10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਵੱਖ-ਵੱਖ ਸੰਸਥਾਵਾਂ ਨਾਲ ਸਮਝੌਤੇ <br/>

Ad Position 21
No active advertisement
ਅਜੀਤ ਡੈਸਕ 22-04-2026
ਜਲੰਧਰ, 21 ਅਪ੍ਰੈਲ (ਜਸਪਾਲ ਸਿੰਘ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਕਸੂਦਾਂ ਵਲੋਂ ਵਿਦਿਆਰਥੀਆਂ ਨੂੰ ਉਦਯੋਗ ਦੇ ਮਾਪਦੰਡਾਂ ਅਨੁਸਾਰ ਤਿਆਰ ਕਰਨ ਤੇ ਅਕਾਦਮਿਕ ਮਿਆਰ ਨੂੰ ਉੱਚਾ ਚੁੱਕਣ ਲਈ ਆਈ. ਬੀ. ਐਮ. ਦੇ ਵਲਰਡਵਾਈਡ ਬਿਜ਼ਨਸ ਪਾਰਟਨਰ, ਐਨ. ਆਈ. ਐਸ. ਐਮ. ਤੇ ਟੈਲੀ ਸਮੇਤ ਪ੍ਰਮੁੱਖ ਸੰਸਥਾਵਾਂ ਨਾਲ ਕਈ ਸਾਰੇ ਸਮਝÏਤਾ ਪੱਤਰਾਂ 'ਤੇ ਦਸਤਖਤ ਕੀਤੇ ਗਏ ਹਨ | ਆਈ. ਬੀ. ਐਮ. ਸਹਿਯੋਗ ਨਾਲ ਹੋਏ ਸਮਝÏਤੇ ਅਧੀਨ ਵਿਦਿਆਰਥੀਆਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ, ਡਾਟਾ ਸਾਇੰਸ, ਸਾਇਬਰ ਸੁਰੱਖਿਆ, ਕਲਾਊਡ ਕੰਪਿਊਟਿੰਗ, ਬਲਾਕਚੇਨ ਤੇ ਬਿਜ਼ਨਸ ਐਨਾਲਿਟਿਕਸ ਵਰਗੇ ਉਭਰਦੇ ਖੇਤਰਾਂ ਵਿਚ ਤਿਆਰੀ ਕਰਵਾਈ ਜਾਵੇਗੀ | ਇਸ ਨਾਲ ਵਿਦਿਆਰਥੀਆਂ ਨੂੰ ਉਦਯੋਗ-ਅਧਾਰਿਤ ਕੋਰਸ, ਪ੍ਰੈਕਟੀਕਲ ਟ੍ਰੇਨਿੰਗ, ਲਾਈਵ ਪ੍ਰਾਜੈਕਟਸ, ਸਰਟੀਫਿਕੇਸ਼ਨ ਅਤੇ ਪਲੇਸਮੈਂਟ ਸਹਾਇਤਾ ਮਿਲੇਗੀ | ਐਨ. ਆਈ. ਐਸ. ਐਮ. ਨਾਲ ਕੀਤੇ ਸਮਝÏਤੇ ਰਾਹੀਂ ਵਿਦਿਆਰਥੀਆਂ ਨੂੰ ਵਿੱਤੀ ਮਾਰਕੀਟਾਂ, ਨਿਵੇਸ਼ ਪ੍ਰਕਿਰਿਆਵਾਂ ਤੇ ਨਿਯਮਕ ਢਾਂਚੇ ਬਾਰੇ ਡੂੰਘੀ ਜਾਣਕਾਰੀ ਪ੍ਰਾਪਤ ਹੋਵੇਗੀ | ਟੈਲੀ ਨਾਲ ਸਹਿਯੋਗ ਦੇ ਤਹਿਤ ਵਿਦਿਆਰਥੀਆਂ ਨੂੰ ਅਕਾਊਾਟਿੰਗ ਸਾਫਟਵੇਅਰ, ਜੀ. ਐਸ. ਟੀ. ਤੇ ਵਿੱਤੀ ਪ੍ਰਬੰਧਨ ਵਿਚ ਪ੍ਰਯੋਗਾਤਮਕ ਸਿੱਖਿਆ ਦਿੱਤੀ ਜਾਵੇਗੀ, ਜੋ ਉਨ੍ਹਾਂ ਨੂੰ ਕਾਰਪੋਰੇਟ ਖੇਤਰ ਲਈ ਤਿਆਰ ਕਰੇਗੀ | ਡਾ. ਅਨੁਰਾਗ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਹਿਯੋਗ ਅਕਾਦਮਿਕ ਤੇ ਉਦਯੋਗ ਵਿਚਕਾਰ ਦੀ ਦੂਰੀ ਘਟਾਉਂਦੇ ਹਨ | ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਸਮਝÏਤੇ ਨੂੰ ਵਿਦਿਆਰਥੀਆਂ ਦੇ ਭਵਿੱਖ ਲਈ ਮਹੱਤਵਪੂਰਨ ਪਹਿਲਕਦਮੀ ਦੱਸਿਆ ਹੈ ¢

Ad Position 22
No active advertisement
ਪਿਛਲੀ ਖ਼ਬਰ ਪ੍ਰਭਾਵਸ਼ਾਲੀ ਰਹੀ ਏ. ਐਨ. ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਦੀ 'ਗ੍ਰੈਜੂਏਸ਼ਨ ਸੈਰੇਮਨੀ' <br/> ਅਗਲੀ ਖ਼ਬਰ ਗ਼ਦਰ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ <br/>
Ad Position 24