10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮੋਟਰਸਾਈਕਲ ਸਵਾਰ ਲੁਟੇਰਾ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਝਪਟ ਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 22-04-2026
ਲਾਂਬੜਾ, 21 ਅਪ੍ਰੈਲ (ਗੁਰਮੇਲ ਸਿੰਘ)-ਥਾਣਾ ਲਾਂਬੜਾ ਦੇ ਅਧੀਨ ਪੈਂਦੇ ਪਿੰਡ ਲੱਲੀਆ ਕਲਾ ਕਲ ਸਵੇਰੇ ਕਰੀਬ 7 ਵਜੇ ਦੇ ਇਕ ਮੋਟਰਸਾਈਕਲ ਸਵਾਰ ਵਲੋਂ ਇਕ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਝਪਟਣ ਦੀ ਵਾਰਦਾਤ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਪੀੜਤ ਪਰਮਿੰਦਰ ਸਿੰਘ ਵਾਸੀ ਪਿੰਡ ਲੱਲੀਆਂ ਕਲਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਰੀਬ 7 ਵਜੇ ਸਵੇਰੇ ਮੇਰੀ ਪਤਨੀ ਰਾਜਵੰਤ ਕੌਰ ਘਰ ਦੀ ਸਫਾਈ ਕਰ ਰਹੀ ਸੀ | ਉਨ੍ਹਾਂ ਦੇ ਘਰ ਦੇ ਬਾਹਰ ਖੜੇ੍ਹ ਨੌਜਵਾਨ ਨੇ ਗੇਟ ਵਿਚ ਪੱਥਰ ਮਾਰਿਆ ਜਦੋਂ ਰਾਜਵੰਤ ਕੌਰ ਨੇ ਗੇਟ ਦਾ ਦਰਵਾਜ਼ਾ ਖੋਲਿ੍ਹਆ ਤਾਂ ਬਾਹਰ ਮੋਟਰਸਾਈਕਲ 'ਤੇ ਖੜੇ੍ਹ ਨੌਜਵਾਨ ਨੇ ਰਾਜਵੰਤ ਕੌਰ ਦੇ ਗਲੇ ਵਿਚੋਂ ਲਪਟੀ ਮਾਰ ਕੇ ਤਕਰੀਬਨ ਇਕ ਤੋਲਾ ਸੋਨੇ ਦੀ ਚੇਨ ਖਿੱਚ ਲਈ ਅਤੇ ਪਿੰਡ ਦੇ ਬੱਸ ਅੱਡੇ ਵੱਲ ਫਰਾਰ ਹੋ ਗਿਆ | ਵਾਰਦਾਤ ਨੂੰ ਅੰਜਾਮ ਦੇਣ ਵਾਲਾ ਲੁਟੇਰਾ ਉੱਥੇ ਲੱਗੇ ਸੀ. ਟੀ. ਵੀ. ਵੀ. ਕੈਮਰਿਆਂ ਵਿਚ ਕੈਦ ਹੋ ਗਿਆ | ਹੈਲਮੇਟ ਪਾਇਆਂ ਹੋਣ ਕਰਕੇ ਮੁਲਜ਼ਮ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਮੋਟਰਸਾਈਕਲ ਦੀ ਅੱਗੇ ਤੇ ਪਿੱਛੇ ਕੋਈ ਨੰਬਰ ਪਲੇਟ ਨਹੀਂ ਸੀ | ਵਾਰਦਾਤ ਤੋਂ ਬਾਅਦ ਰਾਜਵੰਤ ਕੌਰ ਨੇ ਰੌਲਾ ਪਾਇਆ, ਜਿਸ ਨਾਲ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਤੇ ਪੁਲਿਸ ਨੂੰ 112 ਹੈਲਪ ਲਾਇਨ ਰਾਹੀਂ ਸੂਚਿਤ ਕੀਤਾ | ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਜੇ ਤੱਕ ਦੋ ਦਿਨ ਬੀਤ ਜਾਣ ਮਗਰੋਂ ਪੁਲਿਸ ਨੂੰ ਕੋਈ ਵੀ ਸਫਲਤਾ ਪ੍ਰਾਪਤ ਨਹੀਂ ਹੋਈ |

Ad Position 22
No active advertisement
ਪਿਛਲੀ ਖ਼ਬਰ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਬੰਦੀ ਸਿੰਘ ਮੁਆਫੀਆਂ ਕਿਉਂ ਮੰਗਣ-ਰਾਮ ਸਿੰਘ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕਾਂ ਦੀਆਂ ਨਿਤਿਨ ਕੋਹਲੀ ਨੇ ਸੁਣੀਆਂ ਸਮੱਸਿਆਵਾਂ <br/>
Ad Position 24