10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਈਰਾਨ ਜੰਗ ਦਾ ਜਲੰਧਰ ਦੇ ਉਦਯੋਗ 'ਤੇ ਵੀ ਪੈ ਰਿਹੈ ਬੁਰਾ ਅਸਰ-ਅਸ਼ਵਨੀ ਅਗਰਵਾਲ <br/>

Ad Position 21
No active advertisement
ਅਜੀਤ ਡੈਸਕ 22-04-2026
ਜਲੰਧਰ, 21 ਅਪ੍ਰੈਲ (ਜਤਿੰਦਰ ਪੰਮੀ)-ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਜਲੰਧਰ ਦੇ ਉਦਯੋਗਾਂ 'ਤੇ ਬੁਰਾ ਅਸਰ ਪੈ ਰਿਹਾ ਹੈ | ਉਤਪਾਦਕਾਂ ਤੇ ਨਿਰਯਾਤਕਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ | ਇਕ ਪਾਸੇ ਖਾੜੀ ਦੇਸ਼ਾਂ 'ਚ ਵੀ ਇਸ ਜੰਗ ਦਾ ਪ੍ਰਭਾਵ ਹੋਣ ਕਰਕੇ ਜਿਥੇ ਨਿਰਯਾਤ ਕੀਤੇ ਗਏ ਮਾਲ ਦੇ ਭਰੇ ਕੰਟੇਨਰਾਂ ਦਾ ਕਿਰਾਇਆ ਦੁੱਗਣਾ ਕਰ ਦਿੱਤਾ ਗਿਆ ਹੈ, ਉਥੇ ਹੀ ਅਦਾਇਗੀਆਂ ਰੁਕਣ ਨਾਲ ਉਦਯੋਗਾਂ 'ਚ ਉਤਪਾਦਨ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਉਦਯੋਗਪਤੀ ਅਸ਼ਵਨੀ ਅਗਰਵਾਲ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਜੰਗ ਕਾਰਨ ਖਾੜੀ ਦੇਸ਼ਾਂ ਨੂੰ ਕੀਤਾ ਜਾਣ ਵਾਲਾ ਕਰੋੜਾਂ ਰੁਪਏ ਦੇ ਉਤਪਾਦਾਂ ਦਾ ਨਿਰਯਾਤ ਪਿਛਲੇ 50 ਤੋਂ ਦਿਨਾਂ ਤੋਂ ਬੰਦ ਪਿਆ ਹੈ | ਇਸ ਨਾਲ ਉਦਯੋਗਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ | ਜਿਹੜਾ ਮਾਲ ਨਿਰਯਾਤ ਕੀਤਾ ਗਿਆ ਸੀ, ਉਹ ਬੰਦਰਗਾਹਾਂ 'ਤੇ ਕੰਟੇਨਰਾਂ 'ਚ ਲੱਦਿਆ ਪਿਆ ਹੈ, ਜਿਸ ਕਾਰਨ ਉਕਤ ਕੰਪਨੀਆਂ ਨੇ ਕੰਟੇਨਰਾਂ ਦਾ ਕਿਰਾਇਆ 1500 ਡਾਲਰ ਤੋਂ ਵਧਾ ਕੇ 3500 ਡਾਲਰ ਤੱਕ ਕਰ ਦਿੱਤਾ ਹੈ | ਇਸ ਨਾਲ ਨਿਰਯਾਤਕਾਂ ਦਾ ਖਰਚਾ ਵਧ ਗਿਆ ਹੈ ਜਦਕਿ ਇਸ ਦੇ ਉਲਟ ਪੇਮੈਂਟਾਂ ਨਾ ਆਉਣ ਕਾਰਨ ਆਮਦਨ ਬੰਦ ਪਈ ਹੈ | ਅਸ਼ਵਨੀ ਅਗਰਵਾਲ ਨੇ ਕਿਹਾ ਕਿ ਜਲੰਧਰ ਤੋਂ ਖਾੜੀ ਦੇਸ਼ਾਂ ਨੂੰ ਰੋਜ਼ਾਨਾ ਸੈਂਕੜੇ ਕਰੋੜ ਰੁਪਏ ਦਾ ਮਾਲ ਨਿਰਯਾਤ ਕੀਤਾ ਜਾਂਦਾ ਹੈ ਅਤੇ ਵਿਦੇਸ਼ਾਂ ਤੋਂ ਕੱਚਾ ਮਾਲ ਵੀ ਮੰਗਵਾਇਆ ਜਾਂਦਾ ਹੈ | ਜੰਗ ਕਾਰਨ ਇਹ ਕਾਰੋਬਾਰ ਪੂਰੀ ਤਰ੍ਹਾਂ ਠੱਪ ਪਿਆ ਹੈ ਤੇ ਇਸ ਦੇ ਉਲਟ ਉਦਯੋਗਪਤੀਆਂ ਤੇ ਨਿਰਯਾਤਕਾਂ ਨੂੰ ਬਿਜਲੀ ਤੇ ਲੇਬਰ ਦਾ ਖਰਚਾ ਪੈ ਰਿਹਾ ਹੈ | ਪੇਮੈਂਟਾਂ ਰੁਕਣ ਦੇ ਨਾਲ ਹੀ ਨਵੇਂ ਆਰਡਰ ਵੀ ਨਹੀਂ ਮਿਲ ਰਹੇ | ਅਸ਼ਵਨੀ ਅਗਰਵਾਲ ਜੋ ਖੁਦ ਸਟੀਲ ਦੇ ਟਰੇਡਿੰਗ ਵੀ ਕਰਦੇ ਹਨ, ਦਾ ਕਹਿਣਾ ਹੈ ਕਿ ਉਤਪਾਦਨ ਰੁਕਣ ਨਾਲ ਸਟੀਲ ਦੇ ਟਰੇਡਿੰਗ ਵੀ ਬੰਦ ਪਈ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਐੱਮ. ਐੱਸ. ਐੱਮ. ਈ. ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਈ ਹੈ, ਜਿਸ ਵਿਚ ਕੇਂਦਰ ਵਲੋਂ ਦੇਸ਼ ਦੇ ਨਿਰਯਾਤਕਾਂ ਨੂੰ 50,000 ਕਰੋੜ ਰੁਪਏ ਦੀ ਰਾਹਤ ਦੇਣ ਬਾਰੇ ਪਤਾ ਲੱਗਾ ਹੈ |

Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕਾਂ ਦੀਆਂ ਨਿਤਿਨ ਕੋਹਲੀ ਨੇ ਸੁਣੀਆਂ ਸਮੱਸਿਆਵਾਂ <br/> ਅਗਲੀ ਖ਼ਬਰ ਡੀ. ਸੀ. ਵਾਲੀਆ ਵਲੋਂ ਕਣਕ ਦੇ ਖ਼ਰੀਦ ਪ੍ਰਬੰਧਾਂ 'ਤੇ ਲਗਾਤਾਰ ਰੱਖੀ ਜਾ ਰਹੀ ਨਿਗਰਾਨੀ <br/>
Ad Position 24