08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪੈਨਸ਼ਨਰਜ਼ ਐਸੋ: ਨੇ ਪ੍ਰਧਾਨ ਮੰਤਰੀ ਦੇ ਨਾਂਅ ਭੇਜਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 22-04-2026
ਜਲੰਧਰ, 21 ਅਪ੍ਰੈਲ (ਜਤਿੰਦਰ ਪੰਮੀ)-ਪੰਜਾਬ ਪੈਨਸਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਪ੍ਰਧਾਨ ਬਾਲ ਕਿ੍ਸਨ ਸੂਦ ਦੀ ਅਗਵਾਈ ਹੇਠ ਮੰਗਲਵਾਰ ਨੂੰ ਮੰਗ ਦਿਵਸ ਮਨਾਇਆ | ਇਸ ਮੌਕੇ ਡਿਪਟੀ ਕਮਿਸ਼ਨਰ ਦੀ ਗੈਰਮੌਜੂਦਗੀ 'ਚ ਐੱਸ. ਡੀ. ਐੱਮ. ਜਲੰਧਰ-1 ਨਵਦੀਪ ਸਿੰਘ ਰਾਹੀਂ ਪੈਨਸ਼ਨਰਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ-ਪੱਤਰ ਭੇਜਿਆ ਗਿਆ | ਇਸ ਤੋਂ ਪਹਿਲਾਂ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਆਗੂਆਂ ਪਵਨ ਮਸੀਹ, ਸੂਰਤੀ ਲਾਲ, ਬਲਵਿੰਦਰ ਕੁਮਾਰ, ਕੁਲਦੀਪ ਸਿੰਘ ਕੌੜਾ ਨੇ ਮੰਗ ਕੀਤੀ ਕਿ ਵਿੱਤ ਬਿੱਲ 2025 ਰੱਦ ਕੀਤਾ ਜਾਵੇ, ਐਨ. ਪੀ. ਐੱਸ. ਖਤਮ ਕਰਕੇ ਪੁਰਾਣੀ ਪੈਨਸਨ ਸਕੀਮ ਲਾਗੂ ਕੀਤੀ ਜਾਵੇ, 31-12-2025 ਤੱਕ ਸੇਵਾਮੁਕਤ ਹੋਏ ਪੈਨਸ਼ਨਰਾਂ 'ਤੇ ਵੀ 8ਵਾਂ ਪੇ ਕਮਿਸਨ ਲਾਗੂ ਕੀਤਾ ਜਾਵੇ, ਸਾਰੇ ਰਾਜਾਂ ਵਿਚ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਡੀ. ਏ. ਦਿੱਤਾ ਜਾਵੇ ਤੇ ਪੈਨਸ਼ਨ ਕਮਿਊਟੇਸ਼ਨ ਦੀ ਕਟੌਤੀ 15 ਸਾਲਾਂ ਦੀ ਬਜਾਏ 11 ਸਾਲਾਂ ਵਿਚ ਕੀਤੀ ਜਾਵੇ | ਮੰਗ-ਪੱਤਰ ਦੇਣ ਮੌਕੇ ਪ੍ਰਧਾਨ ਬਾਲ ਕਿ੍ਸ਼ਨ ਸੂਦ, ਜਨਰਲ ਸਕੱਤਰ ਗੁਰਨਾਮ ਚੰਦ, ਦਫਤਰ ਸਕੱਤਰ ਨਰੇਸ਼ ਕੁਮਾਰ ਤਿਵਾੜੀ, ਜੁਆਇੰਟ ਸਕੱਤਰ ਹਰਜਿੰਦਰ ਅਨੇਜਾ, ਰਾਜ ਸਿੰਘ ਸੈਣੀ, ਚਮਨ ਲਾਲ, ਰਤਨ ਸਿੰਘ ਗੁਰਾਇਆ ਸਮੇਤ ਹੋਰ ਪੈਨਸ਼ਨਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੇ ਪ੍ਰਧਾਨ ਨੇ ਡੀ.ਸੀ. ਨੂੰ ਉਦਯੋਗਾਂ ਦੀਆਂ ਸਮੱਸਿਆਵਾਂ ਦੱਸੀਆਂ ਅਗਲੀ ਖ਼ਬਰ ਗਰਮੀ ਤੋਂ ਬਚਾਅ ਲਈ ਵਧੇਰੇ ਚੌਕਸ ਹੋਣ ਲੋਕ-ਡਾ. ਰਾਜੇਸ਼ ਗਰਗ <br/>
Ad Position 24