦ ਆਰੰਭ ਹੋਵੇਗਾ | ਉਨ੍ਹਾਂ ਕਿਹਾ ਕਿ ਦੋਵੇਂ ਸਰਵਿਸ ਸੜਕਾਂ 'ਤੇ ਇਕ ਪਾਸੇ ਆਇਆ ਤੇ ਇਕ ਪਾਸੇ ਜਾਇਆ ਜਾਵੇ, ਤਾਂ ਕਦੇ ਵੀ ਟਰੈਫਿਕ ਸਮੱਸਿਆ ਨਹੀਂ ਆਏਗੀ | ਸੜਕਾਂ 'ਚ ਫੁੱਟ-ਫੁੱਟ ਡੂੰਗੇ ਟੋਇਆਂ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਸਰਵਿਸ ਸੜਕਾਂ ਨੂੰ 15 ਤੋਂ 20 ਦਿਨਾਂ ਦੇ ਅੰਦਰ ਅੰਦਰ ਬਣਾ ਦਿੱਤਾ ਜਾਵੇਗਾ, ਸਥਾਨਕ ਦੁਕਾਨਦਾਰ ਅਤੇ ਰਾਹਗੀਰ ਆਵਾਜਾਈ ਵੇਲੇ ਸਹਿਯੋਗ ਕਰਨ ਤਾਂ ਇਹ ਕੰਮ ਜਲਦੀ ਨੇਪਰੇ ਚੜ੍ਹ ਜਾਵੇਗਾ | ਇਸ ਮੌਕੇ ਇੰਜ਼ੀਨੀਅਰ ਰਵੀ ਕੁਮਾਰ ਤੇ ਨੇੜਲੇ ਪਿੰਡ ਫਰੀਦ ਸਰਾਏ ਦੇ ਸਾਬਕਾ ਸਰਪੰਚ ਲਖਵੀਰ ਸਿੰਘ ਲੱਖਾ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਨ. ਐੱਸ. ਕਾਨਵੈਂਟ ਹਾਈ ਸਕੂਲ ਲੋਹੀਆਂ ਖਾਸ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿਚੋਂ ਪੰਜਾਬ ਨੂੰ ਬਾਹਰ ਕੱਢਣਾ ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਸੋਚ ਦਾ ਸਿਖਰ -ਅਵਤਾਰ...
Ad Position 24