ਆਦਮਪੁਰ, 21 ਅਪ੍ਰੈਲ (ਹਰਪ੍ਰੀਤ ਸਿੰਘ)- ਨਗਰ ਕੌਂਸਲ ਅਲਾਵਲਪੁਰ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਇਕ ਨਵੀਂ ਜੇ.ਸੀ.ਬੀ. (ਟਾਟਾ ਹਿਟਾਚੀ) ਮਸ਼ੀਨ ਖ਼ਰੀਦੀ ਗਈ ਹੈ | ਕੰਪਨੀ ਵਲੋਂ ਇਹ ਮਸ਼ੀਨ ਨਗਰ ਕੌਂਸਲ ਦਫ਼ਤਰ ਵਿਖੇ ਪ੍ਰਧਾਨ ਨੀਲਮ ਰਾਣੀ ਅਤੇ ਹੋਰ ਕੌਂਸਲਰਾਂ ਦੀ ਮੌਜੂਦਗੀ ਵਿੱਚ ਕੌਂਸਲ ਨੂੰ ਸੌਂਪ ਦਿੱਤੀ ਗਈ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨੀਲਮ ਰਾਣੀ ਨੇ ਸਰਕਾਰ ਅਤੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਕੌਂਸਲ ਨੂੰ ਕਈ ਕੰਮਾਂ ਲਈ ਮਸ਼ੀਨ ਕਿਰਾਏ 'ਤੇ ਲੈਣੀ ਪੈਂਦੀ ਸੀ, ਜਿਸ ਨਾਲ ਸਮਾਂ ਅਤੇ ਪੈਸਾ ਦੋਵੇਂ ਜ਼ਿਆਦਾ ਲੱਗਦੇ ਸਨ | ਹੁਣ ਕੌਂਸਲ ਦੀ ਆਪਣੀ ਮਸ਼ੀਨ ਹੋਣ ਨਾਲ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨਿਪਟਾਇਆ ਜਾ ਸਕੇਗਾ | ਇਸ ਮੌਕੇ ਵਾਈਸ ਪ੍ਰਧਾਨ ਮੁਕੱਦਰ ਲਾਲ, ਨਰੇਸ਼ ਕੁਮਾਰ, ਰਾਜ ਰਾਣੀ, ਬਿ੍ਜ ਭੂਸ਼ਣ, ਸਾਬਕਾ ਕੌਂਸਲਰ ਰਾਮ ਰਤਨ, ਰਮੇਸ਼ ਕੁਮਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |