10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਗ਼ਦਰ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ <br/>

Ad Position 21
No active advertisement
ਅਜੀਤ ਡੈਸਕ 22-04-2026
ਜਲੰਧਰ, 21 ਅਪ੍ਰੈਲ (ਐੱਮ. ਐੱਸ. ਲੋਹੀਆ)-ਭਾਰਤ ਦੀ ਆਜ਼ਾਦੀ ਲਈ ਆਸਟਰੀਆ (ਅਮਰੀਕਾ) ਦੀ ਧਰਤੀ 'ਤੇ ਗ਼ਠਤ ਹੋਈ 'ਹਿੰਦੀ ਐਸੋਸੀਏਸ਼ਨ ਆਫ਼ ਪੈਸੀਫ਼ਿਕ ਕੋਸਟ' ਨਾਂਅ ਦੀ ਇਨਕਲਾਬੀ ਜਥੇਬੰਦੀ ਜੋ ਬਾਅਦ 'ਚ 'ਗ਼ਦਰ' ਅਖ਼ਬਾਰ ਦੀ ਮਕਬੂਲੀਅਤ ਉਪਰੰਤ 'ਗ਼ਦਰ ਪਾਰਟੀ' ਵਜੋਂ ਚਮਕੀ, ਉਸ ਦੇ ਸਥਾਪਨਾ ਦਿਵਸ (21 ਅਪ੍ਰੈਲ 1913) ਮੌਕੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਬਣੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ 'ਚ ਵਿਸ਼ੇਸ਼ ਸਮਾਗਮ ਕਰਵਾਇਆ | ਸਮਾਗਮ ਦੀ ਸ਼ੁਰੂਆਤ ਦੇਸ਼ ਭਗਤ ਯਾਦਗਾਰ ਹਾਲ ਦੇ ਪ੍ਰਮੁੱਖ ਦੁਆਰ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ (ਡਾ.) ਵਲੋਂ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਨਾਲ ਹੋਈ | ਸਮਾਗਮ ਦੀ ਸ਼ੁਰੂਆਤ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸੰਸਾਰ ਤੇ ਮੁਲਕ ਦੇ ਮੰਚ 'ਤੇ ਭਖ਼ਦੇ ਸੁਆਲਾਂ ਨੂੰ ਸੰਬੋਧਤ ਹੋਣਾ ਅੱਜ ਦੇ ਸਮਾਗਮ ਦੀ ਮਹੱਤਤਾ ਹੈ | ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਗ਼ਦਰ ਪਾਰਟੀ ਦੇ ਗਠਨ, ਇਤਿਹਾਸਕ ਸਫ਼ਰ, ਵਿਚਾਰਧਾਰਾ, ਉਦੇਸ਼ਾਂ, ਘਾਲਣਾ, ਕੁਰਬਾਨੀਆਂ ਤੇ ਜੀਵਨ ਸਮਰਪਤ ਕਰਨ ਦੀ ਭਾਵਨਾ ਦੀ ਖ਼ੂਬਸੂਰਤ ਅੰਦਾਜ਼ 'ਚ ਤਸਵੀਰ ਪੇਸ਼ ਕੀਤੀ | ਸਮਾਗਮ ਦੇ ਮੁੱਖ ਵਕਤਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ ਨੇ 'ਅਮਰੀਕਾ-ਇਜ਼ਰਾਇਲ ਦਾ ਈਰਾਨ ਉਪਰ ਹਮਲਾ ਅਤੇ ਭਾਰਤੀ ਹਾਕਮ' ਵਿਸ਼ੇ ਉਪਰ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕੁੱਲ ਸੰਸਾਰ ਦੇ ਕੁਦਰਤੀ ਮਾਲ ਖ਼ਜਾਨੇ ਲੁੱਟਣ ਲਈ ਅਮਰੀਕੀ ਸਾਮਰਾਜ ਵਲੋਂ ਵੱਖ-ਵੱਖ ਮੁਲਕਾਂ ਉਪਰ ਹਮਲੇ ਕਰਨਾ, ਰਾਜ ਪਲਟੇ ਕਰਾਉਣਾ, ਲੋਕਾਂ ਨੂੰ ਲੋਕਾਂ ਨਾਲ ਲੜਾਉਣਾ ਅਤੇ ਨਫ਼ਰਤ ਭਰੀ ਜ਼ਹਿਰੀਲੀ ਫ਼ਸਲ ਦੀ ਖੇਤੀ ਕਰਨ ਦਾ ਕੰਮ ਕਰ ਰਿਹਾ ਹੈ | ਮੰਚ ਸੰਚਾਲਨ ਕਰ ਰਹੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਤਰਫ਼ੋਂ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਹਾਜ਼ਰੀਨ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ | ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਬੋਲਦਿਆਂ ਕਿਹਾ ਕਿ ਸਾਮਰਾਜੀਆਂ ਉਨ੍ਹਾਂ ਦੀ ਸੇਵਾ 'ਚ ਭੁਗਤ ਰਹੇ ਤੇ ਦੇਸ਼ੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਥਾਪੜਾ ਦੇ ਰਹੇ ਭਾਰਤੀ ਹਾਕਮਾਂ ਦਾ ਭਵਿੱਖ਼ 'ਚ ਪੰਜਾਬ ਉੁਪਰ ਹੋਰ ਵੀ ਮਾਰੂ ਹੱਲਾ ਹੋਵੇਗਾ | ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਦੇ ਉੱਦਮ ਸਦਕਾ ਸਮਾਗਮ ਦੌਰਾਨ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਦੇ ਵਿਦਿਆਰਥੀ ਵੱਡੀ ਗਿਣਤੀ 'ਚ ਸ਼ਾਮਿਲ ਹੋਏ, ਕਮੇਟੀ ਵਲੋਂ ਸਕੂਲ ਦੇ ਪਿ੍ੰੇਸੀਪਲ ਚੰਦਰ ਸੇਖ਼ਰ ਵਰਮਾ ਤੇ ਉਨ੍ਹਾਂ ਦੇ ਸਟਾਫ਼ ਦਾ ਧੰਨਵਾਦ ਕੀਤਾ | ਸਮਾਗਮ 'ਚ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ, ਪ੍ਰੋ. ਵਰਿਆਮ ਸਿੰਘ ਸੰਧੂ, ਅਜਮੇਰ ਸਿੰਘ, ਪ੍ਰੋ. ਤੇਜਿੰਦਰ ਵਿਰਲੀ, ਚਰੰਜੀ ਲਾਲ ਕੰਗਣੀਵਾਲ, ਹਰਮੇਸ਼ ਮਾਲੜੀ, ਰਣਜੀਤ ਸਿੰਘ ਔਲਖ, ਡਾ. ਸੈਲੇਸ਼, ਪ੍ਰਗਟ ਸਿੰਘ ਜਾਮਾਰਾਏ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਵੱਖ-ਵੱਖ ਸੰਸਥਾਵਾਂ ਨਾਲ ਸਮਝੌਤੇ <br/> ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੀ ਨਵੀਂ ਕਾਰਜਕਾਰੀ ਕਮੇਟੀ ਦਾ ਐਲਾਨ <br/>
Ad Position 24