10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਨਿੱਜੀ ਕੰਪਨੀ ਕੋਲੋਂ ਰੇਹੜੀਆਂ 'ਤੇ ਕਿਊ ਆਰ ਨੰਬਰ ਪਲੇਟਾਂ ਲਗਵਾਉਣ ਦੀ ਤਿਆਰੀ <br/>

Ad Position 21
No active advertisement
ਅਜੀਤ ਡੈਸਕ 22-04-2026
ਜਲੰਧਰ, 21 ਅਪ੍ਰੈਲ (ਸ਼ਿਵ)-ਤਹਿਬਾਜ਼ਾਰੀ ਵਿਭਾਗ ਦੀ ਹਰ ਸਾਲ ਘੱਟ ਰਹੀ ਵਸੂਲੀ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਕਾਫੀ ਨਾਰਾਜ਼ ਹੈ ਤੇ ਇਸ ਕਰਕੇ ਹੁਣ ਵਸੂਲੀ ਵਧਾਉਣ ਲਈ ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵਿਚਾਰਾਂ ਕਰ ਚੁੱਕੇ ਹਨ ਤੇ ਆਉਣ ਵਾਲੇ ਸਮੇਂ 'ਚ ਵਸੂਲੀ ਵਧਾਉਣ ਲਈ ਰੇਹੜੀਆਂ 'ਤੇ ਕਿਊ ਆਰ ਨੰਬਰ ਪਲੇਟਾਂ ਲਗਾਉਣ ਦਾ ਕੰਮ ਨਿੱਜੀ ਕੰਪਨੀ ਹਵਾਲੇ ਕੀਤਾ ਜਾ ਸਕਦਾ ਹੈ | ਦੱਸਿਆ ਜਾਂਦਾ ਹੈ ਕਿ ਲਗਾਤਾਰ ਵਧ ਰਹੇ ਖ਼ਰਚਿਆਂ ਤੇ ਵਿਕਾਸ ਦੇ ਕੰਮਾਂ ਲਈ ਫ਼ੰਡਾਂ 'ਚ ਵਾਧਾ ਕਰਨ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਕਾਫੀ ਗੰਭੀਰ ਹੋ ਗਿਆ ਹੈ, ਜਿਸ ਕਰਕੇ ਉਸ ਨੇ ਹੁਣ ਕਮਾਊ ਪੁੱਤਰ ਸਮਝੇ ਜਾਂਦੇ ਵਿਭਾਗਾਂ ਦੀ ਆਮਦਨ ਵਧਾਉਣ ਲਈ ਟੀਚੇ ਤੈਅ ਕਰਨੇ ਸ਼ੁਰੂ ਕਰ ਦਿੱਤੇ ਹਨ | ਸ਼ਹਿਰ 'ਚ ਹਜ਼ਾਰਾਂ ਰੇਹੜੀਆਂ ਹੋਣ ਦੇ ਬਾਵਜੂਦ ਨਿਗਮ ਨੂੰ ਬਣਦੀ ਆਮਦਨ ਨਾ ਆਉਣ ਕਰਕੇ ਨਿਗਮ ਪ੍ਰਸ਼ਾਸਨ ਕਾਫੀ ਚਿੰਤਾ ਜ਼ਾਹਿਰ ਕਰ ਚੁੱਕਾ ਹੈ ਜਦਕਿ ਮੇਅਰ, ਕਮਿਸ਼ਨਰ ਤੇ ਸੀਨੀਅਰ ਡਿਪਟੀ ਮੇਅਰ ਕਈ ਬਾਰ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ ਕਿ ਤਹਿਬਾਜ਼ਾਰੀ ਵਿਭਾਗ ਦੀ ਆਮਦਨ 'ਚ ਤੇਜ਼ੀ ਨਾਲ ਵਾਧਾ ਕੀਤਾ ਜਾਵੇ | ਮੇਅਰ ਤੇ ਸੀਨੀਅਰ ਡਿਪਟੀ ਮੇਅਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਇਸ ਮਾਮਲੇ 'ਚ ਚਰਚਾ ਵੀ ਕਰ ਚੱੁਕੇ ਹਨ ਕਿ ਸ਼ਹਿਰ 'ਚ ਲੱਗੀਆਂ ਰੇਹੜੀਆਂ 'ਤੇ ਕਿਊ ਆਰ ਵਾਲੀਆਂ ਨੰਬਰ ਪਲੇਟਾਂ ਲਗਾਉਣ ਦਾ ਕੰਮ ਨਿੱਜੀ ਕੰਪਨੀ ਹਵਾਲੇ ਕੀਤਾ ਜਾਵੇ ਤਾਂ ਹੀ ਸਾਰੀਆਂ ਰੇਹੜੀਆਂ ਨੂੰ ਨੰਬਰ ਪਲੇਟਾਂ ਲਗਾਉਣ ਦਾ ਕੰਮ ਪੂਰਾ ਹੋ ਸਕੇਗਾ | ਨਿਗਮ ਪ੍ਰਸ਼ਾਸਨ ਦਾ ਮੰਨਣਾ ਸੀ ਕਿ ਟੈਂਡਰ ਰਾਹੀਂ ਨਿੱਜੀ ਕੰਪਨੀ ਨੂੰ ਪਲੇਟਾਂ ਲਗਾਉਣ ਦਾ ਕੰਮ ਦਿੱਤਾ ਜਾਵੇਗਾ | ਸ਼ਹਿਰ 'ਚ 20000 ਰੇਹੜੀਆਂ ਨੂੰ ਕਿਊ ਆਰ ਨੰਬਰ ਪਲੇਟਾਂ ਵਾਲਾ ਕੰਮ ਅਲਾਟ ਕੀਤਾ ਜਾਵੇਗਾ ਤੇ ਜੇਕਰ ਕੰਪਨੀ ਇਸ ਤੋਂ ਜ਼ਿਆਦਾ ਰੇਹੜੀਆਂ ਨੂੰ ਪਲੇਟਾਂ ਲਗਾਉਂਦੀ ਹੈ ਤਾਂ ਉਸ ਨੂੰ ਪ੍ਰਤੀ ਪਲੇਟ ਲਗਾਉਣ ਦੀ ਬਣਦੀ ਕਮਿਸ਼ਨ ਦਿੱਤੀ ਜਾਵੇਗੀ | ਜਦੋਂ ਸ਼ਹਿਰ 'ਚ ਸਾਰੇ ਰੇਹੜੀਆਂ ਵਾਲਿਆਂ ਦੇ ਨੰਬਰ ਪਲੇਟਾਂ ਲੱਗ ਜਾਣਗੀਆਂ ਤਾਂ ਨਿਗਮ ਕੋਲ ਸਾਰਾ ਰਿਕਾਰਡ ਆਨਲਾਈਨ ਹੋ ਜਾਵੇਗਾ, ਜਿਸ ਨਾਲ ਇਸ ਦੀ ਜਾਣਕਾਰੀ ਲਈ ਜਾ ਸਕਦੀ ਹੈ ਕਿ ਸ਼ਹਿਰ 'ਚ ਕਿੰਨੀਆਂ ਰੇਹੜੀਆਂ ਤੋਂ ਆਮਦਨ ਆ ਰਹੀ ਹੈ | ਨਿਗਮ ਪ੍ਰਸ਼ਾਸਨ ਕੁਝ ਸਮੇਂ ਤੋਂ ਘਟਦੀ ਜਾ ਰਹੀ ਆਮਦਨ ਤੋਂ ਕਾਫੀ ਚਿੰਤਤ ਹੈ, ਜਿਸ ਕਰਕੇ ਰੇਹੜੀਆਂ ਨੂੰ ਕਿਊ ਆਰ ਨੰਬਰ ਪਲੇਟਾਂ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਤੇ ਨਿਗਮ ਪ੍ਰਸ਼ਾਸਨ ਦੀ ਬਾਰ-ਬਾਰ ਹਦਾਇਤ 'ਤੇ ਵੀ ਸਿਰਫ਼ 4400 ਰੇਹੜੀਆਂ ਨੂੰ ਪਲੇਟਾਂ ਲਗਾਈਆਂ ਜਾ ਚੁੱਕੀਆਂ ਸੀ ਤੇ ਅੱਜ ਵੀ ਨਗਰ ਨਿਗਮ ਨੂੰ ਪੂਰੀ ਆਮਦਨ ਨਹੀਂ ਆ ਰਹੀ ਹੈ | ਨਿਗਮ ਨੇ ਬੀਤੇ ਦਿਨੀਂ ਹੀ ਸਾਰੀਆਂ ਰੇਹੜੀਆਂ ਤੋਂ ਵਸੂਲੀ ਕਰਨ ਲਈ ਦੋ ਮਹਿਲਾ ਕਰਮਚਾਰੀਆਂ ਦੀ ਤਹਿਬਾਜ਼ਾਰੀ ਵਿਭਾਗ 'ਚ ਨਿਯੁਕਤੀ ਕੀਤੀ ਸੀ, ਜਿਨ੍ਹਾਂ ਨੂੰ ਰੇਹੜੀਆਂ ਵਾਲਿਆਂ ਤੋਂ ਹੋ ਰਹੀ ਫ਼ੀਸ ਵਸੂਲੀ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਸੀ ਤਾਂ ਇਸ ਤੋਂ ਇਲਾਵਾ ਮੇਅਰ ਵਨੀਤ ਧੀਰ ਨੇ ਆਪ ਸਹੀ ਆਮਦਨ ਦਾ ਪਤਾ ਕਰਨ ਲਈ ਰੇਹੜੀ ਵਾਲਿਆਂ ਨੂੰ ਸਿੱਧੇ ਹੀ ਫ਼ੋਨ ਕਰਨ ਦਾ ਫ਼ੈਸਲਾ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ ਢਿੱਲਵਾਂ ਚੌਕ 'ਚ ਗੈਸ ਟੈਂਕਰ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ <br/> ਅਗਲੀ ਖ਼ਬਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਦੀ ਖੇਪ ਕੀਤੀ ਨਸ਼ਟ <br/>
Ad Position 24