ਨੂਰਮਹਿਲ, 21 ਅਪ੍ਰੈਲ (ਤਜਿੰਦਰ ਕੁਮਾਰ)- ਨੂਰਮਹਿਲ ਦੇ ਨਜ਼ਦੀਕ ਪਿੰਡ ਕਦੌਲਾ ਕਲਾਂ ਦੇ ਕੋਲ ਸਵ: ਜਥੇਦਾਰ ਗੁਰਚਰਨ ਸਿੰਘ ਦੇ ਮਨਜੀਤ ਸਿੰਘ ਐਨ.ਆਰ.ਆਈ., ਅਵਤਾਰ ਸਿੰਘ ਭਾਜਪਾ ਆਗੂ ਦੇ ਉੱਦਮ ਸਦਕਾ ਬੋਨਾਫਾਇਡ ਪਾਣੀ ਦੀ ਫੈਕਟਰੀ ਦਾ ਉਦਘਾਟਨ ਕੀਤਾ ਗਿਆ ¢ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਰਾਗੀ ਜਥੇ ਨੇ ਸੰਗਤਾਂ ਨੂੰ ਕੀਰਤਨ ਕਰਕੇ ਨਿਹਾਲ ਕੀਤਾ ¢ ਇਸ ਮÏਕੇ ਸੰਤ ਸੀਚੇਵਾਲ, ਵਿਜੈ ਸਾਂਪਲਾ ਭਾਜਪਾ ਆਗੂ, ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ, ਪੁਨਰ ਸੁਰਜੀਤ ਧੜੇ ਦੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਕਾਂਗਰਸੀ ਆਗੂ ਡਾ. ਨਵਜੋਤ ਸਿੰਘ ਦਾਹੀਆ, ਵਿਧਾਇਕ ਕਪੂਰਥਲਾ ਗੁਰਜੀਤ ਸਿੰਘ ਰਾਣਾ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਸ਼ਾਹਕੋਟ, ਅਵਤਾਰ ਸਿੰਘ ਰਾਮੇਵਾਲ, ਦੀਪਕ ਬਾਲੀ 'ਆਪ' ਦੇ ਸੀਨੀਅਰ ਆਗੂ ਜ਼ਿਲ੍ਹਾ ਜਲੰਧਰ ਆਦਿ ਨੇ ਜੰਮੂ ਪਰਿਵਾਰ ਨੂੰ ਫੈਕਟਰੀ ਖੋਲ੍ਹਣ ਦੀ ਵਧਾਈ ਦਿੱਤੀ¢ ਉਨ੍ਹਾਂ ਕਿਹਾ ਕਿ ਫੈਕਟਰੀ ਖੁੱਲਣ ਨਾਲ ਆਸ ਪਾਸ ਦੇ ਲੋਕਾਂ ਨੂੰ ਬਹੁਤ ਵੱਡੀ ਪੱਧਰ 'ਤੇ ਕੰਮ ਮਿਲੇਗਾ ¢ ਪਰਿਵਾਰ ਵਲੋਂ ਸਾਰੀਆਂ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ ¢ ਇਸ ਮੌਕੇ ਪਹੁੰਚੇ ਕਮੇਡੀਅਨ ਗੁਰਪ੍ਰੀਤ ਘੁੱਗੀ, ਸਵ: ਜਸਵਿੰਦਰ ਭੱਲਾ ਦੇ ਬੇਟਾ ਸੁਖਰਾਜ ਭੱਲਾ ਅਤੇ ਨੂੰਹ ਰਾਣੀ ਦੀਸ਼ੂ ਭੱਲਾ, ਹਰਜਿੰਦਰ ਹੇਅਰ ਯੂ.ਕੇ. ਆਦਿ ਅਨੇਕ ਹੋਰ ਸ਼ਖਸੀਅਤਾਂ ਨੇ ਪਹੁੰਚ ਕੇ ਪਰਿਵਾਰ ਨੂੰ ਵਧਾਈ ਦਿੱਤੀ ¢ ਇਸ ਮÏਕੇ ਵਿਜੈ ਸਾਂਪਲਾ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਹਿਮਾਲੀਆ ਵਾਟਰ ਕੰਪਨੀ ਦਾ ਐਮ.ਡੀ. ਨੇ ਫੈਕਟਰੀ ਨੂੰ ਚਾਲੂ ਕਰਨ ਲਈ ਰੀਬਨ ਕੱਟ ਕੇ ਸ਼ੁਰੂਆਤ ਕੀਤੀ ¢