08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਚੱਕ ਸਾਹਬੂ ਵਿਖੇ ਮਨਾਇਆ ਡਾ. ਅੰਬੇਡਕਰ ਦਾ ਜਨਮ ਦਿਨ

Ad Position 21
No active advertisement
ਅਜੀਤ ਡੈਸਕ 22-04-2026
ਅੱਪਰਾ, 21 ਅਪ੍ਰੈਲ (ਦਲਵਿੰਦਰ ਸਿੰਘ ਅੱਪਰਾ)- ਪਿੰਡ ਚੱਕ ਸਾਹਬੂ ਵਿਖੇ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਨ ਡਾ. ਅੰਬੇਡਕਰ ਭਵਨ ਕਮੇਟੀ, ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਐਨ. ਆਰ. ਆਈ. ਵੀਰਾਂ, ਗ੍ਰਾਮ ਪੰਚਾਇਤ ਚੱਕ ਸਾਹਬੂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਸੰਦੀਪ ਕੌਰ ਲਾਂਦੜਾ ਚੇਅਰਪਰਸਨ ਬਲਾਕ ਸੰਮਤੀ, ਅਨੀਤਾ ਪੌਲ ਮੈਂਬਰ ਬਲਾਕ ਸੰਮਤੀ, ਕੁਲਵੀਰ ਪੌਲ ਅੱਟੀ ਅਤੇ ਮਹਿੰਦਰ ਪਾਲ ਤੇਹਿੰਗ ਕੋਆਰਡੀਨੇਟਰ ਬਸਪਾ ਵਿਧਾਨ ਸਭਾ ਹਲਕਾ ਫਿਲੌਰ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਹਾਜ਼ਰ ਮਹਿਮਾਨਾਂ ਨੇ ਸਰੋਤਿਆਂ ਨੂੰ ਬਾਬਾ ਸਾਹਿਬ ਦੇ ਜੀਵਨ ਤੇ ਉਦੇਸ਼ਾਂ ਸਬੰਧੀ ਜਾਣੂੰ ਕਰਵਾਇਆ | ਸ੍ਰੀ ਗੁਰੂ ਰਵਿਦਾਸ ਦੇ 650 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਮਾਤਾ ਕਲਸਾਂ ਯਾਦਗਾਰੀ ਐਵਾਰਡ ਦੀ ਅਰੰਭਤਾ ਕੀਤੀ ਗਈ ਅਤੇ ਅੱਪਰਾ ਇਲਾਕੇ ਦੇ ਵੱਖ ਵੱਖ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਾਤਾ ਕਲਸਾਂ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਤਾੋ ਇਲਾਵਾ ਅੱਜ ਦੇ ਸਮਾਗਮ 'ਚ ਭਾਗ ਲੈਣ ਵਾਲੇ ਬੱਚਿਆਂ, ਦਾਨੀ ਸੱਜਣਾਂ ਅਤੇ ਪਹੁੰਚੇ ਹੋਏ ਮੁਹਤਬਰ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵਕ ਜਸਬੀਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਲੋੜੀਂਦਾ ਸਾਮਾਨ ਭੇਟ ਅਗਲੀ ਖ਼ਬਰ ਵਿਜੈ ਸਾਂਪਲਾ ਵਲੋਂ ਨੂਰਮਹਿਲ ਬੋਨਾਫਾਈਡ ਪਾਣੀ ਦੀ ਫੈਕਟਰੀ ਦਾ ਉਦਘਾਟਨ
Ad Position 24