ਬਿਲਗਾ, 21 ਅਪ੍ਰੈਲ (ਤਜਿੰਦਰ ਕੁਮਾਰ) ਸਰਕਾਰੀ ਪ੍ਰਾਇਮਰੀ ਸਕੂਲ ਤਲਵਣ (ਕੁੜੀਆਂ) ਵਿਖੇ ਸ੍ਰੀ ਹਰਬੰਸ ਲਾਲ ਦੀ ਯੋਗ ਅਗਵਾਈ 'ਚ ਸਵਰਨ ਕੌਰ ਪਤਨੀ ਸ. ਸੁੱਚਾ ਸਿੰਘ ਦੇ ਸਪੁੱਤਰ ਮਹਿੰਦਰ ਸਿੰਘ ਯੂ.ਕੇ. ਵਲੋਂ ਆਪਣੇ ਮਾਤਾ ਪਿਤਾ ਦੀ ਯਾਦ 'ਚ ਸਕੂਲੀ ਬੱਚਿਆਂ ਦੀ ਹਾਊਸ ਡਰੈਸ ਲਈ ਆਪਣੀ ਨੇਕ ਕਮਾਈ 'ਚੋਂ ਦਸਵੰਧ ਕੱਢ ਕੇ ਦੱਸ ਹਜ਼ਾਰ ਰੁਪਏ ਦਾਨ ਵਜੋਂ ਦਿੱਤੇ ¢ ਇਸ ਮÏਕੇ ਪਿੰਡ ਦੇ ਸਰਪੰਚ ਮਨਜੀਤ ਕੌਰ, ਬਲਵਿੰਦਰ ਸਿੰਘ (ਸਾਬਕਾ ਸਰਪੰਚ), ਗੁਰਪ੍ਰੀਤ ਸਿੰਘ (ਪੱਤਰਕਾਰ) ਆਦਿ ਸ਼ਾਮਿਲ ਹੋਏ ¢ ਇਸ ਮੌਕੇ ਸਕੂਲ ਮੁਖੀ ਰਾਜਵਿੰਦਰ ਕੌਰ ਅਤੇ ਸਮੂਹ ਸਟਾਫ ਨੇ ਉਨ੍ਹਾਂ ਦਾ ਇਸ ਸ਼ਲਾਘਾਯੋਗ ਕਦਮ ਲਈ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ¢