08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਨੂਰਮਹਿਲ ਵਿਚ ਭਗਵਾਨ ਪਰਸ਼ੂਰਾਮ ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 22-04-2026
ਨੂਰਮਹਿਲ, 21 ਅਪ੍ਰੈਲ (ਤਜਿੰਦਰ ਕੁਮਾਰ)-ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਦਾ ਪਵਿੱਤਰ ਜਨਮ ਦਿਹਾੜਾ ਬ੍ਰਾਹਮਣ ਸਭਾ ਨੂਰਮਹਿਲ ਦੇ ਮੁਖੀ ਚੇਤਨ ਤਿਵਾੜੀ ਦੀ ਪ੍ਰਧਾਨਗੀ ਹੇਠ ਸ਼ਰਧਾ ਤੇ ਭਾਵਨਾ ਨਾਲ ਮਨਾਇਆ | ਇਸ ਮੌਕੇ ਬਹੁਤ ਸਾਰੇ ਸ਼ਰਧਾਲੂਆਂ ਨੇ ਭਗਵਾਨ ਪਰਸ਼ੂਰਾਮ ਦੇ ਦਰਬਾਰ ਵਿਚ ਮੱਥਾ ਟੇਕਿਆ | ਨਿਰਧਾਰਤ ਪ੍ਰੋਗਰਾਮ ਅਨੁਸਾਰ ਸਵੇਰੇ ਭਗਵਾਨ ਪਰਸ਼ੂਰਾਮ ਦੇ ਪਵਿੱਤਰ ਸਰੂਪ ਨੂੰ ਇਸ਼ਨਾਨ ਕੀਤਾ | ਇਸ ਤੋਂ ਬਾਅਦ ਪੰਡਿਤ ਪਵਨ ਪ੍ਰਾਸ਼ਰ ਨੇ ਹਵਨ ਯੱਗ ਕੀਤਾ ਅਤੇ ਝੰਡਾ ਚੜ੍ਹਾਉਣ ਦੀ ਰਸਮ ਹਲਕਾ ਨਕੋਦਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਨਵਜੋਤ ਦਹੀਆ ਨੇ ਨਿਭਾਈ | ਨਕੋਦਰ ਹਲਕੇ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਵੀ ਇਸ ਸ਼ੁਭ ਮੌਕੇ 'ਤੇ ਮੌਜੂਦ ਰਹੇ ਅਤੇ ਵੱਡੀ ਭੀੜ ਨੂੰ ਵਧਾਈ ਦਿੱਤੀ | ਉਨ੍ਹਾਂ ਦੇ ਨਾਲ ਚੇਅਰਮੈਨ ਸ਼ੀਰ ਉੱਪਲ ਅਤੇ ਉਨ੍ਹਾਂ ਦੇ ਕਈ ਸਮਰਥਕ ਵੀ ਮੌਜੂਦ ਸਨ | ਸਾਬਕਾ ਵਿਧਾਇਕ ਗੁਰਪ੍ਰਤਾਪ ਵਡਾਲਾ ਨੇ ਵੀ ਇਸ ਮੌਕੇ ਦੇਵਤਾ ਅੱਗੇ ਮੱਥਾ ਟੇਕਿਆ ਅਤੇ ਲੋਕਾਂ ਨੂੰ ਇਸ ਸ਼ੁਭ ਦਿਨ ਦੀ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਸਾਨੂੰ ਰਾਜਨੀਤੀ ਅਤੇ ਧਰਮ ਤੋਂ ਉੱਪਰ ਉੱਠ ਕੇ ਅਜਿਹੇ ਪਵਿੱਤਰ ਦਿਨ ਨੂੰ ਮਨਾਉਣਾ ਚਾਹੀਦਾ ਹੈ | ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਆਗੂ ਗਾਇਕ ਕੇ. ਐਸ. ਮੱਖਣ ਨੇ ਵੀ ਭਗਵਾਨ ਪਰਸ਼ੂਰਾਮ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮੌਜੂਦ ਲੋਕਾਂ ਦੁਆਰਾ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਤੋਂ ਇਲਾਵਾ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਤੋਂ ਸਵਾਮੀ ਜੀ ਵਿਸ਼ੇਸ਼ ਤੌਰ 'ਤੇ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ | ਸਵੇਰ ਤੋਂ ਹੀ ਸ਼ਰਧਾਲੂਆਂ ਲਈ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ ਅਤੇ ਦੁਪਹਿਰ ਦੇ ਖਾਣੇ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ | ਇਸ ਮੌਕੇ ਅਨਿਲ ਚੰਨਣ, ਚੇਤਨ ਤਿਵਾੜੀ ਤੋਂ ਇਲਾਵਾ ਮਹਿੰਦਰਪਾਲ ਜੋਸ਼ੀ, ਰਾਕੇਸ਼ ਸ਼ਰਮਾ, ਵਿਨੈ ਨਾਇਰ, ਰਾਕੇਸ਼ ਪਰਾਸ਼ਰ, ਪੰਡਿਤ ਪਵਨ ਪਰਾਸ਼ਰ, ਡਾ. ਨਰੇਸ਼ ਤਿਵਾੜੀ, ਭੂਸ਼ਣ ਸ਼ਰਮਾ, ਰੋਜ਼ੀ ਪ੍ਰਭਾਕਰ, ਅਨਿਲ ਚੰਨਨ, ਮਨੀ ਸ਼ਰਮਾ, ਉਮਾ ਸ਼ੰਕਰ, ਮਨਦੀਪ ਸ਼ਰਮਾ, ਨੀਰਜ ਜੋਸ਼ੀ, ਵਿਵੇਕ ਕਰਦਮ, ਇੰਦਰਜੀਤ ਸਿੰਘ ਸੰਦਲ, ਇੰਦਰਜੀਤ ਸੰਦਲ, ਮੋਹਿਤਪਾਲ, ਦੀਪੇਸ਼ ਕੁਮਾਰ ਆਦਿ ਹਾਜ਼ਰ ਸਨ | ਸਮਾਗਮ 'ਚ ਪ੍ਰਦੀਪ ਭੱਟ, ਸੁਮਿਤ ਤਿਵਾੜੀ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਛਮਣ ਸੋਬਤੀ ਨੂੰ ਸ਼ਹਿਰੀ ਪ੍ਰਧਾਨ ਬਣਾਉਣ 'ਤੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਅਗਲੀ ਖ਼ਬਰ ਮਹਿਤਪੁਰ 'ਚ ਨਗਰ ਪੰਚਾਇਤ ਦੀਆਂ ਚੋਣਾਂ ਦਾ ਵੱਜਿਆ ਬਿਗਲ <br/>
Ad Position 24