08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਗੁਰਦੁਆਰਾ ਨੌਵੀਂ ਪਾਤਿਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਹੋਇਆ ਨਾਮ ਰਸ ਕੀਰਤਨ ਸਮਾਗਮ <br/>

Ad Position 21
No active advertisement
ਅਜੀਤ ਡੈਸਕ 22-04-2026
ਐੱਮ. ਐੱਸ. ਲੋਹੀਆ
ਜਲੰਧਰ, 21 ਅਪ੍ਰੈਲ-ਜਲੰਧਰ ਸਿੱਖ ਯੂਥ ਕਾਫ਼ਲਾ ਦੇ ਨੌਜਵਾਨ ਮੈਂਬਰਾਂ ਵਲੋਂ ਕੀਤੇ ਗਏ ਉਪਰਾਲੇ ਅਤੇ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਅਮਰਦਾਸ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਮ ਰਸ ਕੀਰਤਨ ਸਮਾਗਮ ਕਰਵਾਏ ਗਏ, ਜਿਨ੍ਹਾਂ 'ਚ ਭਾਈ ਪਿ੍ਤਪਾਲ ਸਿੰਘ (ਕੈਨੇਡਾ ਵਾਲੇ) ਤੇ ਭਾਈ ਜਗਜੀਤ ਸਿੰਘ ਬਬੀਹਾ ਨੇ ਕੀਰਤਨ ਦੀ ਛਹਿਬਰ ਲਗਾਈ | ਰਸਭਿੰਨੇ ਕੀਰਤਨ ਨਾਲ ਇਲਾਕੇ ਦਾ ਮਾਹੌਲ ਅਨੰਦਪੁਰੀ ਜਿਹਾ ਬਣ ਗਿਆ | ਗੁਰਬਾਣੀ ਦੀ ਅਜਿਹੀ ਅੰਮਿ੍ਤ ਵਰਖਾ ਹੋਈ, ਜਿਸ ਦਾ ਹਜ਼ਾਰਾਂ ਦੀ ਗਿਣਤੀ 'ਚ ਆਈ ਸੰਗਤ ਨੇ ਅਨੰਦ ਮਾਣਿਆ | ਸੰਗਤ ਦੀ ਹਾਜ਼ਰੀ ਇਨੀ ਵੱਡੀ ਗਿਣਤੀ 'ਚ ਸੀ ਕਿ ਪ੍ਰਬੰਧਕਾਂ ਵਲੋਂ ਵੱਡੇ ਪੱਧਰ 'ਤੇ ਕੀਤੇ ਗਏ ਪ੍ਰਬੰਧ ਵੀ ਥੋੜੇ ਪੈ ਗਏ | ਦੂਰ-ਦੁਰਾਡੇ ਤੋਂ ਆਈ ਸੰਗਤ ਨੇ ਗੁਰਦੁਆਰਾ ਸਾਹਿਬ ਤੋਂ ਅੱਧਾ ਕਿਲੋਮੀਟਰ ਦੇ ਘੇਰੇ ਅੰਦਰ ਆਪਣੇ ਵਾਹਨ ਖੜ੍ਹੇ ਕੀਤੇ, ਜਦਕਿ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਬਾਹਰ ਬੈਠਣ ਨੂੰ ਜਗ੍ਹਾ ਨਾ ਮਿਲਣ 'ਤੇ ਸੰਗਤ ਸੜਕ 'ਤੇ ਹੀ ਬੈਠ ਗਈ ਅਤੇ ਕੀਰਤਨ ਦਾ ਅਨੰਦ ਮਾਣਨ ਲੱਗੀ | ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਸਹਿਯੋਗੀ ਸੱਜਣਾ ਦਾ ਸਨਮਾਨ ਕੀਤਾ | ਸੰਗਤ ਵਲੋਂ ਨੌਜਵਾਨਾਂ ਦੇ ਕੀਤੇ ਗਏ ਇਸ ਉਪਰਾਲੇ 'ਤੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਪ੍ਰਬੰਧਕਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰੇ ਜਾਣ 'ਤੇ ਸੰਗਤ ਦਾ ਧੰਨਵਾਦ ਕੀਤਾ | ਗਿਆਨੀ ਗੁਰਮੀਤ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਕੰਵਲਜੀਤ ਸਿੰਘ ਉਬਰਾਏ, ਕੰਵਲਜੀਤ ਸਿੰਘ ਸਕੱਤਰ, ਮਨਜੀਤ ਸਿੰਘ ਠੁਕਰਾਲ, ਜੁਗਿੰਦਰ ਸਿੰਘ ਲਾਇਲਪੁਰੀ, ਕੁਲਵਿੰਦਰ ਸਿੰਘ ਮੱਲੀ, ਹਰਜਿੰਦਰ ਸਿੰਘ (ਲੈਂਡਲਾਰਡ), ਹਰਦੀਪ ਸਿੰਘ ਲਾਡੀ, ਮਲਵਿੰਦਰ ਸਿੰਘ ਮੁਲਤਾਨੀ, ਦਲਜੀਤ ਸਿੰਘ ਗਾਬਾ, ਸੁਰਜੀਤ ਸਿੰਘ ਗਾਬਾ, ਪਰਮਜੀਤ ਸਿੰਘ ਭਲਵਾਨ, ਕੌਂਸਲਰ ਸ਼ੈਰੀ ਚੱਢਾ, ਸਿੱਖ ਤਾਲਮੇਲ ਕਮੇਟੀ ਦੇ ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਗੁਰੂ ਤੇਗ ਬਹਾਦੁਰ ਖ਼ਾਲਸਾ ਨੌਜਵਾਨ ਸਭਾ ਦੇ ਗਗਨਦੀਪ ਸਿੰਘ ਗੱਗੀ, ਨਿਰਮਲ ਸਿੰਘ ਬੇਦੀ, ਤਜਿੰਦਰ ਸਿੰਘ ਪਿ੍ੰਸ, ਅਮਰਜੀਤ ਸਿੰਘ ਬਜਾਜ, ਗੁਰਜੀਤ ਸਿੰਘ ਟੱਕਰ, ਜਲੰਧਰ ਸਿੱਖ ਯੂਥ ਕਾਫ਼ਲਾ ਦੇ ਗੋਬਿੰਦਪ੍ਰੀਤ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ ਬਜਾਜ, ਰਿਪੂਦਮਨ ਸਿੰਘ, ਜਸਕਰਨ ਸਿੰਘ ਅੰਗਦ, ਗੁਰਸਿਦਕ ਸਿੰਘ, ਜਸਪ੍ਰੀਤ ਸਿੰਘ ਮੱਕੜ, ਹਰਪ੍ਰੀਤ ਸਿੰਘ ਸੇਠੀ, ਹੈਰੀ ਨੀਲਕੰਠ, ਗੁਰਕੰਵਰ ਸਿੰਘ, ਸਿਮਰਨ ਚੱਢਾ, ਸਿਮਰਨਪ੍ਰੀਤ ਸਿੰਘ ਟੱਕਰ, ਗੁਰਪ੍ਰੀਤ ਸਿੰਘ ਕਾਲੜਾ, ਪ੍ਰਭਗੁਣ ਸਿੰਘ, ਪ੍ਰਭਨੂਰ ਸਿੰਘ, ਰਵਿੰਦਰ ਸਿੰਘ ਕਾਲੜਾ, ਅਸ਼ਨੀਤ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਰਮੀ ਤੋਂ ਬਚਾਅ ਲਈ ਵਧੇਰੇ ਚੌਕਸ ਹੋਣ ਲੋਕ-ਡਾ. ਰਾਜੇਸ਼ ਗਰਗ <br/> ਅਗਲੀ ਖ਼ਬਰ ਸੰਗਤ ਨੂੰ ਗੁਰਧਾਮਾਂ ਦੀ ਯਾਤਰਾ ਕਰਵਾਈ
Ad Position 24