10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਐਲ. ਪੀ. ਯੂ. ਵਲੋਂ ਏ. ਆਈ. 'ਤੇ ਕੇਂਦਿ੍ਤ ਵੱਖ-ਵੱਖ ਪ੍ਰੋਗਰਾਮਾਂ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 22-04-2026
ਜਲੰਧਰ, 21 ਅਪ੍ਰੈਲ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਆਪਣੇ ਸਾਰੇ ਅਕਾਦਮਿਕ ਪ੍ਰੋਗਰਾਮਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਪੂਰੀ ਤਰ੍ਹਾਂ ਸ਼ਾਮਿਲ ਕਰ ਦਿੱਤਾ ਹੈ | ਇਸ ਵਿਚ ਇੰਜੀਨੀਅਰਿੰਗ, ਪ੍ਰਬੰਧਨ, ਕੰਪਿਊਟਰ ਐਪਲੀਕੇਸ਼ਨਾਂ, ਕਾਨੂੰਨ, ਡਿਜ਼ਾਈਨ, ਖੇਤੀਬਾੜੀ ਤੇ ਹੋਰ ਉੱਭਰ ਰਹੇ ਖੇਤਰਾਂ ਵਿਚ ਪ੍ਰੋਗਰਾਮਾਂ ਵਿਚ ਏ. ਆਈ.-ਅਧਾਰਿਤ ਸਿਖਲਾਈ ਸ਼ਾਮਿਲ ਹੈ | ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਏ. ਆਈ. 'ਤੇ ਕੇਂਦਿ੍ਤ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ ਹਨ, ਜਿਵੇਂ ਕਿ ਬੀ. ਟੈਕ (ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ), ਬੀ. ਟੈਕ (ਡੇਟਾ ਸਾਇੰਸ ਅਤੇ ਐਨਾਲਿਟਿਕਸ), ਬੀ. ਟੈਕ (ਰੋਬੋਟਿਕਸ ਅਤੇ ਆਟੋਮੇਸ਼ਨ), ਬੀ. ਬੀ. ਏ. ਤੇ ਐਮ. ਬੀ. ਏ. (ਬਿਜ਼ਨਸ ਐਨਾਲਿਟਿਕਸ, ਡਿਜੀਟਲ ਮਾਰਕੀਟਿੰਗ, ਤੇ ਫਿਨਟੈਕ), ਅਤੇ ਬੀ. ਸੀ. ਏ. ਤੇ ਐਮ. ਸੀ. ਏ. (ਏਆਈ ਤੇ ਡੇਟਾ ਸਾਇੰਸ ਸਪੈਸ਼ਲਾਈਜ਼ੇਸ਼ਨ) | ਐੈਲ. ਪੀ. ਯੂ. ਦਾ ਵਿਲੱਖਣ 'ਅਰਨ ਯੂਅਰ ਫੀਸ ਬੈਕ' ਸੰਕਲਪ ਅਧਿਐਨਾਂ ਨੂੰ ਅਸਲ-ਸੰਸਾਰ ਦੇ ਨਤੀਜਿਆਂ ਨਾਲ ਸਿੱਧਾ ਜੋੜ ਕੇ ਸਿੱਖਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ | 'ਐਡੂ-ਰਿਵੋਲਿਊਸ਼ਨ' ਦੇ ਆਧਾਰ 'ਤੇ ਇਹ ਪਹੁੰਚ ਵਿਦਿਆਰਥੀਆਂ ਨੂੰ ਲਾਈਵ ਪ੍ਰਾਜੈਕਟਾਂ 'ਤੇ ਕੰਮ ਕਰਨ, ਹੈਕਾਥਨ ਵਿਚ ਹਿੱਸਾ ਲੈਣ ਤੇ ਉਦਯੋਗ-ਸੰਬੰਧਿਤ, ਮੁਦਰੀਕਰਨ ਕੀਤੇ ਅਸਾਈਨਮੈਂਟਾਂ ਨੂੰ ਆਪਣੇ ਕੋਰਸ ਦੇ ਲਾਜ਼ਮੀ ਹਿੱਸੇ ਵਜੋਂ ਪੂਰਾ ਕਰਨ ਦੀ ਆਗਿਆ ਦਿੰਦੀ ਹੈ | ਸਾਰੇ ਪ੍ਰੋਗਰਾਮਾਂ ਤੇ ਖੇਤਰਾਂ ਵਿਚ ਕੋਰਸ ਉਦਯੋਗ ਭਾਈਵਾਲਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਹਨ, ਜੋ ਉਦਯੋਗ ਮਾਹਰਾਂ ਦੀ ਸੂਝ ਨੂੰ ਸਿੱਧੇ ਕਲਾਸਰੂਮ ਵਿਚ ਲਿਆਉਂਦੇ ਹਨ | ਵਿਦਿਆਰਥੀਆਂ ਨੂੰ ਜ਼ਰੂਰੀ ਟੂਲਸ, ਪਲੇਟਫਾਰਮ, ਪ੍ਰਮਾਣੀਕਰਨ ਤੇ ਸਾਰੀਆਂ ਭੂਮਿਕਾਵਾਂ ਲਈ ਇੰਟਰਨਸ਼ਿਪ ਤੇ ਪਲੇਸਮੈਂਟ ਲਈ ਇਕ ਢਾਂਚਾਗਤ ਮਾਰਗ ਤੱਕ ਪਹੁੰਚ ਪ੍ਰਾਪਤ ਹੁੰਦੀ ਹੈ | ਸੰਪੂਰਨ ਸਿਖਲਾਈ ਤੇ

Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਾਲੀਆ ਵਲੋਂ ਕਣਕ ਦੇ ਖ਼ਰੀਦ ਪ੍ਰਬੰਧਾਂ 'ਤੇ ਲਗਾਤਾਰ ਰੱਖੀ ਜਾ ਰਹੀ ਨਿਗਰਾਨੀ <br/> ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਜਲੰਧਰ ਪ੍ਰੀਮੀਅਰ ਲੀਗ ਤਹਿਤ ਕਿ੍ਕਟ ਮੁਕਾਬਲੇ ਕਰਵਾਏ <br/>
Ad Position 24