ਜਲੰਧਰ, 21 ਅਪ੍ਰੈਲ (ਡਾ.ਜਤਿੰਦਰ ਸਾਬੀ)-ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ ਤਹਿਤ ਕਰਵਾਈ ਜਾ ਰਹੀ ਜਲੰਧਰ ਪ੍ਰੀਮੀਆ ਲੀਗ ਅਧੀਨ ਕਿ੍ਕਟ ਦੇ ਦੋ ਮੁਕਾਬਲੇ ਕਰਵਾਏ ਗਏ | ਪਹਿਲਾ ਮੈਚ ਆਈ. ਵੀ. ਵਾਈ. ਵਰਲਡ ਅਕੈਡਮੀ ਤੇ ਆਰ. ਸੀ. ਏ. ਸਾਈਾ ਦਾਸ ਅਕੈਡਮੀ ਵਿਚਕਾਰ ਹੋਇਆ, ਜਿਸ ਵਿਚ ਆਈ. ਵੀ. ਵਾਈ. ਵਰਲਡ ਅਕੈਡਮੀ ਦੀ ਟੀਮ 10 ਵਿਕਟਾਂ ਨਾਲ ਜੇਤੂ ਰਹੀ | ਇਸੇ ਤਰ੍ਹਾਂ ਪਾਵਰ ਪਲੇਅ ਅਕੈਡਮੀ ਤੇ ਰਾਇਲ ਸਟੰਪ ਕਿ੍ਕਟ ਅਕੈਡਮੀ ਦਰਮਿਆਨ ਹੋਏ ਮੁਕਾਬਲੇ ਵਿਚ ਪਾਵਰ ਪਲੇਅ ਅਕੈਡਮੀ ਨੇ 25 ਦੌੜਾਂ ਨਾਲ ਮੈਚ ਜਿੱਤਿਆ | ਹਰਿੰਦਰਵੀਰ ਸਿੰਘ 17 ਗੇਂਦਾਂ ਤੇ 39 ਦੌੜਾਂ ਅਤੇ ਗੁਰਨੇਕ ਸਿੰਘ 25 ਗੇਂਦਾ ਤੇ 39 ਦੌੜਾਂ ਬਣਾ ਕੇ ਮੈਨ ਆਫ਼ ਦੀ ਮੈਚ ਬਣੇ | ਸੀ. ਟੀ. ਇੰਸਟੀਚਿਊਟ ਸ਼ਾਹਪੁਰ ਵਿਖੇ ਪਾਵਰ ਪਲੇਅ ਅਕੈਡਮੀ ਤੇ ਰਾਇਲ ਸਟੰਪ ਕਿ੍ਕਟ ਅਕੈਡਮੀ ਅਤੇ ਸਾਈਾਦਾਸ ਸਕੂਲ ਵਿਖੇ ਆਈ. ਵੀ. ਵਾਈ. ਵਰਲਡ ਕਿ੍ਕਟ ਅਕੈਡਮੀ ਤੇ ਆਰ. ਸੀ. ਏ. ਸਾਈਾ ਦਾਸ ਅਕੈਡਮੀ ਦੇ ਕਿ੍ਕਟ ਮੁਕਾਬਲੇ ਕਰਵਾਏ ਗਏ | ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋ ਕੇ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੌਜਵਾਨਾਂ ਨੂੰ ਸਕਾਰਾਤਮਕ ਮਾਹੌਲ ਦੇ ਕੇ ਉਨ੍ਹਾਂ ਦੀ ਅਥਾਹ ਊਰਜਾ ਸ਼ਕਤੀ ਨੂੰ ਉਸਾਰੂ ਗਤੀਵਿਧੀਆਂ 'ਚ ਲਗਾਇਆ ਜਾ ਰਿਹਾ ਹੈ |