15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਚੋਰ ਫੜ ਕੇ ਪੁਲਿਸ ਹਵਾਲੇ ਕਰਨ ਜਾ ਰਹੇ 2 ਨੌਜਵਾਨਾਂ 'ਤੇ ਹਮਲਾ ਕਰਕੇ ਕੀਤਾ ਜ਼ਖ਼ਮੀ

Ad Position 21
No active advertisement
ਹਸਪਤਾਲ 'ਚ ਜ਼ੇਰੇ ਇਲਾਜ ਤੀਰਥ ਕੁਮਾਰ ਤੇ ਸੂਰਜ | ਤਸਵੀਰਾਂ : ਸੁਖਦੀਪ ਸਿੰਘ <br/> 20-04-2026
ਮਲਸੀਆਂ/ਸ਼ਾਹਕੋਟ, 19 ਅਪ੍ਰੈਲ (ਸੁਖਦੀਪ ਸਿੰਘ)-ਮਲਸੀਆਂ ਵਿਖੇ ਤਾਰ ਚੋਰੀ ਕਰਨ ਵਾਲੇ ਵਿਅਕਤੀ ਨੂੰ ਫੜ ਕੇ ਪੁਲਿਸ ਹਵਾਲੇ ਕਰਨ ਜਾ ਰਹੇ 2 ਨੌਜਵਾਨਾਂ 'ਤੇ ਹਥਿਆਰਬੰਦ ਵਿਅਕਤੀਆਂ ਵਲੋਂ ਹਮਲਾ ਕਰਕੇ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਜ਼ੇਰੇ ਇਲਾਜ ਤੀਰਥ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਤੇ ਸੂਰਜ ਪੁੱਤਰ ਅਵਤਾਰ ਸਿੰਘ ਵਾਸੀ ਕਸਬਾ ਮੁਹੱਲਾ, ਮਲਸੀਆਂ ਨੇ ਦੱਸਿਆ ਕਿ ਸਾਡੇ ਮੁਹੱਲੇ 'ਚ ਸਰਕਾਰੀ ਮੋਟਰ ਵਾਲੀ ਤਾਰ ਚੋਰੀ ਹੋ ਗਈ, ਜਿਸ ਤੋਂ ਬਾਅਦ ਅਸੀਂ ਆਪਣੀ ਲੋੜ ਅਨੁਸਾਰ 7-8 ਘਰਾਂ ਨੇ ਸਾਂਝੇ ਤੌਰ 'ਤੇ ਤਾਰ ਨਵੀਂ ਪਵਾ ਦਿੱਤੀ | ਇਸ ਤੋਂ ਬਾਅਦ ਤਾਰ ਫਿਰ ਚੋਰੀ ਹੋ ਗਈ ਤੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਮੁਹੱਲੇ ਦਾ ਇਕ ਨੌਜਵਾਨ ਦਿਖਾਈ ਦਿੱਤਾ ਤਾਂ ਅਸੀਂ ਉਸ ਦੇ ਘਰ ਪੁੱਛਣ ਗਏ | ਉਲਟਾ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਾਡੇ 'ਤੇ ਝੂਠੇ ਦੋਸ਼ ਲਗਾ ਕੇ ਫਸਾਉਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਬਾਅਦ 'ਚ ਰਾਜ਼ੀਨਾਮਾ ਵੀ ਹੋ ਗਿਆ | ਪਰ ਤਾਰ ਚੋਰੀ ਕਰਨ ਵਾਲਾ ਨੌਜਵਾਨ ਘਰੋਂ ਭੱਜ ਗਿਆ ਸੀ, ਜੋ ਕਿ ਕੁਝ ਸਮੇਂ ਬਾਅਦ ਸਾਡੇ ਹੱਥ ਲੱਗ ਗਿਆ ਤੇ ਅਸੀਂ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰਨ ਲਈ ਲਿਜਾ ਰਹੇ ਸੀ ਕਿ ਉਸ ਦੇ ਪਰਿਵਾਰਕ ਮੈਂਬਰਾਂ ਤੇ ਦੂਜੀ ਪੱਤੀ ਦੇ ਕੁਝ ਵਿਅਕਤੀਆਂ ਨੇ ਸਾਡੇ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਅਸੀਂ ਭੱਜ ਕੇ ਆਪਣਾ ਬਚਾਅ ਕੀਤਾ | ਉਹ ਤਾਰ ਚੋਰੀ ਕਰਨ ਵਾਲੇ ਨੌਜਵਾਨ ਨੂੰ ਭਜਾ ਕੇ ਲੈ ਗਏ, ਜਿਸ ਤੋਂ ਬਾਅਦ ਅਸੀਂ ਹਸਪਤਾਲ ਦਾਖ਼ਲ ਹੋਏ | ਇਸ ਮਾਮਲੇ ਸੰਬੰਧੀ ਮਲਸੀਆਂ ਪੁਲਿਸ ਚੌਕੀ ਦੇ ਇੰਚਾਰਜ਼ ਏ. ਐਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਹਮਲੇ ਬਾਰੇ ਕੋਈ ਐਮ. ਐਲ. ਆਰ. ਪ੍ਰਾਪਤ ਨਹੀਂ ਹੋਈ | ਜਦੋਂ ਵੀ ਹਸਪਤਾਲ ਤੋਂ ਐਮ. ਐਲ. ਆਰ. ਪ੍ਰਾਪਤ ਹੋਵੇਗੀ ਤਾਂ ਉਸ ਦੇ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਬੰਬੀਆਂਵਾਲ ਵਿਖੇ ਅੱਖਾਂ ਦੇ ਕੈਂਪ ਦੌਰਾਨ ਵੱਡੀ ਗਿਣਤੀ 'ਚ ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਕੂੜਾ ਪ੍ਰਬੰਧਨ ਦੇ ਕੰਮ 'ਚ ਤੇਜ਼ੀ ਨਾ ਆਈ ਤਾਂ ਸਵੱਛਤਾ ਸਰਵੇਖਣ ਵਿਚ ਪਛੜ ਸਕਦੈ ਜਲੰਧਰ
Ad Position 24